Saturday, October 17, 2026
Google search engine
HomeDeshPatiala: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

Patiala: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

ਛਾਪੇਮਾਰੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਘਰ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਹਿਤੇਂਦਰ ਹੈਰੀ ਦੇ ਪਟਿਆਲਾ ਸਥਿਤ ਘਰ ‘ਤੇ ਛਾਪਾ ਮਾਰਿਆ। ਕਿਹਾ ਜਾ ਰਿਹਾ ਹੈ ਕਿ ਈਡੀ ਦੀ ਇੱਕ ਟੀਮ ਤਿੰਨ ਗੱਡੀਆਂ ‘ਚ ਪਟਿਆਲਾ ਦੇ ਮਾਡਲ ਟਾਊਨ ਸਥਿਤ ਹਿਤੇਂਦਰ ਹੈਰੀ ਦੇ ਘਰ ਪਹੁੰਚੀ। ਅਧਿਕਾਰੀ ਬਿਨਾਂ ਕਿਸੇ ਨਾਲ ਗੱਲ ਕੀਤੇ ਸਿੱਧੇ ਰਿਹਾਇਸ਼ ‘ਚ ਦਾਖਲ ਹੋਏ ਤੇ ਟੀਮ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ।
ਛਾਪੇਮਾਰੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਘਰ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਜਾਂਚ ਪ੍ਰਕਿਰਿਆ ਪੂਰੀ ਰਾਤ ਚਲਦੀ ਰਹੀ। ਲੰਬੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ, ਈਡੀ ਟੀਮ ਨੇ ਕਈ ਵਾਰ ਔਨਲਾਈਨ ਖਾਣਾ ਵੀ ਆਰਡਰ ਕੀਤਾ। ਹਾਲਾਂਕਿ, ਈਡੀ ਨੇ ਅਜੇ ਤੱਕ ਛਾਪੇਮਾਰੀ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments