Friday, October 16, 2026
Google search engine
HomeDeshCanada Lottery: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ,...

Canada Lottery: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ, ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ

ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਕੈਨੇਡਾ ਵਿੱਚ 217 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।

ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ Loto 6/49 Gold Ball Jackpot ਵਿੱਚ 3 ਕਰੋੜ 20 ਲੱਖ ਕੈਨੇਡੀਅਨ ਡਾਲਰ ਜਿੱਤੇ ਹਨ। ਮੌਜੂਦਾ ਐਕਸਚੇਂਜ ਰੇਟ ਮੁਤਾਬਕ ਇਹ ਰਕਮ ਕਰੀਬ 216-217 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੀ ਇਸ ਵੱਡੀ ਜਿੱਤ ਨਾਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਅੰਮ੍ਰਿਤਪਾਲ ਨੂੰ ਪਹਿਲਾਂ ਲੱਗਿਆ ਕਿ ਉਨ੍ਹਾਂ ਨੇ 32 ਹਜ਼ਾਰ ਡਾਲਰ ਜਿੱਤੇ ਹਨ। ਉਨ੍ਹਾਂ ਨੇ ਆਪਣੀ ਕਾਰ ਵਿੱਚ ਬੈਠ ਕੇ ਮੋਬਾਈਲ ਐਪ ਰਾਹੀਂ ਟਿਕਟ ਸਕੈਨ ਕੀਤੀ ਸੀ। ਕਈ ਵਾਰ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 3 ਕਰੋੜ 20 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਹੈ। ਜਿੱਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਨੂੰ ਇਹ ਖੁਸ਼ਖਬਰੀ ਦਿੱਤੀ।

ਪਰਿਵਾਰ ਲਈ ਘਰ ਖਰੀਦਣਗੇ ਅੰਮ੍ਰਿਤਪਾਲ

ਅੰਮ੍ਰਿਤਪਾਲ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਤਰਜੀਹ ਮਾਤਾ-ਪਿਤਾ ਅਤੇ ਭੈਣ ਦੀ ਆਰਥਿਕ ਮਦਦ ਕਰਨਾ ਦੱਸਿਆ ਹੈ। ਉਹ ਆਪਣੇ ਪਰਿਵਾਰ ਲਈ ਘਰ ਖਰੀਦਣ ਦੇ ਨਾਲ-ਨਾਲ ਕੁਝ ਗੱਡੀਆਂ ਖਰੀਦਣ ਦੀ ਵੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੀ ਡ੍ਰੀਮ ਕਾਰ Dodge Challenger ਹੈ। ਅੰਮ੍ਰਿਤਪਾਲ ਨੇ 19 ਸਤੰਬਰ 2026 ਦੇ ਡਰਾਅ ਲਈ ਟਿਕਟ ਸਰੀ ਤੋਂ ਖਰੀਦੀ ਸੀ।

ਸੁਰੱਖਿਆ ਕਾਰਨਾਂ ਕਰਕੇ ਪਤਾ ਗੁਪਤ

ਉਨ੍ਹਾਂ ਨੇ 23 ਸਤੰਬਰ ਨੂੰ ਵੈਨਕੂਵਰ ਸਥਿਤ BCLC ਦਫ਼ਤਰ ਵਿੱਚ ਆਪਣਾ ਇਨਾਮ ਕਲੇਮ ਕੀਤਾ। BCLC ਲਾਟਰੀ ਕਾਰਪੋਰੇਸ਼ਨ ਨੇ 29 ਸਤੰਬਰ ਨੂੰ ਜਨਤਕ ਤੌਰ ‘ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਕੀਤਾ। ਸੁਰੱਖਿਆ ਕਾਰਨਾਂ ਕਰਕੇ ਅੰਮ੍ਰਿਤਪਾਲ ਦਾ ਪੰਜਾਬ ਵਿੱਚ ਪਤਾ ਸਾਂਝਾ ਨਹੀਂ ਕੀਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments