ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨਵੇਂ ਅਤੇ ਵਿਲੱਖਣ ਰੂਪ ਵਿੱਚ ਨਜਰ ਆਏ।
ਚਿਰਾਗ ਪਾਸਵਾਨ ਕੇਸਰੀਆ ਦਸਤਾਰ ਵਿੱਚ ਨਜਰ ਆਏ। ਉਹ ਆਮ ਆਦਮੀ ਵਾਂਗ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਲੰਗਰ ਦਾ ਵੀ ਆਨੰਦ ਮਾਣਿਆ। ਉਨ੍ਹਾਂ ਨੇ ਆਪਣੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਪੂਰੀ ਸ਼ਰਧਾ ਨਾਲ ਲੰਗਰ ਕੀਤਾ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। 
ਚਿਰਾਗ ਪਾਸਵਾਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਪਵਿੱਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ, ਮੈਂ ਆਪਣੇ ਪਰਿਵਾਰ ਸਮੇਤ ਲੰਗਰ ਦੇ ਮਹਾਪ੍ਰਸਾਦ ਦਾ ਆਨੰਦ ਮਾਣਿਆ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਉਨ੍ਹਾਂ ਦੀਆਂ ਕੇਸਰੀਆ ਦਸਤਾਰ ਵਿੱਚ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।”
ਕੇਂਦਰੀ ਮੰਤਰੀ ਨੇ ਲੰਗਰ ਤੋਂ ਬਾਅਦ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ – ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਰਮਾਤਮਾ ਸਾਰਿਆਂ ਦਾ ਭਲਾ ਕਰੇ।
ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ, ਚਿਰਾਗ ਪਾਸਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਨ੍ਹਾਂ ਲਿਖਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ ਇਸ ਧਰਤੀ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਿਲੋਂ ਸ਼ਾਂਤੀ ਪ੍ਰਾਪਤ ਹੋਈ। Photo
ਗੁਰਦੁਆਰਾ ਪ੍ਰਬੰਧਨ ਵੱਲੋਂ ਕੇਂਦਰੀ ਮੰਤਰੀ ਅਤੇ ਉਨ੍ਹਾਂ ਦੀ ਮਾਤਾ ਜੀ ਦਾ ਸਿਰਪਾਓ ਪਾ ਕੇ ਸਵਾਗਤ ਕੀਤਾ ਗਿਆ। ਚਿਰਾਗ ਪਾਸਵਾਨ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਪਰਮਾਤਾ ਦਾ ਸ਼ੁਕਰਾਨਾ ਅਦਾ ਕੀਤਾ।
ਚਿਰਾਗ ਪਾਸਵਾਨ ਨੇ ਨਿਸ਼ਾਨ ਸਾਹਿਬ ਦੀ ਵੀ ਪਰਿਕਰਮਾ ਕੀਤੀ ਅਤੇ ਦਸਤਾਰ ਅਤੇ ਸਿਰੋਪਾਓ ਧਾਰਨ ਕਰਕੇ ਤਸਵੀਰਾਂ ਖਿਚਵਾਈਆਂ। ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ।

PUNJAB BUZZ is your news, entertainment, music fashion website. We provide you with the latest breaking news and videos straight from the entertainment industry.
Contact us: contact@yoursite.com
© Copyright 2024. All Right Reserved By Punjabbuzz.


![Chirag-Paswan_-2[1]](https://punjabbuzz.com/Punjabi/wp-content/uploads/2026/06/Chirag-Paswan_-21-696x392.jpg)

