Saturday, April 18, 2026
Google search engine
HomeDeshNooran Sisters ਦੇ ਪਿਤਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, Emergency 'ਚ ਕਿਡਨੀ...

Nooran Sisters ਦੇ ਪਿਤਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, Emergency ‘ਚ ਕਿਡਨੀ ਹਸਪਤਾਲ ‘ਚ ਕਰਵਾਇਆ ਸੀ ਦਾਖਲ

ਡਾ. ਚਾਹਲ ਨੇ ਦੱਸਿਆ ਕਿ ਗੁਲਸ਼ਨ ਵੀਰ ਤੇਜ਼ ਬੁਖਾਰ, ਕਮਜ਼ੋਰੀ ਅਤੇ ਪਿਸ਼ਾਬ ਘੱਟ ਆਉਣ ਦੀ ਸ਼ਿਕਾਇਤ ਕਾਰਨ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚੇ ਸਨ।

ਮਸ਼ਹੂਰ ਪੰਜਾਬੀ ਗਾਇਕਾ ਨੂਰਾਂ ਸਿਸਟਰਜ਼ ਦੇ ਪਿਤਾ ਗੁਲਸ਼ਨ ਵੀਰ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ਨਿਚਰਵਾਰ ਨੂੰ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੂਲ ਰੋਡ ਸਥਿਤ ਕਿਡਨੀ ਹਸਪਤਾਲ ਦੇ ਐਮਰਜੈਂਸੀ ਵਿਭਾਗ ‘ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਚੇਅਰਮੈਨ ਡਾ. ਆਰਐੱਸ ਚਾਹਲ ਦੀ ਅਗਵਾਈ ਹੇਠ ਡਾ. ਦਮਨਵੀਰ ਸਿੰਘ ਚਾਹਲ ਅਤੇ ਡਾ. ਰਾਹੁਲ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਕੀਤਾ।
ਡਾ. ਚਾਹਲ ਨੇ ਦੱਸਿਆ ਕਿ ਗੁਲਸ਼ਨ ਵੀਰ ਤੇਜ਼ ਬੁਖਾਰ, ਕਮਜ਼ੋਰੀ ਅਤੇ ਪਿਸ਼ਾਬ ਘੱਟ ਆਉਣ ਦੀ ਸ਼ਿਕਾਇਤ ਕਾਰਨ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚੇ ਸਨ। ਜਾਂਚ ਦੌਰਾਨ ਕਿਡਨੀ ਫੇਲ੍ਹ (Kidney Failure) ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੂੰ ਸ਼ੂਗਰ ਦੇ ਨਾਲ-ਨਾਲ ਕਰੋਨਿਕ ਕਿਡਨੀ ਡਿਜ਼ੀਜ਼ ਸਟੇਜ-5 (Stage 5 CKD) ਪਾਈ ਗਈ ਹੈ। ਉਨ੍ਹਾਂ ਨੂੰ ਕੁੱਲ 6 ਦਿਨ ਹਸਪਤਾਲ ਰੱਖਿਆ ਗਿਆ, ਜਿਨ੍ਹਾਂ ਵਿੱਚੋਂ 3 ਦਿਨ ਉਹ ਆਈਸੀਯੂ ‘ਚ ਰਹੇ। ਉਨ੍ਹਾਂ ਦੀ ਖੱਬੀ ਕਿਡਨੀ ‘ਚ ਇਨਫੈਕਸ਼ਨ ਜ਼ਿਆਦਾ ਸੀ, ਜਿਸ ਕਾਰਨ ਉੱਥੇ ਸਟੰਟ ਪਾਇਆ ਗਿਆ ਤੇ ਤਿੰਨ ਵਾਰ ਡਾਇਲਸਿਸ ਵੀ ਕੀਤਾ ਗਿਆ। ਵੀਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਦੱਸਿਆ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਦੁਬਾਰਾ ਜਾਂਚ ਲਈ ਬੁਲਾਇਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments