ਮੁੱਖ ਮੰਤਰੀ ਭਗਵੰਤ ਮਾਨ ਨੇ X ‘ਤੇ ਪੋਸਟ ਕੀਤਾ, “ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ।
ਚੰਡੀਗੜ੍ਹ ਵਿੱਚ ਅੱਜ ਸਵੇਰੇ, ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਇੱਕ ਟੀਮ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ। ਟੀਮ ਲਗਭਗ 20 ਵਾਹਨਾਂ ਵਿੱਚ ਸੈਕਟਰ 2 ਸਥਿਤ ਮੰਤਰੀ ਦੇ ਘਰ ਪਹੁੰਚੀ, ਅਤੇ ਅਧਿਕਾਰੀਆਂ ਨੇ ਪੂਰੇ ਘਰ ਨੂੰ ਘੇਰ ਲਿਆ।
ਈਡੀ ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਸੰਜੀਵ ਅਰੋੜਾ ਅਤੇ ਉਸਦੇ ਸਾਥੀਆਂ ਨਾਲ ਜੁੜੇ ਚਾਰ ਅਹਾਤਿਆਂ ‘ਤੇ ਤਲਾਸ਼ੀ ਲੈ ਰਹੀ ਹੈ। ਸੂਤਰਾਂ ਅਨੁਸਾਰ, ਜਾਂਚ ਏਜੰਸੀ ਵਿੱਤੀ ਲੈਣ-ਦੇਣ ਅਤੇ ਕਥਿਤ ਮਨੀ ਲਾਂਡਰਿੰਗ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਈਡੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਸ ਕਾਰਵਾਈ ਨੇ ਪੰਜਾਬ ਸਰਕਾਰ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ X ‘ਤੇ ਪੋਸਟ ਕੀਤਾ, “ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ। ਇੱਕ ਸਾਲ ਵਿੱਚ ਇਹ ਤੀਜੀ ਵਾਰ ਉਹਨਾਂ ਦੇ ਘਰ BJP ਦੀ ED ਆਈ ਹੈ ਤੇ ਇੱਕ ਮਹੀਨੇ ‘ਚ ਦੂਜੀ ਵਾਰ। ਫ਼ਿਰ ਵੀ ਕੁਝ ਨਹੀਂ ਮਿਲਿਆ ਉਨ੍ਹਾਂ ਨੂੰ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ।
ਸੰਜੇ ਸਿੰਘ ਨੇ ਪੰਜਾਬ ਮੁੱਦੇ ਤੇ ਕੇਂਦਰ ਨੂੰ ਘੇਰਿਆ
ਸੰਜੇ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅੱਗੇ ਕਿਹਾ ਕਿ ਮੋਦੀ ਜੀ, ਤੁਸੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਕੰਮ ਨੂੰ ਰੋਕਣ ਲਈ ਹੋਰ ਕਿੰਨੇ ਹੱਥਕੰਡੇ ਅਪਣਾਓਗੇ?