Olive Oil ਵਿਟਾਮਿਨ ਈ ਤੇ ਕੇ, ਓਮੇਗਾ-3 ਫੈਟੀ ਐਸਿਡ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
ਜੈਤੂਨ ਦਾ ਤੇਲ ਸਦੀਆਂ ਤੋਂ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਖਾਣੇ ‘ਚ ਇਸਦੀ ਵਰਤੋਂ ਕਰਨ ਤੋਂ ਇਲਾਵਾ ਇਸਦੀ ਵਰਤੋਂ ਸਕਿਨ ਤੇ ਵਾਲਾਂ ਦੀ ਦੇਖਭਾਲ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੈਤੂਨ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਦੇ ਵੀ ਕਈ ਫਾਇਦੇ ਹਨ (Olive Oil Massage Benefits)? ਜੀ ਹਾਂ, ਜੈਤੂਨ ਦੇ ਤੇਲ ‘ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਸਾਬਤ ਹੋ ਸਕਦੇ ਹਨ (Benefits of Olive Oil)। ਆਓ ਜਾਣਦੇ ਹਾਂ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਦੇ ਫਾਇਦਿਆਂ ਬਾਰੇ।
ਜੈਤੂਨ ਦਾ ਤੇਲ ਕਿਉਂ ਹੈ ਖਾਸ ?
ਜੈਤੂਨ ਦਾ ਤੇਲ ਵਿਟਾਮਿਨ ਈ ਤੇ ਕੇ, ਓਮੇਗਾ-3 ਫੈਟੀ ਐਸਿਡ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਸਕਿਨ ਨੂੰ ਪੋਸ਼ਣ ਦੇਣ, ਸੋਜ ਘਟਾਉਣ ਤੇ ਸਕਿਨ ਨੂੰ ਮੁਲਾਇਮ ਬਣਾਉਣ ‘ਚ ਮਦਦ ਕਰਦੇ ਹਨ।
ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਦੇ ਫਾਇਦੇ
ਸਕਿਨ ਲਈ
ਨਮੀ ਦਿੰਦਾ ਹੈ- ਜੈਤੂਨ ਦਾ ਤੇਲ ਸਕਿਨ ਨੂੰ ਡੂੰਘੀ ਨਮੀ ਪ੍ਰਦਾਨ ਕਰਦਾ ਹੈ, ਜਿਸ ਕਾਰਨ ਉਹ ਖੁਸ਼ਕ ਤੇ ਬੇਜਾਨ ਨਹੀਂ ਰਹਿੰਦੀ। ਇਹ ਸਰਦੀਆਂ ‘ਚ ਖਾਸ ਤੌਰ ‘ਤੇ ਫਾਇਦੇਮੰਦ ਸਾਬਿਤ ਹੋ ਸਕਦਾ ਹੈ, ਕਿਉਂਕਿ ਇਸ ਮੌਸਮ ‘ਚ ਸਕਿਨ ਜ਼ਿਆਦਾ ਖੁਸ਼ਕ ਹੁੰਦੀ ਹੈ।
ਝੁਰੜੀਆਂ ਘਟਾਏ – ਇਸ ‘ਚ ਮੌਜੂਦ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜਦੇ ਹਨ ਜੋ ਸਕਿਨ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ ਤੇ ਸਕਿਨ ਜਵਾਨ ਦਿਖਾਈ ਦਿੰਦੀ ਹੈ।
ਸੋਜ਼ ਘਟਾਏ- ਜੈਤੂਨ ਦੇ ਤੇਲ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਕਿਨ ਦੀ ਸੋਜ ਘਟਾਉਣ ‘ਚ ਮਦਦ ਕਰਦੇ ਹਨ।
ਸਕਿਨ ਦੀ ਰੰਗਤ ਨਿਖਾਰੇ – ਜੈਤੂਨ ਦੇ ਤੇਲ ਨਾਲ ਨਿਯਮਤ ਮਾਲਿਸ਼ ਕਰਨ ‘ਤੇ ਸਕਿਨ ਦੀ ਰੰਗਤ ਨਿਖਰਦੀ ਹੈ ਤੇ ਦਾਗ-ਧੱਬੇ ਘੱਟ ਹੁੰਦੇ ਹਨ।
ਐਗਜ਼ੀਮਾ ਤੇ ਸੋਰਾਇਸਿਸ ‘ਚ ਲਾਭਕਾਰੀ – ਜੈਤੂਨ ਦਾ ਤੇਲ ਸਕਿਨ ਦੀਆਂ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਨੂੰ ਘਟਾਉਣ ‘ਚ ਮਦਦ ਕਰ ਸਕਦਾ ਹੈ।
ਵਾਲਾਂ ਲਈ
ਵਾਲਾਂ ਨੂੰ ਮਜ਼ਬੂਤ ਕਰੇ- ਜੈਤੂਨ ਦਾ ਤੇਲ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਤੇ ਝੜਨ ਤੋਂ ਰੋਕਦਾ ਹੈ।
ਵਾਲਾਂ ਨੂੰ ਨਰਮ ਤੇ ਚਮਕਦਾਰ ਬਣਾਏ – ਇਹ ਵਾਲਾਂ ਨੂੰ ਡੂੰਘਾ ਪੋਸ਼ਣ ਦਿੰਦਾ ਹੈ, ਵਾਲਾਂ ਨੂੰ ਨਰਮ ਤੇ ਚਮਕਦਾਰ ਬਣਾਉਂਦਾ ਹੈ।
ਖੁਜਲੀ ਤੇ ਡੈਂਡਰਫ ਘਟਾਏ- ਜੈਤੂਨ ਦਾ ਤੇਲ ਸਿਰ ਦੀ ਸਕਿਨ ਨੂੰ ਸ਼ਾਂਤ ਕਰਦਾ ਹੈ ਤੇ ਖੁਜਲੀ ਅਤੇ ਡੈਂਡਰਫ ਘਟਾਉਂਦਾ ਹੈ।
ਸਰੀਰ ਲਈ
ਮਾਸਪੇਸ਼ੀਆਂ ਨੂੰ ਆਰਾਮ ਦੇਵੇ- ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ‘ਤੇ ਮਾਸਪੇਸ਼ੀਆਂ ‘ਚ ਦਰਦ ਤੇ ਥਕਾਵਟ ਘੱਟ ਹੁੰਦੀ ਹੈ। ਇਸ ਨਾਲ ਤਣਾਅ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ।
ਸਰਕੂਲੇਸ਼ਨ ਨੂੰ ਬਿਹਤਰ ਬਣਾਏ- ਇਹ ਸਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
ਤਣਾਅ ਘਟਾਏ- ਮਸਾਜ ਦਾ ਆਰਾਮਦਾਇਕ ਪ੍ਰਭਾਵ ਤਣਾਅ ਘਟਾਉਣ ‘ਚ ਮਦਦ ਕਰਦਾ ਹੈ।
ਜੈਤੂਨ ਦੇ ਤੇਲ ਨਾਲ ਮਾਲਿਸ਼ ਕਿਵੇਂ ਕਰੀਏ?
ਤੇਲ ਨੂੰ ਗਰਮ ਕਰੋ- ਜੈਤੂਨ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰੋ, ਤਾਂ ਕਿ ਇਹ ਸਕਿਨ ‘ਚ ਆਸਾਨੀ ਨਾਲ ਜਜ਼ਬ ਹੋ ਜਾਵੇ।
ਹਲਕੇ ਹੱਥਾਂ ਨਾਲ ਮਾਲਿਸ਼ ਕਰੋ- ਹਲਕੇ ਹੱਥਾਂ ਨਾਲ ਸਕਿਨ ਦੀ ਮਾਲਿਸ਼ ਕਰੋ।
ਘੱਟੋ-ਘੱਟ 15 ਮਿੰਟਾਂ ਲਈ ਮਸਾਜ ਕਰੋ – ਬਿਹਤਰ ਨਤੀਜਿਆਂ ਲਈ ਘੱਟੋ-ਘੱਟ 15 ਮਿੰਟ ਲਈ ਮਾਲਸ਼ ਕਰੋ।
ਹਫਤੇ ‘ਚ 2-3 ਵਾਰ ਕਰੋ – ਹਫਤੇ ‘ਚ 2-3 ਵਾਰ ਮਾਲਿਸ਼ ਕਰਨ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ।