Wednesday, September 2, 2026
Google search engine
Homelatest NewsAmritsar: ਦਬੁਰਜੀ ਫਲਾਈਓਵਰ ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ,...

Amritsar: ਦਬੁਰਜੀ ਫਲਾਈਓਵਰ ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ, ਵੱਡੇ ਨੁਕਸਾਨ ਤੋਂ ਰਿਹਾ ਬਚਾਅ

Punjab ਰੋਡਵੇਜ਼ ਦੇ ਬੱਸ ਚਾਲਕ ਗੋਪਾਲ ਸਿੰਘ ਨੇ ਦੱਸਿਆ ਕਿ ਇਹ ਬੱਸ ਪੱਟੀ ਰੋਡਵੇਜ਼ ਡਿਪੂ ਦੀ ਹੈ ਤੇ ਪੱਟੀ ਤੋਂ ਜੰਮੂ ਜਾ ਰਹੀ ਸੀ।

ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ਤੇ ਬੁੱਧਵਾਰ ਨੂੰ ਇੱਕ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ‘ਚ ਬੱਸ ‘ਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਤੇ ਖਰੋਚਾਂ ਆਈਆਂ, ਜਦਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਬੱਸ ‘ਚ ਸਵਾਰ ਯਾਤਰੀ ਆਪਣੇ-ਆਪਣੇ ਕੰਮਾਂ ਤੇ ਮੰਜ਼ਿਲ ਵੱਲ ਰਵਾਨਾ ਹੋ ਗਏ।
ਟਰੱਕ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਜਦੋਂ ਉਹ ਦਬੁਰਜੀ ਫਲਾਈਓਵਰ ਤੇ ਚੜ੍ਹ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਬੱਸ ਉਸ ਦੇ ਟਰੱਕ ਨਾਲ ਟਕਰਾ ਗਈ। ਗੁਰਦਿਆਲ ਸਿੰਘ ਦੇ ਮੁਤਾਬਕ ਹਾਦਸੇ ‘ਚ ਟਰੱਕ ਦੇ ਪਿੱਛੇ ਲੱਗੇ ਡਾਲੇ ਦੇ ਫੱਟੇ ਟੁੱਟ ਗਏ ਤੇ ਡਾਲਾ ਵੀ ਵਿੰਗਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਸ ਨੂੰ ਵੀ ਨੁਕਸਾਨ ਪਹੁੰਚਿਆ ਹੈ, ਪਰ ਬੱਸ ‘ਚ ਸਵਾਰ ਯਾਤਰੀਆਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।

ਚੜ੍ਹਾਈ ‘ਤੇ ਟਰੱਕ ਚਾਲਕ ਨੇ ਅਚਾਨਕ ਲਗਾਇਆ ਬੈਕ ਗੇਅਰ: ਬੱਸ ਡਰਾਈਵਰ

ਉੱਥੇ ਹੀ ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਗੋਪਾਲ ਸਿੰਘ ਨੇ ਦੱਸਿਆ ਕਿ ਇਹ ਬੱਸ ਪੱਟੀ ਰੋਡਵੇਜ਼ ਡਿਪੂ ਦੀ ਹੈ ਤੇ ਪੱਟੀ ਤੋਂ ਜੰਮੂ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਬੱਸ ਦਬੁਰਜੀ ਪੁਲ ਤੇ ਚੜ੍ਹ ਰਹੀ ਸੀ ਤਾਂ ਉਨ੍ਹਾਂ ਦੇ ਅੱਗੇ ਇੱਕ ਟਰੱਕ ਚੱਲ ਰਿਹਾ ਸੀ। ਬੱਸ ਚਾਲਕ ਦੇ ਮੁਤਾਬਕ ਟਰੱਕ ਕਾਫ਼ੀ ਲੋਡ ਸੀ ਤੇ ਚੜ੍ਹਾਈ ਦੌਰਾਨ ਅਚਾਨਕ ਉਸ ਨੇ ਬੈਕ ਗੇਅਰ ਲਗਾ ਦਿੱਤਾ। ਇਸ ਕਾਰਨ ਟਰੱਕ ਪਿੱਛੇ ਵੱਲ ਆਇਆ ਤੇ ਸਿੱਧਾ ਉਨ੍ਹਾਂ ਦੀ ਬੱਸ ਨਾਲ ਜਾ ਟਕਰਾਇਆ।
ਗੋਪਾਲ ਸਿੰਘ ਨੇ ਦੱਸਿਆ ਕਿ ਬੱਸ ‘ਚ ਕਈ ਯਾਤਰੀ ਸਵਾਰ ਸਨ, ਪਰ ਟੱਕਰ ਤੋਂ ਬਾਅਦ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਕੁਝ ਯਾਤਰੀਆਂ ਨੂੰ ਮਾਮੂਲੀ ਖਰੋਚਾਂ ਆਈਆਂ। ਹਾਦਸੇ ਤੋਂ ਬਾਅਦ ਸਾਰੇ ਯਾਤਰੀ ਆਮ ਤੌਰ ਤੇ ਆਪਣੇ-ਆਪਣੇ ਮੰਜ਼ਿਲ ਵੱਲ ਚਲੇ ਗਏ।

ਫਲਾਈਓਵਰ ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ

ਹਾਦਸੇ ਕਾਰਨ ਫਲਾਈਓਵਰ ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਕੇ ਤੇ ਮੌਜੂਦ ਲੋਕਾਂ ਨੇ ਦੋਵੇਂ ਵਾਹਨਾਂ ਨੂੰ ਹੋਏ ਨੁਕਸਾਨ ਨੂੰ ਦੇਖਿਆ। ਬੱਸ ਚਾਲਕ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਸਮੇਂ ਤੱਕ ਕੋਈ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ।
ਮੌਕੇ ਤੇ ਮੌਜੂਦ ਲੋਕਾਂ ਮੁਤਾਬਕ, ਚੜ੍ਹਾਈ ਵਾਲੇ ਹਿੱਸੇ ‘ ਭਾਰੀ ਵਾਹਨ ਦੇ ਅਚਾਨਕ ਪਿੱਛੇ ਆਉਣ ਕਾਰਨ ਬੱਸ ਚਾਲਕ ਨੂੰ ਬੱਸ ਸੰਭਾਲਣ ਦਾ ਕਾਫ਼ੀ ਮੌਕਾ ਨਹੀਂ ਮਿਲਿਆ ਤੇ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ। ਗਨੀਮਤ ਰਹੀ ਕਿ ਹਾਦਸਾ ਵੱਡਾ ਰੂਪ ਨਹੀਂ ਧਾਰ ਸਕਿਆ ਤੇ ਬੱਸ ‘ਚ ਸਵਾਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments