US officials ਨੇ ਇਸ ਲਈ logistics Team ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Brazil ਦੇ Rio de Janeiro ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਲਈ ਇੱਕ Photo Shoot ਕਰਵਾਇਆ ਗਿਆ। ਜੋਅ ਬਾਇਡੇਨ ਜੀ-20 ਫੈਮਿਲੀ Photo Shoot ਦੌਰਾਨ ਫੋਟੋ ਤੋਂ ਗਾਇਬ ਦਿਖਾਈ ਦੇ ਰਿਹਾ ਸੀ।
ਇੰਨਾ ਹੀ ਨਹੀਂ Canada ਦੇ ਪ੍ਰਧਾਨ ਮੰਤਰੀ Justin Trudeau ਅਤੇ Italy ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵੀ ਵਿਸ਼ਵ ਨੇਤਾਵਾਂ ਦੀ ਇਸ ਲਾਈਨਅੱਪ ਤੋਂ ਗਾਇਬ ਸਨ।
ਇਹ ਦੇਖ ਕੇ America ‘ਚ ਬੈਠੇ ਅਧਿਕਾਰੀ ਵੀ ਚਿੰਤਤ ਹੋ ਗਏ ਕਿ ਅਜਿਹਾ ਕੀ ਹੋ ਗਿਆ ਕਿ ਸੰਮੇਲਨ ਦੀ ਗਰੁੱਪ ਫੋਟੋ ‘ਚੋਂ ਬਾਇਡੇਨ ਗਾਇਬ ਨਜ਼ਰ ਆ ਰਹੇ ਹਨ। ਕੁਝ ਲੋਕਾਂ ਨੇ ਇਨ੍ਹਾਂ ਆਗੂਆਂ ਦੀ ਨਾਰਾਜ਼ਗੀ ਅਤੇ ਵਿਰੋਧ ਨੂੰ ਇਸ ਦਾ ਕਾਰਨ ਮੰਨਿਆ ਹੈ।
American Officials ਨੇ ਲੌਜਿਸਟਿਕ ਮੁੱਦਿਆਂ ਨੂੰ ਠਹਿਰਾਇਆ ਜ਼ਿੰਮੇਵਾਰ
American officials ਨੇ ਇਸ ਲਈ ਲੌਜਿਸਟਿਕ ਟੀਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਬਾਅਦ ‘ਚ ਕਿਹਾ ਕਿ ਇਹ ਫੋਟੋ ਸਾਰੇ ਨੇਤਾਵਾਂ ਦੇ ਆਉਣ ਤੋਂ ਪਹਿਲਾਂ ਲਈ ਗਈ ਸੀ।
ਇੰਨੇ ਸਾਰੇ ਆਗੂ ਅਸਲ ਵਿੱਚ ਉੱਥੇ ਨਹੀਂ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਫੋਟੋਸ਼ੂਟ ‘ਚ PM Modi ਸਾਹਮਣੇ ਵਾਲੀ ਕਤਾਰ ਦੇ ਵਿਚਕਾਰ ਖੜ੍ਹੇ ਨਜ਼ਰ ਆਏ। ਤੁਰਕੀਏ ਅਤੇ Brazil ਸਮੇਤ ਵੱਖ-ਵੱਖ ਦੇਸ਼ਾਂ ਦੇ ਰਾਜ ਮੁਖੀ ਉਨ੍ਹਾਂ ਦੇ ਨਾਲ ਸਨ।