Thursday, October 15, 2026
Google search engine
HomeDeshPunjab ‘ਚ ਅੱਜ ਵੀ ਬਾਰਿਸ਼ ਦੀ ਸੰਭਾਵਨਾ, ਬੀਤੇ ਦਿਨ ਤਾਪਮਾਨ ‘ਚ ਦਰਜ...

Punjab ‘ਚ ਅੱਜ ਵੀ ਬਾਰਿਸ਼ ਦੀ ਸੰਭਾਵਨਾ, ਬੀਤੇ ਦਿਨ ਤਾਪਮਾਨ ‘ਚ ਦਰਜ ਕੀਤੀ ਗਈ ਵੱਡੀ ਗਿਰਾਵਟ

ਪੰਜਾਬ ‘ਚ 28 ਸਤੰਬਰ ਨੂੰ ਕਈ ਇਲਾਕਿਆਂ ‘ਚ ਮੀਂਹ ਦਰਜ ਕੀਤਾ ਗਿਆ।

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਤੇ ਨਵਾਂਸ਼ਹਿਰ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ 3 ਦਿਨਾਂ ਦੀ ਗੱਲ ਕਰੀਏ ਤਾਂ 30 ਸਤੰਬਰ, 1 ਦੇ 2 ਅਕਤੂਬਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਬੀਤੇ ਦਿਨ ਬਾਰਿਸ਼, ਤਾਪਮਾਨ ‘ਚ ਗਿਰਾਵਟ

ਪੰਜਾਬ ‘ਚ 28 ਸਤੰਬਰ ਨੂੰ ਕਈ ਇਲਾਕਿਆਂ ‘ਚ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸਭ ਤੋਂ ਵੱਧ 70.0 mm ਬਾਰਿਸ਼ ਹੁਸ਼ਿਆਰਪੁਰ ਦੇ ਸਲੇਰਨ ‘ਚ ਦਰਜ ਹੋਇਆ। ਇਸ ਤੋਂ ਇਲਾਵਾ ਜਲੰਧਰ ‘ਚ 26.5 mm, ਹੁਸ਼ਿਆਰਪੁਰ ‘ਚ 14.5 mm, ਪਟਿਆਲਾ ‘ਚ 19.2 mm ਤੇ ਮੁਕਤਸਰ ‘ਚ 7.5 mm ਬਾਰਿਸ਼ ਦਰਜ ਕੀਤੀ ਗਈ। ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਫਰੀਦਕੋਟ ਸਮੇਤ ਕਈ ਹੋਰ ਥਾਵਾਂ ਤੇ ਵੀ ਹਲਤੀ ਬਾਰਿਸ਼ ਦਰਜ ਕੀਤੀ ਗਈ। ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਆਮ ਨਾਲੋਂ ਠੰਢਾ ਰਿਹਾ।

ਬੀਤੇ ਦਿਨ ਦਾ ਤਾਪਮਾਨ

ਬੀਤੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦਰਜ ਕੀਤੀ ਗਈ, ਜਿਸ ਕਾਰਨ ਤਾਪਮਾਨ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬੀਤੇ ਦਿਨ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 5.2 ਡਿਗਰੀ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 31.2 ਡਿਗਰੀ ਸੈਲਸੀਅਸ ਰਿਹਾ।
ਸਟੇਸ਼ਨ (ਜ਼ਿਲ੍ਹਾ) ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ ਸਿਟੀ 25.4
ਅੰਮ੍ਰਿਤਸਰ 30.2
ਲੁਧਿਆਣਾ 28.4
ਪਟਿਆਲਾ 27.2
ਬਠਿੰਡਾ 31.2
ਫਰੀਦਕੋਟ 30.8
ਗੁਰਦਾਸਪੁਰ 30
(ਬੱਲੋਵਾਲ ਸੌਂਖੜੀ) ਐਸਬੀਐਸ ਨਗਰ 26.3
ਫਰੀਦਕੋਟ 30.3
ਫਤਿਹਗੜ੍ਹ ਸਾਹਿਬ 27.8
ਫਿਰੋਜ਼ਪੁਰ 30.3
ਫਿਰੋਜ਼ਪੁਰ KVK 30.1
ਹੁਸ਼ਿਆਰਪੁਰ 26
(ਸਲੇਰਨ) ਹੁਸ਼ਿਆਰਪੁਰ 26.6
ਜਲੰਧਰ 28.2
ਕਪੂਰਥਲਾ 28.1
ਪੀਏਯੂ ਲੁਧਿਆਣਾ 28.6
ਮੋਹਾਲੀ 25.4
ਮੁਕਤਸਰ 29.1
ਪਠਾਨਕੋਟ KVK 30.5
ਥੀਨ ਡੈਮ(ਪਠਾਨਕੋਟ) 26.7
KVK ਰੌਣੀ (ਪਟਿਆਲਾ) 27.2
ਰੌਣੀ (ਪਟਿਆਲਾ) 26.9
ਰੋਪੜ KVK 28.7
ਭਾਖੜਾ ਡੈਮ 26.8
ਸ੍ਰੀ ਆਨੰਦਪੁਰ ਸਾਹਿਬ 26.8
ਸੰਗਰੂਰ 27.4
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments