Saturday, October 17, 2026
Google search engine
Homelatest NewsSmriti Mandhana ਨੇ WT20I ‘ਚ ਰਚਿਆ ਇਤਿਹਾਸ, ਏਸ਼ੀਅਨ ਗੇਮਜ਼ ਦੇ ਸੈਮੀਫ਼ਾਈਨਲ...

Smriti Mandhana ਨੇ WT20I ‘ਚ ਰਚਿਆ ਇਤਿਹਾਸ, ਏਸ਼ੀਅਨ ਗੇਮਜ਼ ਦੇ ਸੈਮੀਫ਼ਾਈਨਲ ‘ਚ ਤੋੜਿਆ ਵਰਲਡ ਰਿਕਾਰਡ

ਸਮ੍ਰਿਤੀ ਮੰਧਾਨਾ ਨੇ ਏਸ਼ੀਅਨ ਗੇਮਜ਼ 2026 ਦੇ ਸੈਮੀਫ਼ਾਈਨਲ ਵਿੱਚ ਬੰਗਲਾਦੇਸ਼ ਖ਼ਿਲਾਫ਼ 19 ਗੇਂਦਾਂ ‘ਤੇ 37 ਦੌੜਾਂ ਬਣਾ ਕੇ ਨਵਾਂ ਇਤਿਹਾਸ ਰਚਿਆ।

ਸਮ੍ਰਿਤੀ ਮੰਧਾਨਾ ਨੇ ਏਸ਼ੀਅਨ ਗੇਮਜ਼ ਦੇ ਸੈਮੀਫ਼ਾਈਨਲ ਵਿੱਚ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਖ਼ਿਲਾਫ਼ 194 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਉਨ੍ਹਾਂ ਨੇ 19 ਗੇਂਦਾਂ ‘ਤੇ 37 ਦੌੜਾਂ ਬਣਾਈਆਂ। ਇਸੇ ਪਾਰੀ ਦੌਰਾਨ ਸਮ੍ਰਿਤੀ ਮੰਧਾਨਾ ਨੇ ਵਿਸ਼ਵ ਰਿਕਾਰਡ ਵੀ ਤੋੜ ਦਿੱਤਾ। ਸਮ੍ਰਿਤੀ ਮੰਧਾਨਾ ਨੇ ਮਹਿਲਾ ਟੀ-20 ਕੌਮਾਂਤਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੁਣ ਆਪਣੇ ਨਾਂ ਕਰ ਲਿਆ ਹੈ। ਬੰਗਲਾਦੇਸ਼ ਖ਼ਿਲਾਫ਼ 37 ਦੌੜਾਂ ਦੀ ਪਾਰੀ ਖੇਡਣ ਦੌਰਾਨ ਉਨ੍ਹਾਂ ਨੇ ਸੂਜ਼ੀ ਬੇਟਸ ਦੇ ਨਾਂ ਦਰਜ ਇਹ ਰਿਕਾਰਡ ਆਪਣੇ ਨਾਂ ਕੀਤਾ। (ਫ਼ੋਟੋ: BCCI)
ਸਮ੍ਰਿਤੀ ਮੰਧਾਨਾ ਨੇ ਮਹਿਲਾ ਟੀ-20 ਕੌਮਾਂਤਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੁਣ ਆਪਣੇ ਨਾਂ ਕਰ ਲਿਆ ਹੈ। ਬੰਗਲਾਦੇਸ਼ ਖ਼ਿਲਾਫ਼ 37 ਦੌੜਾਂ ਦੀ ਪਾਰੀ ਖੇਡਣ ਦੌਰਾਨ ਉਨ੍ਹਾਂ ਨੇ ਸੂਜ਼ੀ ਬੇਟਸ ਦੇ ਨਾਂ ਦਰਜ ਇਹ ਰਿਕਾਰਡ ਆਪਣੇ ਨਾਂ ਕੀਤਾ।
ਏਸ਼ੀਅਨ ਗੇਮਜ਼ 2026 ਵਿੱਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਸੈਮੀਫ਼ਾਈਨਲ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਸੂਜ਼ੀ ਬੇਟਸ ਤੋਂ ਸਿਰਫ਼ 7 ਦੌੜਾਂ ਪਿੱਛੇ ਸਨ। ਅਜਿਹੇ ਵਿੱਚ ਪਾਰੀ ਦੀ 7ਵੀਂ ਦੌੜ ਪੂਰੀ ਕਰਦੇ ਹੀ ਉਨ੍ਹਾਂ ਨੇ ਮਹਿਲਾ ਟੀ-20 ਕੌਮਾਂਤਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ। (ਫ਼ੋਟੋ: BCCI)

ਏਸ਼ੀਅਨ ਗੇਮਜ਼ 2026 ਵਿੱਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਸੈਮੀਫ਼ਾਈਨਲ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਸੂਜ਼ੀ ਬੇਟਸ ਤੋਂ ਸਿਰਫ਼ 7 ਦੌੜਾਂ ਪਿੱਛੇ ਸਨ। ਅਜਿਹੇ ਵਿੱਚ ਪਾਰੀ ਦੀ 7ਵੀਂ ਦੌੜ ਪੂਰੀ ਕਰਦੇ ਹੀ ਉਨ੍ਹਾਂ ਨੇ ਮਹਿਲਾ ਟੀ-20 ਕੌਮਾਂਤਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ।
ਸਮ੍ਰਿਤੀ ਮੰਧਾਨਾ ਦੇ ਹੁਣ 178 ਟੀ-20 ਕੌਮਾਂਤਰੀ (T20I) ਮੈਚਾਂ ਵਿੱਚ 4788 ਦੌੜਾਂ ਹੋ ਗਈਆਂ ਹਨ। ਉੱਥੇ ਹੀ ਸੂਜ਼ੀ ਬੇਟਸ ਦੀਆਂ 4758 ਦੌੜਾਂ ਹਨ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 4287 ਦੌੜਾਂ ਨਾਲ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। (ਫ਼ੋਟੋ: BCCI)

ਸਮ੍ਰਿਤੀ ਮੰਧਾਨਾ ਦੇ ਹੁਣ 178 ਟੀ-20 ਕੌਮਾਂਤਰੀ (T20I) ਮੈਚਾਂ ਵਿੱਚ 4788 ਦੌੜਾਂ ਹੋ ਗਈਆਂ ਹਨ। ਉੱਥੇ ਹੀ ਸੂਜ਼ੀ ਬੇਟਸ ਦੀਆਂ 4758 ਦੌੜਾਂ ਹਨ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 4287 ਦੌੜਾਂ ਨਾਲ ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ।
ਸਮ੍ਰਿਤੀ ਮੰਧਾਨਾ ਨੇ ਇਸ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਹੋਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਉੱਥੇ ਉਨ੍ਹਾਂ ਨੇ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ ਸੀ। (ਫ਼ੋਟੋ: BCCI)

ਸਮ੍ਰਿਤੀ ਮੰਧਾਨਾ ਨੇ ਇਸ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਹੋਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਉੱਥੇ ਉਨ੍ਹਾਂ ਨੇ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments