Saturday, October 17, 2026
Google search engine
HomeDeshRahul Gandhi ਨੇ Captain Amarinder ਨੂੰ ਦੱਸਿਆ ਆਪਣਾ ਫੇਵਰੇਟ ਆਗੂ, Punjab Congress...

Rahul Gandhi ਨੇ Captain Amarinder ਨੂੰ ਦੱਸਿਆ ਆਪਣਾ ਫੇਵਰੇਟ ਆਗੂ, Punjab Congress ‘ਚ ਘਰ ਵਾਪਸੀ ਦੀਆਂ ਅਟਕਲਾਂ

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਅੰਦਰ ਚੱਲ ਰਹੀ ਭਾਰੀ ਗੁੱਟਬੰਦੀ ਅਤੇ ਖਿੱਚੋਤਾਣ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ।

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਅੰਦਰ ਚੱਲ ਰਹੀ ਭਾਰੀ ਗੁੱਟਬੰਦੀ ਅਤੇ ਖਿੱਚੋਤਾਣ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ‘ਫੇਵਰੇਟ ਆਗੂ’ ਦੱਸਦਿਆਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ।
ਬੀਤੇ ਦਿਨੀਂ ਦਿੱਲੀ ਵਿਖੇ ‘ਜੈਨ-ਜ਼ੀ’ ਦੇ ਯੂਥ ਗਰੁੱਪ ਨਾਲ ਇੱਕ ਗੱਲਬਾਤ ਦੌਰਾਨ ਜਦੋਂ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ‘ਭਾਜਪਾ ਵਿੱਚ ਤੁਹਾਡਾ ਸਭ ਤੋਂ ਪਸੰਦੀਦਾ ਆਗੂ ਕੌਣ ਹੈ?’, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਜਵਾਬ ਦਿੱਤਾ- “ਕੈਪਟਨ ਅਮਰਿੰਦਰ ਸਿੰਘ, ਡੈਫੀਨੇਟਲੀ! ਮੈਂ ਉਨ੍ਹਾਂ ਨਾਲ ਬਹੁਤ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ। ਉਹ ਬਹੁਤ ਕੂਲ ਹਨ ਅਤੇ ਮਿਲਟਰੀ ਹਿਸਟਰੀ ਦੇ ਮਾਹਰ ਹਨ, ਇਸ ਲਈ ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ। ਹੈਲੋ ਅੰਕਲ ਅਮਰਿੰਦਰ…”
ਰਾਹੁਲ ਗਾਂਧੀ ਨੇ ਇਸ ਗੱਲਬਾਤ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਰਾਜਨੀਤਿਕ ਹਲਕਿਆਂ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਕਾਂਗਰਸ ‘ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਅਤੇ ਪੰਜਾਬ ਕਾਂਗਰਸ ਦੇ ਖੇਮੇ ਵਿੱਚ ਖਲਬਲੀ ਮਚ ਗਈ ਹੈ।

ਕੈਪਟਨ ਨੇ ਵੀ ਦਿੱਤਾ ਸੀ ਬਿਆਨ: “ਮੈਂ ਕਾਂਗਰਸ ਨੂੰ ਮਿਸ ਕਰਦਾ ਹਾਂ”

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਹਨ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅੱਜ ਵੀ ਉਨ੍ਹਾਂ ਦੇ ਕਾਂਗਰਸ ਹਾਈਕਮਾਂਡ ਨਾਲ ਸੁਖਾਵੇਂ ਅਤੇ ਚੰਗੇ ਸਬੰਧ ਹਨ।
ਕੈਪਟਨ ਨੇ ਭਾਜਪਾ ਅਤੇ ਕਾਂਗਰਸ ਦੇ ਅੰਦਰੂਨੀ ਸੱਭਿਆਚਾਰ ਦੀ ਤੁਲਨਾ ਕਰਦਿਆਂ ਕਿਹਾ ਸੀ, “ਕਾਂਗਰਸ ਇੱਕ ਪਰਿਵਾਰ ਦੀ ਤਰ੍ਹਾਂ ਹੈ। ਮੈਂ ਜਦੋਂ ਵੀ ਫ਼ੋਨ ਕਰਦਾ ਸੀ, ਉਹ ਤੁਰੰਤ ਮਿਲ ਲੈਂਦੇ ਸਨ। ਪਰ ਭਾਜਪਾ ਵਿੱਚ ਅਜਿਹਾ ਸਿਸਟਮ ਨਹੀਂ ਹੈ। ਜਦੋਂ ਤੋਂ ਮੈਂ ਭਾਜਪਾ ਵਿੱਚ ਆਇਆ ਹਾਂ, ਮੈਨੂੰ ਨਹੀਂ ਲੱਗਦਾ ਕਿ ਇੱਕ-ਦੋ ਵਾਰ ਤੋਂ ਵੱਧ ਹਾਈਕਮਾਂਡ ਨਾਲ ਮਿਲ ਸਕਿਆ ਹਾਂ। ਭਾਜਪਾ ਵਿੱਚ ਨਿਯਮ ਬਹੁਤ ਹਨ, ਉਹ ਕੁਝ ਦੱਸਦੇ ਨਹੀਂ ਅਤੇ ਨਾ ਹੀ ਕਿਸੇ ਤੋਂ ਕੁਝ ਪੁੱਛਦੇ ਹਨ।”
ਉਨ੍ਹਾਂ ਅੱਗੇ ਕਿਹਾ ਸੀ, “ਹੁਣ 2027 ‘ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਮੇਰੇ ਕੋਲੋਂ ਇੱਕ ਵਾਰ ਵੀ ਨਹੀਂ ਪੁੱਛਿਆ ਗਿਆ ਕਿ ਕੈਪਟਨ ਸਾਹਿਬ ਕਿਸ ਨੂੰ ਕਿੱਥੋਂ ਚੋਣ ਲੜਵਾਈ ਜਾ ਸਕਦੀ ਹੈ। ਮੈਂ ਭਾਵੇਂ ਭਾਜਪਾ ਵਿੱਚ ਹਾਂ, ਪਰ ਕਾਂਗਰਸ ਨੂੰ ਮਿਸ ਕਰਦਾ ਹਾਂ।” ਕੈਪਟਨ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਚਚੇਰੇ ਭਰਾ ਦੇ ਦਿਹਾਂਤ ‘ਤੇ ਸ਼ੋਕ ਸੰਦੇਸ਼ ਭੇਜਿਆ ਸੀ, ਜਦਕਿ ਭਾਜਪਾ ਦੇ ਕਿਸੇ ਆਗੂ ਨੇ ਹਾਲ-ਚਾਲ ਤੱਕ ਨਹੀਂ ਪੁੱਛਿਆ।

ਪੰਜਾਬ ਕਾਂਗਰਸ ‘ਚ ਚਰਚਾ ਤੇਜ਼, ਆਗੂਆਂ ਦੇ ਆਉਣ ਲੱਗੇ ਬਿਆਨ

ਸਿਆਸੀ ਮਾਹਰਾਂ ਅਨੁਸਾਰ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਨੂੰ ਖ਼ਤਮ ਕਰਨ ਲਈ ਰਾਹੁਲ ਗਾਂਧੀ ਵੱਲੋਂ ਕੈਪਟਨ ਦੀ ਵਾਪਸੀ ਦਾ ਰਸਤਾ ਸਾਫ਼ ਕੀਤਾ ਜਾ ਸਕਦਾ ਹੈ, ਕਿਉਂਕਿ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦੋ ਵਾਰ ਸੂਬੇ ਵਿੱਚ ਸਰਕਾਰ ਬਣਾ ਚੁੱਕੀ ਹੈ। ਇਸੇ ਦੌਰਾਨ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ‘ਚ ਕਿਹਾ ਸੀ ਕਿ ਇੱਕ ਹਫ਼ਤੇ ਦੇ ਅੰਦਰ ਸਭ ਕੁਝ ਠੀਕ ਹੋ ਜਾਵੇਗਾ, ਨਹੀਂ ਤਾਂ ਰਾਹੁਲ ਗਾਂਧੀ ਕੋਈ ਵੱਡਾ ਫ਼ੈਸਲਾ ਲੈਣਗੇ।
ਦੂਜੇ ਪਾਸੇ, ਚੰਨੀ ਧੜੇ ਦੇ ਮੰਨੇ ਜਾਂਦੇ ਸੀਨੀਅਰ ਆਗੂ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦਾ ਪੂਰਾ ਸਵਾਗਤ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੇ ਗਾਂਧੀ ਪਰਿਵਾਰ ਨਾਲ ਪੁਰਾਣੇ ਸਬੰਧ ਹਨ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਕੋਲ ਸਿਆਸਤ ਤੇ ਪ੍ਰਸ਼ਾਸਨ ਦਾ ਲੰਬਾ ਤਜਰਬਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments