Thursday, June 11, 2026
Google search engine
HomeDeshDhurandhar 2 Box Office ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ;...

Dhurandhar 2 Box Office ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; Ranveer Singh ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ

ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ ਦਾ ਜਲਵਾ ਬਾਕਸ ਆਫਿਸ ‘ਤੇ ਲਗਾਤਾਰ ਬਰਕਰਾਰ ਹੈ।

ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ ਦਾ ਜਲਵਾ ਬਾਕਸ ਆਫਿਸ ‘ਤੇ ਲਗਾਤਾਰ ਬਰਕਰਾਰ ਹੈ। ਇਸ ਫਿਲਮ ਦਾ ਤੂਫਾਨ ਨਾ ਤਾਂ ਵੀਕੈਂਡ ‘ਤੇ ਰੁਕਿਆ ਹੈ ਅਤੇ ਨਾ ਹੀ ਵਰਕਿੰਗ ਡੇਜ਼ (ਵੀਕ ਡੇਜ਼) ‘ਚ ਇਸ ਦੀ ਰਫ਼ਤਾਰ ਮੱਠੀ ਪਈ ਹੈ। ਬੇਸ਼ੱਕ ਦੂਜੇ ਸੋਮਵਾਰ ਨੂੰ ਫਿਲਮ ਦੀ ਕਮਾਈ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਸੀ, ਪਰ ਹੁਣ ਇੱਕ ਵਾਰ ਫਿਰ ਫਿਲਮ ਦੇ ਕਾਰੋਬਾਰ ਵਿੱਚ ਤੇਜ਼ੀ ਆਈ ਹੈ। ਇਹ ਬਦਲਾਅ ਫਿਲਮ ਨਿਰਮਾਤਾਵਾਂ ਲਈ ਬਹੁਤ ਹੀ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ। ਦੂਜੇ ਵੀਕੈਂਡ ‘ਚ ਵੀ ‘ਧੁਰੰਧਰ 2’ ਨੇ ਇੰਨੀ ਜ਼ਬਰਦਸਤ ਕਮਾਈ ਕੀਤੀ ਸੀ, ਜਿੰਨੀ ਕਈ ਵੱਡੀਆਂ ਫਿਲਮਾਂ ਆਪਣੇ ਪਹਿਲੇ ਹਫ਼ਤੇ ਵਿੱਚ ਵੀ ਨਹੀਂ ਕਰ ਪਾਉਂਦੀਆਂ।
ਹੁਣ ਦੂਜੇ ਮੰਗਲਵਾਰ ਨੂੰ ਫਿਲਮ ਲਈ ਸਭ ਕੁਝ ‘ਮੰਗਲ’ ਹੀ ਰਿਹਾ ਹੈ। ਪਿਛਲੇ ਦਿਨ ਦੇ ਮੁਕਾਬਲੇ ਕਮਾਈ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਫਿਲਮ ਨੇ ਦੁਨੀਆ ਭਰ ਵਿੱਚ 1400 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਨਦਾਰ ਐਂਟਰੀ ਕਰ ਲਈ ਹੈ। ਇਸ ਦੇ ਨਾਲ ਹੀ ‘ਧੁਰੰਧਰ 2’ ਨੇ ਆਪਣੇ ਪਹਿਲੇ ਭਾਗ ਦੇ ਨਾਲ ਮਿਲ ਕੇ ਬਾਕਸ ਆਫਿਸ ‘ਤੇ 8 ਵੱਡੀਆਂ ਫਿਲਮਾਂ ਦੀ ਛੁੱਟੀ ਕਰ ਦਿੱਤੀ ਹੈ।

13ਵੇਂ ਦਿਨ ਕਮਾਈ ਦੇ ਮਾਮਲੇ ‘ਚ ਬਣਾਇਆ ਰਿਕਾਰਡ

ਉਨ੍ਹਾਂ ਫਿਲਮਾਂ ਦੀ ਸੂਚੀ ਸਾਹਮਣੇ ਆ ਗਈ ਹੈ ਜਿਨ੍ਹਾਂ ਨੇ 13ਵੇਂ ਦਿਨ ਹਿੰਦੀ ਸਿਨੇਮਾ ਵਿੱਚ ਸਭ ਤੋਂ ਵੱਧ ਕਮਾਈ ਕੀਤੀ ਹੈ। ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰਣਵੀਰ ਸਿੰਘ ਦੀ ‘ਧੁਰੰਧਰ’ (ਪਾਰਟ 1) ਕਾਬਜ਼ ਹੈ, ਜਦਕਿ ਪਾਰਟ 2 ਫਿਲਹਾਲ ਦੂਜੀ ਪੁਜੀਸ਼ਨ ‘ਤੇ ਬਣੀ ਹੋਈ ਹੈ। ਇਨ੍ਹਾਂ ਦੋਵਾਂ ਫਿਲਮਾਂ ਨੇ ਮਿਲ ਕੇ ਕਈ ਵੱਡੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ ਵਿੱਚ ਸ਼ਾਹਰੁਖ ਖਾਨ, ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਵਰਗੇ ਸਿਤਾਰਿਆਂ ਦੀਆਂ ਫਿਲਮਾਂ ਸ਼ਾਮਲ ਹਨ।

ਵਰਲਡਵਾਈਡ ਕਲੈਕਸ਼ਨ ਅਤੇ ਪਛੜੀਆਂ ਹੋਈਆਂ ਫਿਲਮਾਂ

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ DHURANDHAR 2 ਨੇ ਵਰਲਡਵਾਈਡ ਬਾਕਸ ਆਫਿਸ ਤੋਂ ਹੁਣ ਤੱਕ 1435.41 ਕਰੋੜ ਰੁਪਏ ਦਾ ਸ਼ਾਨਦਾਰ ਬਿਜ਼ਨਸ ਕਰ ਲਿਆ ਹੈ। ਰਣਵੀਰ ਸਿੰਘ ਦੀ ਇਸ ਫਿਲਮ ਨੇ 13ਵੇਂ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਜਿਨ੍ਹਾਂ 8 ਵੱਡੀਆਂ ਫਿਲਮਾਂ ਨੂੰ ਮਾਤ ਦਿੱਤੀ ਹੈ।
  • ਛਾਵਾ: 23 ਕਰੋੜ
  • ਪੁਸ਼ਪਾ 2: 18.50 ਕਰੋੜ
  • ਬਾਹੂਬਲੀ 2: 17 ਕਰੋੜ
  • ਜਵਾਨ: 12.90 ਕਰੋੜ
  • ਸਤ੍ਰੀ 2: 11.75 ਕਰੋੜ
  • ਧੂਮ 3: 10.38 ਕਰੋੜ
  • ਗਦਰ 2: 10 ਕਰੋੜ
  • ਐਨੀਮਲ: 9.75 ਕਰੋੜ
ਇਹ ਸਾਰੀਆਂ ਉਹ ਫਿਲਮਾਂ ਹਨ, ਜਿਨ੍ਹਾਂ ਨੇ ਆਪਣੇ ਰਿਲੀਜ਼ ਦੇ 13ਵੇਂ ਦਿਨ ‘ਧੁਰੰਧਰ 2’ ਦੇ ਮੁਕਾਬਲੇ ਘੱਟ ਕਾਰੋਬਾਰ ਕੀਤਾ ਸੀ। ਫਿਲਮ ਦੀ ਇਸ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਰਸ਼ਕਾਂ ਵਿੱਚ ਇਸ ਫ੍ਰੈਂਚਾਇਜ਼ੀ ਨੂੰ ਲੈ ਕੇ ਭਾਰੀ ਕ੍ਰੇਜ਼ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਈ ਹੋਰ ਨਵੇਂ ਕੀਰਤੀਮਾਨ ਸਥਾਪਿਤ ਕਰ ਸਕਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments