Friday, October 16, 2026
Google search engine
Homelatest NewsPunjab ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇੰਨੇ ਵਜੇ ਲੱਗਣਗੀਆਂ ਕਲਾਸਾਂ

Punjab ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇੰਨੇ ਵਜੇ ਲੱਗਣਗੀਆਂ ਕਲਾਸਾਂ

ਪੰਜਾਬ ਵਿੱਚ, ਵਿਦਿਅਕ ਸੈਸ਼ਨ ਦੌਰਾਨ ਸਕੂਲ ਦੇ ਸਮੇਂ ਵਿੱਚ 3 ਵਾਰ ਬਦਲਾਅ ਕੀਤਾ ਜਾਂਦਾ ਹੈ।

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ ਕੀਤਾ ਗਿਆ ਹੈ। ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2:30 ਵਜੇ ਬੰਦ ਹੋਣਗੇ। ਇਸ ਤੋਂ ਪਹਿਲਾਂ, ਸਕੂਲ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੁੰਦਾ ਸੀ।
ਇਹ ਨਵੇਂ ਨਿਯਮ ਰਾਜ ਭਰ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਲਾਗੂ ਹੋਣਗੇ। ਇਹ ਟਾਈਮ ਟੇਬਲ 31 ਅਕਤੂਬਰ 2026 ਤੱਕ ਲਾਗੂ ਰਹੇਗਾ। ਇਹ ਨਿਯਮ ਰਾਜ ਦੇ 19,000 ਤੋਂ ਵੱਧ ਸਕੂਲਾਂ ਵਿੱਚ ਲਾਗੂ ਕੀਤੇ ਜਾਣਗੇ।
ਸਕੂਲ ਸਿੱਖਿਆ ਵਿਭਾਗ ਨੇ ਮੌਸਮ ਵਿੱਚ ਆ ਰਹੀ ਤਬਦੀਲੀ ਅਤੇ ਅਕਾਦਮਿਕ ਸੈਸ਼ਨ ਦੀ ਸਮਾਂ-ਸਾਰਣੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਵੇਂ ਸਮੇਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਮੌਸਮ ਬਦਲਦਿਆਂ ਹੀ ਬਦਲ ਜਾਂਦਾ ਹੈ ਸਕੂਲਾਂ ਦਾ ਸਮਾਂ

ਪੰਜਾਬ ਵਿੱਚ, ਵਿਦਿਅਕ ਸੈਸ਼ਨ ਦੌਰਾਨ ਸਕੂਲ ਦੇ ਸਮੇਂ ਵਿੱਚ 3 ਵਾਰ ਬਦਲਾਅ ਕੀਤਾ ਜਾਂਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ, ਸਕੂਲ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੁੰਦਾ ਹੈ। 1 ਅਕਤੂਬਰ ਤੋਂ 31 ਅਕਤੂਬਰ ਤੱਕ, ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੁੰਦਾ ਹੈ, ਜਦੋਂ ਕਿ ਮਿਡਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਇਹ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਹੁੰਦਾ ਹੈ।
1 ਨਵੰਬਰ ਤੋਂ 28 ਫਰਵਰੀ ਤੱਕ, ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੁੰਦਾ ਹੈ ਅਤੇ ਮਿਡਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਇਹ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ ਹੁੰਦਾ ਹੈ।
ਹਾਲਾਂਕਿ ਪ੍ਰਾਈਵੇਟ ਸਕੂਲਾਂ ਲਈ ਇਹ ਨਿਯਮ ਲਾਗੂ ਕਰਨਾ ਜਾਂ ਨਾ ਕਰਨਾ ਉਨ੍ਹਾਂ ਦੀ ਮਰਜੀ ਤੇ ਨਿਰਭਰ ਹੈ। ਨਿੱਜੀ ਸਕੂਲ ਆਪਣੀ ਸਹੂਲਤ ਮੁਤਾਬਿਕ ਸਕੂਲਾਂ ਦੇ ਟਾਈਮ ਵਿੱਚ ਬਦਲਾਅ ਕਰ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments