Thursday, October 15, 2026
Google search engine
HomeDeshਵਿਕਸਿਤ ਭਾਰਤ ਸੰਕਲਪ ਸਭਾ: PM ਮੋਦੀ ਬੋਲੇ, “ਮੈਂ ਐਂਬਿਸ਼ਨ ਲਈ ਨਹੀਂ, ਮਿਸ਼ਨ...

ਵਿਕਸਿਤ ਭਾਰਤ ਸੰਕਲਪ ਸਭਾ: PM ਮੋਦੀ ਬੋਲੇ, “ਮੈਂ ਐਂਬਿਸ਼ਨ ਲਈ ਨਹੀਂ, ਮਿਸ਼ਨ ਲਈ ਜੀਣ ਵਾਲਾ ਇਨਸਾਲ ਰਿਹਾ”

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਛੱਤੀਸਗੜ੍ਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦਾ ਦੋ ਦਿਨਾਂ ਦਾ ਛੱਤੀਸਗੜ੍ਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਦੌਰਾ 7 ਅਤੇ 8 ਅਕਤੂਬਰ ਨੂੰ ਪ੍ਰਸਤਾਵਿਤ ਸੀ ਤੇ ਚੋਣ ਕਮਿਸ਼ਨ ਨੇ ਦੌਰਾ ਮੁਲਤਵੀ ਕਰਨ ਦਾ ਕਾਰਨ ਅਟੱਲ ਕਾਰਨ ਦੱਸਿਆ ਹੈ। ਛੱਤੀਸਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਮੁਤਾਬਕ, ਗਿਆਨੇਸ਼ ਕੁਮਾਰ ਨੂੰ ਉਨ੍ਹਾਂ ਦੇ ਦੌਰੇ ਦੀ ਮਿਆਦ ਲਈ ਸੂਬੇ ਦਾ ਮਹਿਮਾਨ ਐਲਾਨਿਆ ਗਿਆ ਸੀ।
ਇਹ ਦੌਰਾ ਅਜਿਹੇ ਸਮੇਂ ‘ਤੇ ਮੁਲਤਵੀ ਕੀਤਾ ਗਿਆ ਹੈ ਜਦੋਂ ਚੋਣ ਕਮਿਸ਼ਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ੁਦ ਇੱਕ ਵੱਡੇ ਪ੍ਰਸ਼ਾਸਨਿਕ ਅਤੇ ਕਾਨੂੰਨੀ ਵਿਵਾਦ ਦੇ ਕੇਂਦਰ ‘ਚ ਹਨ। ਉਨ੍ਹਾਂ ਨੂੰ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

CEC ਗਿਆਨੇਸ਼ ਕੁਮਾਰ ਜਾਣ ਵਾਲੇ ਸਨ ਦੰਤੇਵਾੜਾ

ਛੱਤੀਸਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ, ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਛੱਤੀਸਗੜ੍ਹ ਦੌਰੇ ਦਾ ਪ੍ਰੋਗਰਾਮ ਅਟੱਲ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਹੈ। ਦੌਰੇ ਦੀ ਸੋਧੀ ਹੋਈ ਤਾਰੀਖ ਕਮਿਸ਼ਨ ਤੋਂ ਮਿਲਣ ‘ਤੇ ਵੱਖਰੇ ਤੌਰ ‘ਤੇ ਸੂਚਿਤ ਕੀਤੀ ਜਾਵੇਗੀ।
ਪੱਤਰ ‘ਚ ਇਹ ਵੀ ਦੱਸਿਆ ਗਿਆ ਕਿ 7 ਅਤੇ 8 ਅਕਤੂਬਰ ਨੂੰ ਛੱਤੀਸਗੜ੍ਹ ਦੀ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ ਗਿਆ ਸੀ ਤੇ ਉਨ੍ਹਾਂ ਲਈ ਜ਼ਰੂਰੀ ਪ੍ਰੋਟੋਕੋਲ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। CEC ਦੇ ਪ੍ਰੋਗਰਾਮ ‘ਚ ਦੰਤੇਵਾੜਾ ‘ਚ ਦੇਵੀ ਦੰਤੇਸ਼ਵਰੀ ਤੇ ਕਬੀਰਧਾਮ ‘ਚ ਭੋਰਮਦੇਵ ਦੇ ਪ੍ਰਸਿੱਧ ਮੰਦਰਾਂ ਦੇ ਨਾਲ-ਨਾਲ ਬਸਤਰ ਜ਼ਿਲ੍ਹੇ ‘ਚ ਚਿਤਰਕੂਟ ਵਾਟਰਫਾਲ ਦਾ ਦੌਰਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਸਤੰਬਰ ‘ਚ ਉਨ੍ਹਾਂ ਦਾ ਮੇਰਠ ਤੇ ਵਾਰਾਣਸੀ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਸੀ।

ਵਿਰੋਧੀ ਧਿਰ CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ‘ਤੇ ਅੜੀ

ਦਰਅਸਲ, CEC ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੇ ਕੰਮਕਾਜ ਖ਼ਿਲਾਫ਼ ਵਿਰੋਧੀ ਧਿਰ ਲਗਾਤਾਰ ਹਮਲਾਵਰ ਹੈ। ਬੀਤੇ ਦਿਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ INDIA ਬਲਾਕ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਆਕਾਸ਼ਵਾਣੀ ਭਵਨ ਕੰਪਲੈਕਸ ‘ਚ 8 ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨਾ ਦਿੱਤਾ।
ਵਿਰੋਧੀ ਧਿਰ ਦੇ ਆਗੂ ਵੋਟ ਚੋਰੀ ਦੇ ਇਲਜ਼ਾਮਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ, ਚੋਣ ਕਮਿਸ਼ਨ ਦੇ ਅੰਦਰ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਤੇ ਹੋਰ ਮੁੱਦਿਆਂ ‘ਤੇ ਮਤਭੇਦਾਂ ਸਬੰਧੀ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments