Saturday, April 18, 2026
Google search engine
HomeDeshਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਰੋਸ ਰੈਲੀ ਕੱਢੀ, ਬਲਾਕ ਪ੍ਰਧਾਨਾਂ ਤੇ...

ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਰੋਸ ਰੈਲੀ ਕੱਢੀ, ਬਲਾਕ ਪ੍ਰਧਾਨਾਂ ਤੇ ਸੈਂਕੜੇ ਵਲੰਟੀਅਰਾਂ ਨੇ ਮੋਟਰਸਾਈਕਲ ਰੈਲੀ ‘ਚ ਕੀਤੀ ਸ਼ਮੂਲੀਅਤ

ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨਾਂ ਅਤੇ ਸਮੁੱਚੇ ਵਲੰਟੀਅਰਾਂ ਵੱਲੋਂ ਸੈਂਕੜੇ ਮੋਟਰਸਾਈਕਲਾਂ ਤੇ ਕਲਾਨੌਰ, ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ, ਰੀਹਮਾਬਾਦ ਅਦਾਲਤ ਪੁਰ, ਦੇੜ ਫੱਤੂਪੁਰ, ਅਠਵਾਲ ਕੋਟਲੀ ਆਦਿ ਪਿੰਡਾਂ ਵਿੱਚ ਰੈਲੀ ਕੱਢੀ ਗਈ।

ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨਾਂ ਅਤੇ ਸਮੁੱਚੇ ਵਲੰਟੀਅਰਾਂ ਵੱਲੋਂ ਸੈਂਕੜੇ ਮੋਟਰਸਾਈਕਲਾਂ ਤੇ ਕਲਾਨੌਰ, ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ, ਰੀਹਮਾਬਾਦ ਅਦਾਲਤ ਪੁਰ, ਦੇੜ ਫੱਤੂਪੁਰ, ਅਠਵਾਲ ਕੋਟਲੀ ਆਦਿ ਪਿੰਡਾਂ ਵਿੱਚ ਰੈਲੀ ਕੱਢੀ ਗਈ। ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਅਤੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਦੀ ਅਗਵਾਈ ਗਵਾਈ ਹੇਠ ਕੱਢੀ ਗਈ ਮੋਟਰਸਾਈਕਲ ਰੋਸ ਰੈਲੀ ਵਿੱਚ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੈਂਕੜੇ ਮੋਟਰਸਾਈਕਲਾਂ ਸਮੇਤ ਇਸ ਰੈਲੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂਆਂ ਅਤੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‌ ਈਡੀ ਰਾਹੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧੀ ਹੈ ਅਤੇ ਪੰਜਾਬ ਤੋਂ ਇਲਾਵਾ ਬਾਹਰੀ ਰਾਜਾਂ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਡੇਹਰੀਵਾਲ, ਜਸਬੀਰ ਸਿੰਘ ਵਡਾਲਾ ਬਾਂਗਰ, ਸੋਸ਼ਲ ਮੀਡੀਆ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮੱਲ੍ਹੀ, ਬਲਾਕ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਮੋਹਨ ਮਸੀਹ, ਕਬ਼ਵਲ ਗੁਰਾਇਆ ਪ੍ਰਧਾਨ ਸੋਸ਼ਲ ਮੀਡੀਆ, ਸੁਬੇਗ ਸਿੰਘ, ਬਲਜੀਤ ਸਿੰਘ ਵਡਾਲਾ ਬਾਂਗਰ, ਗੁਰਦੀਪ ਸਿੰਘ ਬੋਹੜ ਵਡਾਲਾ, ਜਗਦੀਪ ਸਿੰਘ ਕਾਹਲੋ, ਮੰਗਲ ਸਿੰਘ ਸਹੂਰ, ਰਣਜੋਤ ਸਿੰਘ, ਤਰਲੋਕ ਸਿੰਘ ਵਡਾਲਾ ਬਾਂਗਰ, ਗੁਰਮੁਖ ਸਿੰਘ ਮਸਤਕੋਟ, ਰਸ਼ਪਾਲ ਸਿੰਘ ਮਾਨੇਪੁਰ, ਦਵਿੰਦਰ ਸਿੰਘ, ਅਜੀਤ ਸਿੰਘ ਕਾਮਲਪੁਰ, ਸਾਹਿਬ ਸਿੰਘ ਸਾਬੀ ਕੋਰਟ ਮੀਆਂ ਸਾਹਿਬ, ਰਜਿੰਦਰ ਡਿੱਕੀ, ਸੁਖਦੇਵ ਸਿੰਘ ਨਵਾਂ, ਸਤਨਾਮ ਸਿੰਘ ਘੁੰਮਣ, ਦਿਲਬਾਗ ਸਿੰਘ ਡਾਕਟਰ, ਰਣਧੀਰ ਸਿੰਘ, ਬਿਕਰਮਜੀਤ ਸਿੰਘ ਵਡਾਲਾ ਬਾਂਗਰ, ਲਖਵਿੰਦਰ ਸਿੰਘ ਲੱਖਾ ਆਦ ਇਲਾਕੇ ਦੇ ਵਲੰਟੀਅਰ ਮੋਟਰਸਾਈਕਲ ਰੋਸ ਰੈਲੀ ਵਿੱਚ ਸ਼ਾਮਲ ਸਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments