Thursday, October 15, 2026
Google search engine
Homelatest NewsAsian ਖੇਡਾਂ ਦੇ ਮੈਡਲਿਸਟ Gurindervir Singh ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ...

Asian ਖੇਡਾਂ ਦੇ ਮੈਡਲਿਸਟ Gurindervir Singh ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ ਸਵਾਗਤ, ਪੰਚਾਇਤ ਨੇ ਕੀਤਾ ਵਿਸ਼ੇਸ਼ ਸਨਮਾਨ

ਏਸ਼ੀਆਈ ਖੇਡਾਂ ਦੇ ਮਿਕਸਡ ਰਿਲੇਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਅਥਲੀਟ ਗੁਰਿੰਦਰਵੀਰ ਸਿੰਘ ਦਾ ਆਪਣੇ ਜੱਦੀ ਪਿੰਡ ਪੱਤੀਆਲ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਬੇਹੱਦ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਇਤਿਹਾਸਕ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਹੋਣਹਾਰ ਅਥਲੀਟ ਦਾ ਵਿਸ਼ੇਸ਼ ਤੌਰ ਤੇ ਮਾਣ-ਸਨਮਾਨ ਕੀਤਾ ਗਿਆ।
ਜਿਵੇਂ ਹੀ ਸਟਾਰ ਅਥਲੀਟ ਗੁਰਿੰਦਰਵੀਰ ਸਿੰਘ ਆਪਣੇ ਪਿੰਡ ਪੁੱਜੇ ਤਾਂ ਇਲਾਕਾ ਵਾਸੀਆਂ ਨੇ ਢੋਲ-ਨਗਾੜਿਆਂ ਦੀ ਗੂੰਜ, ਫੁੱਲਾਂ ਦੇ ਹਾਰਾਂ ਅਤੇ ਜ਼ੋਰਦਾਰ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪੂਰੇ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਇਕੱਠੇ ਹੋਏ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਗੁਰਿੰਦਰਵੀਰ ਸਿੰਘ ਦੀ ਇਸ ਵੱਡੀ ਕਾਮਯਾਬੀ ਨੂੰ ਪਿੰਡ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਅਤੇ ਖੇਤਰ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਸਨਮਾਨ ਸਮਾਰੋਹ ਦੌਰਾਨ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਾਗੀਰ ਸਿੰਘ ਅਤੇ ਹੈੱਡ ਗ੍ਰੰਥੀ ਬਾਬਾ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀ ਹਾਜ਼ਰ ਰਹੇ।

ਮਾਪਿਆਂ ਦੀਆਂ ਅੱਖਾਂ ਚ ਖ਼ੁਸ਼ੀ ਦੇ ਅੱਥਰੂ

ਗੁਰਿੰਦਰਵੀਰ ਸਿੰਘ ਦੀ ਇਸ ਵੱਡੀ ਪ੍ਰਾਪਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੋਏ ਸਨ। ਅਥਲੀਟ ਦੇ ਪਿਤਾ ਕਮਲਜੀਤ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਥਾਣੇਦਾਰ (Sub-Inspector) ਹਨ, ਅਤੇ ਮਾਤਾ ਰੁਪਿੰਦਰ ਕੌਰ ਨੇ ਬੇਟੇ ਦੀ ਸਫ਼ਲਤਾ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗੁਰਿੰਦਰਵੀਰ ਨੇ ਦਿਨ-ਰਾਤ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਟੇ ਦੀ ਲਗਨ ਅਤੇ ਜਿੱਤ ਨੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਅਤੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ।

100 ਮੀਟਰ ਦੌੜ ਵਿੱਚ ਕਾਇਮ ਕਰ ਚੁੱਕੇ ਹਨ ਨਵਾਂ ਕੌਮੀ ਰਿਕਾਰਡ

ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਤੋਂ ਪਹਿਲਾਂ ਵੀ ਗੁਰਿੰਦਰਵੀਰ ਸਿੰਘ ਨੇ ਰਾਸ਼ਟਰੀ ਪੱਧਰ ਤੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੇ ਮਈ 2026 ਦੌਰਾਨ ਰਾਂਚੀ ਵਿਖੇ ਆਯੋਜਿਤ ਹੋਏ ‘ਫੈਡਰੇਸ਼ਨ ਕੱਪ’ ਦੌਰਾਨ 100 ਮੀਟਰ ਦੌੜ ਦੇ ਮੁਕਾਬਲੇ ਵਿੱਚ ਮਹਿਜ਼ 10.09 ਸੈਕਿੰਡ ਦਾ ਸ਼ਾਨਦਾਰ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ (National Record) ਆਪਣੇ ਨਾਂ ਦਰਜ ਕਰਵਾਇਆ ਸੀ। ਖੇਡ ਮਾਹਿਰਾਂ ਅਤੇ ਪਿੰਡ ਵਾਸੀਆਂ ਨੇ ਉਮੀਦ ਪ੍ਰਗਟਾਈ ਕਿ ਗੁਰਿੰਦਰਵੀਰ ਆਉਣ ਵਾਲੇ ਸਮੇਂ ਵਿੱਚ ਉਲੰਪਿਕ ਵਰਗੇ ਵਿਸ਼ਵ ਪੱਧਰੀ ਮੰਚਾਂ ਤੇ ਵੀ ਦੇਸ਼ ਦਾ ਤਿਰੰਗਾ ਲਹਿਰਾਉਣਗੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments