Thursday, October 15, 2026
Google search engine
Homelatest NewsAsian Games 2026: ਮਹਿਲਾ ਕਬੱਡੀ ‘ਚ ਭਾਰਤ ਮੁੜ ਬਣਿਆ Champion, ਦੇਸ਼ ਦੀ...

Asian Games 2026: ਮਹਿਲਾ ਕਬੱਡੀ ‘ਚ ਭਾਰਤ ਮੁੜ ਬਣਿਆ Champion, ਦੇਸ਼ ਦੀ ਝੋਲੀ ਆਇਆ ਤੀਜਾ ਗੋਲਡ ਮੈਡਲ

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੀ ਝੋਲੀ ਇੱਕ ਹੋਰ ਵੱਡੀ ਇਤਿਹਾਸਕ ਪ੍ਰਾਪਤੀ ਆਈ ਹੈ, ਜਿੱਥੇ ਦੇਸ਼ ਨੇ ਆਪਣਾ ਤੀਜਾ ਸੋਨ ਤਗ਼ਮਾ ਹਾਸਲ ਕਰ ਲਿਆ ਹੈ।

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੀ ਝੋਲੀ ਇੱਕ ਹੋਰ ਵੱਡੀ ਇਤਿਹਾਸਕ ਪ੍ਰਾਪਤੀ ਆਈ ਹੈ, ਜਿੱਥੇ ਦੇਸ਼ ਨੇ ਆਪਣਾ ਤੀਜਾ ਸੋਨ ਤਗ਼ਮਾ ਹਾਸਲ ਕਰ ਲਿਆ ਹੈ। ਭਾਰਤ ਨੂੰ ਇਹ ਸ਼ਾਨਦਾਰ ਤੀਜਾ ਗੋਲਡ ਮੈਡਲ ਮਹਿਲਾ ਕਬੱਡੀ ਟੀਮ ਨੇ ਦਿਵਾਇਆ ਹੈ। ਭਾਰਤੀ ਧੀਆਂ ਨੇ ਏਸ਼ੀਆਈ ਖੇਡਾਂ ਅੰਦਰ ਆਪਣਾ ਦਬਦਬਾ ਅਤੇ ਸ਼ਾਨਦਾਰ ਬਾਦਸ਼ਾਹਤ ਕਾਇਮ ਰੱਖਦਿਆਂ ਕੁੱਲ ਚੌਥੀ ਵਾਰ ਸੋਨ ਤਗ਼ਮੇ ਤੇ ਕਬਜ਼ਾ ਜਮਾਇਆ ਹੈ।
ਫ਼ਾਈਨਲ ਦੇ ਇੱਕ ਬੇਹੱਦ ਸਖ਼ਤ, ਫਸਵੇਂ ਅਤੇ ਦਿਲਚਸਪ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਈਰਾਨ ਨੂੰ ਮਾਤ ਦੇ ਕੇ ਖ਼ਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 2018 ਦੇ ਏਸ਼ੀਆਡ ਫ਼ਾਈਨਲ ਵਿੱਚ ਈਰਾਨ ਹੱਥੋਂ ਮਿਲੀ ਦਰਦਨਾਕ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ ਹੈ। ਈਰਾਨ ਦੀ ਟੀਮ ਨੂੰ ਦੂਜੀ ਵਾਰ ਚਾਂਦੀ ਦੇ ਤਗ਼ਮੇ ਨਾਲ ਸੰਤੁਸ਼ਟ ਹੋਣਾ ਪਿਆ, ਜਦਕਿ ਤਾਇਵਾਨ ਅਤੇ ਨੇਪਾਲ ਨੇ ਇਸ ਵਾਰ ਕਾਂਸੀ ਦੇ ਤਗ਼ਮੇ ਜਿੱਤੇ ਹਨ।

ਪਹਿਲੇ ਹਾਫ਼ ‘ਚ ਦਬਦਬਾ, ਦੂਜੇ ਚ ਈਰਾਨ ਨੂੰ ਸਖ਼ਤ ਟੱਕਰ

ਜਪਾਨ ਦੇ ਆਈਚੀ-ਨਾਗੋਆ ਵਿਖੇ ਸ਼ਨੀਵਾਰ, 26 ਸਤੰਬਰ ਦਾ ਦਿਨ ਭਾਰਤੀ ਖੇਡ ਪ੍ਰੇਮੀਆਂ ਲਈ ਸਵੇਰ ਤੋਂ ਹੀ ਖ਼ੁਸ਼ਖ਼ਬਰੀਆਂ ਭਰਿਆ ਰਿਹਾ। ਦਿਨ ਦੀ ਸ਼ੁਰੂਆਤ ਵਿੱਚ ਮੈਰਾਥਨ ਅੰਦਰ ਸਾਵਨ ਬਰਵਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਇਸ ਮਗਰੋਂ ਮਹਿਲਾ ਰਾਈਫ਼ਲ 3 ਪੁਜ਼ੀਸ਼ਨ ਦੇ ਟੀਮ ਈਵੈਂਟ ਵਿੱਚ ਵੀ ਭਾਰਤ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਸ਼ਾਨਦਾਰ ਸ਼ੁਰੂਆਤ ਨੂੰ ਸੁਨਹਿਰੀ ਸਫ਼ਲਤਾ ਵਿੱਚ ਤਬਦੀਲ ਕਰਨ ਦਾ ਕੰਮ ਮਹਿਲਾ ਕਬੱਡੀ ਟੀਮ ਨੇ ਬਾਖ਼ੂਬੀ ਨਿਭਾਇਆ। ਸ਼ੁਰੂ ਤੋਂ ਹੀ ਗੋਲਡ ਮੈਡਲ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਨੇ ਪ੍ਰਸ਼ੰਸਕਾਂ ਨੂੰ ਬਿਲਕੁਲ ਨਿਰਾਸ਼ ਨਹੀਂ ਕੀਤਾ ਅਤੇ ਪਹਿਲੇ ਹਾਫ਼ ਤੋਂ ਹੀ ਈਰਾਨ ਤੇ ਲਗਾਤਾਰ ਦਬਾਅ ਬਣਾ ਕੇ 22-16 ਦੀ ਮਹੱਤਵਪੂਰਨ ਲੀਡ ਹਾਸਲ ਕਰ ਲਈ।
ਪਹਿਲੇ ਹਾਫ਼ ਦੌਰਾਨ ਭਾਰਤੀ ਖਿਡਾਰਨਾਂ ਨੇ ਈਰਾਨ ਵਿਰੁੱਧ ਇੱਕ ਸ਼ਾਨਦਾਰ ਸੁਪਰ-ਰੇਡ ਲਗਾਈ ਅਤੇ ਵਿਰੋਧੀ ਟੀਮ ਨੂੰ ਆਲ-ਆਊਟ ਕਰਕੇ ਅੰਕਾਂ ਦੇ ਫ਼ਾਸਲੇ ਨੂੰ ਤੇਜ਼ੀ ਨਾਲ ਵਧਾ ਦਿੱਤਾ। ਹਾਲਾਂਕਿ, ਇਸ ਦੌਰਾਨ ਈਰਾਨ ਨੇ ਸੁਪਰ ਟੈਕਲ ਜ਼ਰੀਏ ਵਾਪਸੀ ਦੀ ਕੋਸ਼ਿਸ਼ ਜ਼ਰੂਰ ਕੀਤੀ। ਦੂਜੇ ਹਾਫ਼ ਵਿੱਚ ਈਰਾਨ ਨੇ ਦਮਦਾਰ ਪ੍ਰਦਰਸ਼ਨ ਦਿਖਾਉਂਦਿਆਂ ਭਾਰਤੀ ਟੀਮ ਨੂੰ ਆਲ-ਆਊਟ ਵੀ ਕੀਤਾ। ਪ੍ਰੰਤੂ ਹਰ ਕਾਮਯਾਬ ਰੇਡ ਜਾਂ ਟੈਕਲ ਤੋਂ ਬਾਅਦ ਈਰਾਨੀ ਟੀਮ ਵੱਲੋਂ ਕੀਤੀ ਗਈ ਗ਼ਲਤੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ। ਦੂਜੇ ਹਾਫ਼ ਵਿੱਚ ਭਾਵੇਂ ਈਰਾਨ ਨੇ 18 ਅੰਕ ਅਤੇ ਭਾਰਤ ਨੇ 15 ਅੰਕ ਲਏ, ਪਰ ਪਹਿਲੇ ਹਾਫ਼ ਦੀ ਮਜ਼ਬੂਤ ਬੜ੍ਹਤ ਸਦਕਾ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕਰ ਲਈ।

ਏਸ਼ੀਆਡ ਦੇ ਇਤਿਹਾਸ ਚ ਚੌਥਾ ਗੋਲਡ ਮੈਡਲ

ਇਸ ਇਤਿਹਾਸਕ ਜਿੱਤ ਨਾਲ ਟੀਮ ਇੰਡੀਆ ਨੇ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਚੌਥੀ ਵਾਰ ਏਸ਼ੀਅਨ ਗੇਮਜ਼ ਕਬੱਡੀ ਮੁਕਾਬਲੇ ਦਾ ਸੋਨ ਤਗ਼ਮਾ ਆਪਣੇ ਨਾਂ ਦਰਜ ਕਰਵਾਇਆ ਹੈ। ਏਸ਼ੀਅਨ ਖੇਡਾਂ ਵਿੱਚ ਮਹਿਲਾ ਕਬੱਡੀ ਦੀ ਸ਼ੁਰੂਆਤ ਸਾਲ 2010 ਵਿੱਚ ਹੋਈ ਸੀ ਅਤੇ ਭਾਰਤੀ ਟੀਮ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਹੋਏ ਸਾਰੇ ਦੇ ਸਾਰੇ 5 ਫ਼ਾਈਨਲ ਮੁਕਾਬਲੇ ਖੇਡੇ ਹਨ। ਭਾਰਤ ਨੂੰ ਸਿਰਫ਼ 2018 ਦੇ ਫ਼ਾਈਨਲ ਵਿੱਚ ਈਰਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਹੁਣ 8 ਸਾਲਾਂ ਬਾਅਦ ਭਾਰਤੀ ਮਹਿਲਾ ਟੀਮ ਨੇ ਉਸ ਖ਼ਿਤਾਬੀ ਹਾਰ ਦਾ ਬਦਲਾ ਲੈਂਦਿਆਂ ਇੱਕ ਵਾਰ ਫਿਰ ਏਸ਼ੀਆਈ ਪੱਧਰ ਤੇ ਕਬੱਡੀ ਵਿੱਚ ਆਪਣਾ ਲੋਹਾ ਮਨਵਾ ਲਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments