Thursday, October 15, 2026
Google search engine
Homelatest NewsAbhishek Sharma: ਏਸ਼ੀਆ ‘ਚ ਅਭਿਸ਼ੇਕ ਸ਼ਰਮਾ ਵਰਗਾ ਕੋਈ ਨਹੀਂ, Delhi ‘ਚ ਖੇਡੀ...

Abhishek Sharma: ਏਸ਼ੀਆ ‘ਚ ਅਭਿਸ਼ੇਕ ਸ਼ਰਮਾ ਵਰਗਾ ਕੋਈ ਨਹੀਂ, Delhi ‘ਚ ਖੇਡੀ ਰਿਕਾਰਡਾਂ ਨਾਲ ਭਰੀ ਪਾਰੀ

ਅਫਗਾਨਿਸਤਾਨ ਖ਼ਿਲਾਫ਼ T20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ ਰਹੇ।

ਅਫਗਾਨਿਸਤਾਨ ਖ਼ਿਲਾਫ਼ T20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਓਪਨਰ ਅਭਿਸ਼ੇਕ ਸ਼ਰਮਾ ਨੇ ਰਿਕਾਰਡਤੋੜ ਪਾਰੀ ਖੇਡੀ। 157 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਖੱਬੇ ਹੱਥ ਦੇ ਇਸ ਧਮਾਕੇਦਾਰ ਓਪਨਰ ਨੇ ਅਫਗਾਨ ਗੇਂਦਬਾਜ਼ਾਂ ਦੀ ਜੰਮ ਕੇ ਧੁਲਾਈ ਕੀਤੀ। ਅਭਿਸ਼ੇਕ ਨੇ ਸਿਰਫ਼ 22 ਗੇਂਦਾਂ ਵਿੱਚ ਆਪਣੀ ਤੂਫਾਨੀ ਫਿਫਟੀ ਪੂਰੀ ਕੀਤੀ ਅਤੇ ਅੰਤ ਵਿੱਚ 32 ਗੇਂਦਾਂ ’ਤੇ 82 ਦੌੜਾਂ ਦੀ ਪਾਰੀ ਖੇਡ ਕੇ ਮੈਚ ਨੂੰ ਪੂਰੀ ਤਰ੍ਹਾਂ ਇਕਤਰਫਾ ਬਣਾ ਦਿੱਤਾ।
ਅਭਿਸ਼ੇਕ ਸ਼ਰਮਾ ਨੇ ਇਹ ਅਰਧ ਸੈਂਕੜਾ 250 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਪੂਰਾ ਕੀਤਾ। ਉਨ੍ਹਾਂ ਨੇ ਆਪਣੇ T20I ਕਰੀਅਰ ਵਿੱਚ ਤੀਜੀ ਵਾਰ ਇਹ ਕਾਰਨਾਮਾ ਕੀਤਾ। ਅਭਿਸ਼ੇਕ ਹੁਣ ਭਾਰਤ ਲਈ 250+ ਦੀ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 2 ਵਾਰ ਅਜਿਹਾ ਕੀਤਾ ਹੈ। (PHOTO CREDIT- PTI)

ਅਭਿਸ਼ੇਕ ਸ਼ਰਮਾ ਨੇ ਇਹ ਅਰਧ ਸੈਂਕੜਾ 250 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਪੂਰਾ ਕੀਤਾ। ਉਨ੍ਹਾਂ ਨੇ ਆਪਣੇ T20I ਕਰੀਅਰ ਵਿੱਚ ਤੀਜੀ ਵਾਰ ਇਹ ਕਾਰਨਾਮਾ ਕੀਤਾ। ਅਭਿਸ਼ੇਕ ਹੁਣ ਭਾਰਤ ਲਈ 250+ ਦੀ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 2 ਵਾਰ ਅਜਿਹਾ ਕੀਤਾ ਹੈ। 
ਅਭਿਸ਼ੇਕ ਸ਼ਰਮਾ ਨੇ ਇਸ ਪਾਰੀ ਦੌਰਾਨ ਆਪਣੇ 6000 T20 ਦੌੜਾਂ ਵੀ ਪੂਰੀਆਂ ਕਰ ਲਈਆਂ। ਉਨ੍ਹਾਂ ਨੇ 3420 ਗੇਂਦਾਂ ਵਿੱਚ ਇਹ ਅੰਕੜਾ ਛੂਹਿਆ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਗੇਂਦਾਂ ’ਤੇ 6000 T20 ਦੌੜਾਂ ਬਣਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ। (PHOTO CREDIT- PTI)

ਅਭਿਸ਼ੇਕ ਸ਼ਰਮਾ ਨੇ ਇਸ ਪਾਰੀ ਦੌਰਾਨ ਆਪਣੇ 6000 T20 ਦੌੜਾਂ ਵੀ ਪੂਰੀਆਂ ਕਰ ਲਈਆਂ। ਉਨ੍ਹਾਂ ਨੇ 3420 ਗੇਂਦਾਂ ਵਿੱਚ ਇਹ ਅੰਕੜਾ ਛੂਹਿਆ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਗੇਂਦਾਂ ’ਤੇ 6000 T20 ਦੌੜਾਂ ਬਣਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ। 
ਅਭਿਸ਼ੇਕ ਸ਼ਰਮਾ ਨੇ ਇਸ ਮੈਚ ਵਿੱਚ ਵੀ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਛੱਕਾ ਲਗਾਉਣ ਦਾ ਆਪਣਾ ਟ੍ਰੇਡਮਾਰਕ ਅੰਦਾਜ਼ ਜਾਰੀ ਰੱਖਿਆ। T20 ਇੰਟਰਨੈਸ਼ਨਲ ਕ੍ਰਿਕਟ ਵਿੱਚ ਪਾਰੀ ਦੇ ਪਹਿਲੇ ਓਵਰ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ ਹੁਣ ਉਹ ਸਾਂਝੇ ਤੌਰ ’ਤੇ ਨੰਬਰ-1 ’ਤੇ ਪਹੁੰਚ ਗਏ ਹਨ। (PHOTO CREDIT- PTI)

ਅਭਿਸ਼ੇਕ ਸ਼ਰਮਾ ਨੇ ਇਸ ਮੈਚ ਵਿੱਚ ਵੀ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਛੱਕਾ ਲਗਾਉਣ ਦਾ ਆਪਣਾ ਟ੍ਰੇਡਮਾਰਕ ਅੰਦਾਜ਼ ਜਾਰੀ ਰੱਖਿਆ। T20 ਇੰਟਰਨੈਸ਼ਨਲ ਕ੍ਰਿਕਟ ਵਿੱਚ ਪਾਰੀ ਦੇ ਪਹਿਲੇ ਓਵਰ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ ਹੁਣ ਉਹ ਸਾਂਝੇ ਤੌਰ ’ਤੇ ਨੰਬਰ-1 ’ਤੇ ਪਹੁੰਚ ਗਏ ਹਨ।
ਅਭਿਸ਼ੇਕ ਸ਼ਰਮਾ ਨੇ 12ਵੀਂ ਵਾਰ ਇਹ ਕਾਰਨਾਮਾ ਕੀਤਾ ਅਤੇ ਰੋਹਿਤ ਸ਼ਰਮਾ ਵੀ 12 ਵਾਰ ਪਾਰੀ ਦੇ ਪਹਿਲੇ ਓਵਰ ਵਿੱਚ ਛੱਕਾ ਲਗਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਨੇ ਜਿੱਥੇ 12 ਛੱਕਿਆਂ ਲਈ 401 ਗੇਂਦਾਂ ਦਾ ਸਾਹਮਣਾ ਕੀਤਾ, ਉੱਥੇ ਹੀ ਅਭਿਸ਼ੇਕ ਨੇ ਇਹ ਕਾਰਨਾਮਾ ਸਿਰਫ਼ 152 ਗੇਂਦਾਂ ਵਿੱਚ ਕਰ ਦਿਖਾਇਆ ਹੈ। (PHOTO CREDIT- PTI)
ਅਭਿਸ਼ੇਕ ਸ਼ਰਮਾ ਨੇ 12ਵੀਂ ਵਾਰ ਇਹ ਕਾਰਨਾਮਾ ਕੀਤਾ ਅਤੇ ਰੋਹਿਤ ਸ਼ਰਮਾ ਵੀ 12 ਵਾਰ ਪਾਰੀ ਦੇ ਪਹਿਲੇ ਓਵਰ ਵਿੱਚ ਛੱਕਾ ਲਗਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਨੇ ਜਿੱਥੇ 12 ਛੱਕਿਆਂ ਲਈ 401 ਗੇਂਦਾਂ ਦਾ ਸਾਹਮਣਾ ਕੀਤਾ, ਉੱਥੇ ਹੀ ਅਭਿਸ਼ੇਕ ਨੇ ਇਹ ਕਾਰਨਾਮਾ ਸਿਰਫ਼ 152 ਗੇਂਦਾਂ ਵਿੱਚ ਕਰ ਦਿਖਾਇਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments