Saturday, October 17, 2026
Google search engine
Homelatest NewsBarnala: ਨਸ਼ੇੜੀਆਂ ਤੋਂ ਪਰੇਸ਼ਾਨ ਲੋਕਾਂ ਦਾ ਸੰਘਰਸ਼, ਬੋਲੇ- ਖ਼ੁਦ ਦੇਣਾ ਪੈ ਰਿਹਾ...

Barnala: ਨਸ਼ੇੜੀਆਂ ਤੋਂ ਪਰੇਸ਼ਾਨ ਲੋਕਾਂ ਦਾ ਸੰਘਰਸ਼, ਬੋਲੇ- ਖ਼ੁਦ ਦੇਣਾ ਪੈ ਰਿਹਾ ਪਹਿਰਾ; ਇਲਾਕੇ ‘ਚ ਕੰਧ ਬਣਾਉਣ ਦੀ ਮੰਗ

ਸਥਾਨਕ ਲੋਕਾਂ ਦੀ ਮੁੱਖ ਮੰਗ ਹੈ ਕਿ ਨਸ਼ੇ ਦੀਆਂ ਕਥਿਤ ਗਤੀਵਿਧੀਆਂ ਵਾਲੇ ਇਲਾਕੇ ‘ਚ ਕੰਧ ਬਣਾਈ ਜਾਵੇ, ਤਾਂ ਜੋ ਨਸ਼ੇੜੀਆਂ ਦੀ ਆਵਾਜਾਈ ਨੂੰ ਰੋਕਣ ‘ਚ ਮਦਦ ਮਿਲ ਸਕੇ।

ਬਰਨਾਲਾ ਦੇ ਗੁਰੂ ਨਾਨਕ ਨਗਰ (ਵਾਰਡ ਨੰਬਰ 38 ਅਧੀਨ )ਨਸ਼ੇ ਦੀਆਂ ਕਥਿਤ ਗਤੀਵਿਧੀਆਂ ਨੂੰ ਲੈ ਕੇ ਸਥਾਨਕ ਲੋਕਾਂ ਦਾ ਰੋਸ ਸਾਹਮਣੇ ਆਇਆ ਹੈ। ਨਸ਼ੇੜੀਆਂ ਤੇ ਕਥਿਤ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਇਲਾਕਾ ਵਾਸੀਆਂ ਨੇ ਕਈ ਦਿਨਾਂ ਤੱਕ ਧਰਨਾ ਦੇ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਤੇ ਪਰਿਵਾਰਾਂ ਦੀ ਸੁਰੱਖਿਆ ਲਈ ਰਾਤ ਸਮੇਂ ਖ਼ੁਦ ਪਹਿਰਾ ਦੇਣ ਲਈ ਮਜਬੂਰ ਹਨ।

ਇਲਾਕੇ ‘ਚ ਕੰਧ ਬਣਾਉਣ ਦੀ ਮੰਗ

ਸਥਾਨਕ ਲੋਕਾਂ ਦੀ ਮੁੱਖ ਮੰਗ ਹੈ ਕਿ ਨਸ਼ੇ ਦੀਆਂ ਕਥਿਤ ਗਤੀਵਿਧੀਆਂ ਵਾਲੇ ਇਲਾਕੇ ‘ਚ ਕੰਧ ਬਣਾਈ ਜਾਵੇ, ਤਾਂ ਜੋ ਨਸ਼ੇੜੀਆਂ ਦੀ ਆਵਾਜਾਈ ਨੂੰ ਰੋਕਣ ‘ਚ ਮਦਦ ਮਿਲ ਸਕੇ। ਲੋਕਾਂ ਦਾ ਇਲਜ਼ਾਮ ਹੈ ਕਿ ਨਸ਼ੇ ਦੀ ਸਮੱਸਿਆ ਕਾਰਨ ਇਲਾਕੇ ‘ਚ ਔਰਤਾਂ ਤੇ ਬੱਚਿਆਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਐਸਐਸਪੀ ਬਰਨਾਲਾ ਨਾਲ ਮੁਲਾਕਾਤ ਕੀਤੀ। ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਆ ਵਧਾਉਣ ਤੇ ਇਲਾਕੇ ‘ਚ ਪੁਲਿਸ ਪਿਕਟ ਲਗਾਉਣ ਦਾ ਭਰੋਸਾ ਦਿੱਤਾ ਗਿਆ ਹੈ।

ਸਾਡੀ ਲੜਾਈ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼

ਵਾਰਡ ਵਾਸੀ ਪੰਕਜ ਸਿੰਘਲਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਇੱਕ ਵਿਅਕਤੀ ਜਾਂ ਪੁਲਿਸ ਮੁਲਾਜ਼ਮ ਨਾਲ ਨਹੀਂ, ਸਗੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਹੈ। ਉਨ੍ਹਾਂ ਮੁਤਾਬਕ ਇਲਾਕੇ ‘ਚ ਮਾਵਾਂ-ਭੈਣਾਂ ਤੇ ਬੱਚਿਆਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਇਲਾਕੇ ‘ਚ ਕੰਧ ਬਣਾਉਣ ਦੇ ਨਾਲ-ਨਾਲ ਪੁਲਿਸ ਦੀ ਪੱਕੀ ਸੁਰੱਖਿਆ ਦੀ ਮੰਗ ਕੀਤੀ।

ਤਿੰਨ ਦਿਨਾਂ ਤੋਂ ਧਰਨਾ, ਬੱਚਿਆਂ ਦੀ ਸੁਰੱਖਿਆ ਬਣੀ ਚਿੰਤਾ

ਇੱਕ ਮਹਿਲਾ ਸੁਖਪਾਲ ਕੌਰ ਨੇ ਦੱਸਿਆ ਕਿ ਇਲਾਕਾ ਵਾਸੀ ਤਿੰਨ ਦਿਨਾਂ ਤੋਂ ਨਸ਼ੇ ਖ਼ਿਲਾਫ਼ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਦੀਆਂ ਗਤੀਵਿਧੀਆਂ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਉਨ੍ਹਾਂ ਮੁਤਾਬਕ ਐਸਐਸਪੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਔਰਤਾਂ ਨੇ ਵੀ ਰਾਤ ਸਮੇਂ ਪਹਿਰਾ ਦੇਣ ਦੀ ਗੱਲ ਕਹੀ

ਵਾਰਡ ਨੰਬਰ 31 ਦੀ ਵਾਸੀ ਮੀਨੂ ਰਾਣੀ ਨੇ ਵੀ ਇਲਾਕੇ ‘ਚ ਨਸ਼ੇੜੀਆਂ ਤੋਂ ਪਰੇਸ਼ਾਨੀ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਸਥਾਨਕ ਲੋਕ ਰਾਤ ਸਮੇਂ ਖ਼ੁਦ ਪਹਿਰਾ ਦੇ ਰਹੇ ਹਨ। ਔਰਤਾਂ ਨੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਤੋਂ ਸਖ਼ਤ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਐਸਐਸਪੀ ਖ਼ੁਦ ਮੌਕੇ ‘ਤੇ ਪਹੁੰਚੇ

ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਖ਼ੁਦ ਗੁਰੂ ਨਾਨਕ ਨਗਰ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਇਲਾਕੇ ‘ਚ ਸੁਰੱਖਿਆ ਪ੍ਰਬੰਧ ਵਧਾਉਣ ਦੀ ਗੱਲ ਕਹੀ ਗਈ ਹੈ।
ਐੱਸਐੱਸਪੀ ਮੁਤਾਬਕ ਚਿੰਦੂ ਪਾਰਕ ਵੱਲ ਪੁਲਿਸ ਪਿਕਟ ਲਗਾਉਣ ਦੇ ਨਾਲ-ਨਾਲ ਛੱਜੂ ਰਾਮ ਫੈਕਟਰੀ ਨੇੜੇ ਪੀਸੀਆਰ ਦੇ ਹੋਲਡਿੰਗ ਪੁਆਇੰਟ ਨੂੰ ਬਦਲ ਕੇ ਇਸ ਇਲਾਕੇ ‘ਚ ਪੁਲਿਸ ਦੀ ਮੌਜੂਦਗੀ ਵਧਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਨਿਯਮਤ ਗਸ਼ਤ ਅਤੇ ਨਿਗਰਾਨੀ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਅਨੁਸਾਰ ਤਕਨੀਕ ਦੀ ਮਦਦ ਨਾਲ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਮੌਕੇ ‘ਤੇ ਇੱਕ ਮੋਟਰਸਾਈਕਲ ਦੀ ਜਾਂਚ ਦੌਰਾਨ ਉਸ ਦੇ ਚੋਰੀ ਦਾ ਹੋਣ ਦੀ ਪੁਸ਼ਟੀ ਹੋਈ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments