Sunday, October 18, 2026
Google search engine
Homelatest Newsਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ,...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ

 ਸੰਗਤ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਹੋਟਲ ਏਜੰਟ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਰਸਤੇ ‘ਚ ਰੋਕ ਕੇ ਹੋਟਲ ਦੇ ਕਮਰੇ ਲੈਣ ਲਈ ਕਹਿੰਦੇ ਹਨ।

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਇੱਕ ਨਿਹੰਗ ਸਿੰਘ ਕਾਰ ‘ਚ ਬੈਠੇ ਹੋਏ ਸੜਕ ਕਿਨਾਰੇ ਖੜ੍ਹੇ ਇੱਕ ਹੋਟਲ ਏਜੰਟ ਨਾਲ ਗੱਲਬਾਤ ਕਰਦਾ ਤੇ ਉਸ ਨੂੰ ਥੱਪੜ ਮਾਰਦੇ ਹੋਏ ਦਿਖਾਈ ਦੇ ਰਿਹਾ ਹੈ।
ਵੀਡੀਓ ‘ਚ ਨਿਹੰਗ ਸਿੰਘ ਆਪਣੇ ਸਾਥੀਆਂ ਨਾਲ ਗੋਲਡਨ ਟੈਂਪਲ ਦੇ ਨੇੜਲੇ ਇਲਾਕਿਆਂ ਦਾ ਦੌਰਾ ਕਰਦੇ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਹ ਸੜਕਾਂ ‘ਤੇ ਖੜ੍ਹੇ ਹੋਰ ਹੋਟਲ ਏਜੰਟਾਂ ਨਾਲ ਵੀ ਗੱਲਬਾਤ ਕਰ ਰਹੇ ਹਨ।

ਸ਼ਰਧਾਲੂਆਂ ਨੂੰ ਰਸਤੇ ‘ਚ ਰੋਕਣ ਦੀਆਂ ਸ਼ਿਕਾਇਤਾਂ

ਵੀਡੀਓ ‘ਚ ਨਿਹੰਗ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਗਾਤਾਰ ਸੰਗਤ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਹੋਟਲ ਏਜੰਟ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਰਸਤੇ ‘ਚ ਰੋਕ ਕੇ ਹੋਟਲ ਦੇ ਕਮਰੇ ਲੈਣ ਲਈ ਕਹਿੰਦੇ ਹਨ। ਉਨ੍ਹਾਂ ਨੇ ਕੁਝ ਏਜੰਟਾਂ ਨੂੰ ਬੁਲਾ ਕੇ ਪੁੱਛਿਆ ਕਿ ਉਹ ਸੜਕ ‘ਤੇ ਖੜ੍ਹੇ ਹੋ ਕੇ ਕੀ ਕਰ ਰਹੇ ਹਨ। ਏਜੰਟਾਂ ਨੇ ਦੱਸਿਆ ਕਿ ਉਹ ਹੋਟਲਾਂ ਦੀ ਬੁਕਿੰਗ ਕਰਵਾਉਣ ਦਾ ਕੰਮ ਕਰਦੇ ਹਨ।
ਇਸ ‘ਤੇ ਨਿਹੰਗ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਸ਼ਰਧਾਲੂਆਂ ਨੂੰ ਰਸਤੇ ‘ਚ ਰੋਕਣ ਦਾ ਸਿਲਸਿਲਾ ਜਾਰੀ ਹੈ।

ਵੀਡੀਓ ਆਈ ਸਾਹਮਣੇ

ਵੀਡੀਓ ‘ਚ ਇੱਕ ਨਿਹੰਗ ਸਿੰਘ ਇੱਕ ਵਿਅਕਤੀ ਨੂੰ ਪੁੱਛਦੇ ਹਨ ਕਿ ਕੀ ਉਹ ਹੋਟਲ ਦਾ ਕੰਮ ਕਰਦਾ ਹੈ। ਵਿਅਕਤੀ ਆਪਣੇ ਆਪ ਨੂੰ ਹੋਟਲ ਏਜੰਟ ਨਾ ਦੱਸਦਿਆਂ ਇਲਾਕੇ ‘ਚ ਆਪਣਾ ਘਰ ਹੋਣ ਦੀ ਗੱਲ ਕਰਦਾ ਹੈ।
ਇੱਕ ਹੋਰ ਏਜੰਟ ਨਾਲ ਗੱਲਬਾਤ ਦੌਰਾਨ ਨਿਹੰਗ ਕਮਰੇ ਦੀ ਕੀਮਤ ਬਾਰੇ ਪੁੱਛਦੇ ਹਨ। ਨਿਹੰਗ ਉਸ ਨੂੰ ਅੱਗੇ ਤੋਂ ਉੱਥੇ ਖੜ੍ਹੇ ਨਾ ਹੋਣ ਲਈ ਕਹਿੰਦੇ ਹਨ। ਵੀਡੀਓ ਦੇ ਅੰਤ ‘ਚ ਇੱਕ ਹੋਰ ਏਜੰਟ ਨਾਲ ਗੱਲਬਾਤ ਦੌਰਾਨ ਨਿਹੰਗ ਸਿੰਘ ਵੱਲੋਂ ਥੱਪੜ ਮਾਰਨ ਦੀ ਘਟਨਾ ਦਿਖਾਈ ਦਿੰਦੀ ਹੈ।

ਏਜੰਟਾਂ ਨੂੰ ਦਿੱਤੀ ਸਖ਼ਤ ਚੇਤਾਵਨੀ

ਵੀਡੀਓ ‘ਚ ਨਿਹੰਗ ਸਿੰਘ ਕਹਿੰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਪਹੁੰਚਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਹੋਟਲ ਏਜੰਟਾਂ ਨੂੰ ਸੜਕਾਂ ‘ਤੇ ਖੜ੍ਹ ਕੇ ਸ਼ਰਧਾਲੂਆਂ ਨੂੰ ਰੋਕਣ ਤੋਂ ਮਨ੍ਹਾਂ ਕੀਤਾ ਤੇ ਦੁਬਾਰਾ ਅਜਿਹਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments