ਲੋਕ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੀ ਤੀਜੀ ਸੂਚੀ ਦੇ ਨਾਂ ’ਤੇ ਕੇਂਦਰੀ ਚੋਣ ਕਮੇਟੀ ਨੇ ਚਰਚਾ ਪੂਰੀ ਕਰ ਲਈ ਹੈ। ਇਸ ’ਚ 11 ਸੂਬਿਆਂ ਦੀਆਂ ਕਰੀਬ 80 ਸੀਟਾਂ ਦੇ ਉਮੀਦਵਾਰਾਂ ਦੇ ਨਾਂ ਕਰੀਬ-ਕਰੀਬ ਤੈਅ ਕਰ ਦਿੱਤੇ ਗਏ ਹਨ। ਤੇ ਅਗਲੇ ਇਕ-ਦੋ ਦਿਨਾਂ ’ਚ ਐਲਾਨ ਵੀ ਕਰ ਦਿੱਤਾ ਜਾਵੇਗਾ। ਹਾਲਾਂਕਿ ਚੋਣ ਕਮੇਟੀ ਦੀ ਇਸ ਬੈਠਕ ’ਚ ਉੱਤਰ ਪ੍ਰਦੇਸ਼ ਦੇ ਨਾਲ ਹੀ ਦਿੱਲੀ, ਬਿਹਾਰ, ਮਹਾਰਾਸ਼ਟਰ ਤੇ ਝਾਰਖੰਡ ਵਰਗੇ ਉਨ੍ਹਾਂ ਸੂਬਿਆਂ ਦੀਆਂ ਸੀਟਾਂ ਦੀ ਚਰਚਾ ਨਹੀਂ ਕੀਤੀ ਗਈ ਜਿੱਥੇ ਕਾਂਗਰਸ ਗਠਜੋੜ ਕਰ ਕੇ ਚੋਣ ਮੈਦਾਨ ’ਚ ਉਤਰ ਰਹੀ ਹੈ।

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਚੋਣ ਕਮੇਟੀ ਦੀ ਇਸ ਬੈਠਕ ’ਚ ਅਰੁਣਾਚਲ ਪ੍ਰਦੇਸ਼, ਸਿੱਕਮ, ਬੰਗਾਲ, ਅੰਡਮਾਨ-ਨਿਕੋਬਾਰ, ਕਰਨਾਟਕ, ਪੁੱਡੂਚੇਰੀ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਚੰਡੀਗੜ੍ਹ ਦੀ ਇਕ ਸੀਟ ਦੇ ਉਮੀਦਵਾਰ ਬਾਰੇ ਚਰਚਾ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਤੀਜੀ ਸੂਚੀ ’ਚ 80 ਸੀਟਾਂ ’ਚੋਂ ਜ਼ਿਆਦਾਤਰ ’ਤੇ ਨਾਂ ਤੈਅ ਹੋ ਗਏ ਹਨ। ਚੰਡੀਗੜ੍ਹ ਸੀਟ ਲਈ ਤਿੰਨ ਉਮੀਦਵਾਰਾਂ ਦੇ ਪੈਨਲ ’ਤੇ ਕੋਈ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ ਤੇ ਮਾਮਲਾ ਕਾਂਗਰਸ ਪ੍ਰਧਾਨ ’ਤੇ ਛੱਡ ਦਿੱਤਾ ਗਿਆ। ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਸੀਟਾਂ ਚਰਚਾ ਦੇ ਏਜੰਡੇ ’ਚ ਨਹੀਂ ਸਨ ਇਸ ਲਈ ਅਮੇਠੀ ਤੇ ਰਾਏਬਰੇਲੀ ਤੋਂ ਗਾਂਧੀ ਪਰਿਵਾਰ ਦੀ ਉਮੀਦਵਾਰੀ ’ਤੇ ਸਿਆਸੀ ਸਸਪੈਂਸ ਅਜੇ ਬਰਕਰਾਰ ਹੈ। ਲੋਕ ਸਭਾ ਚੋਣਾਂ ਲਈ ਪਹਿਲੀਆਂ ਦੋ ਸੂਚੀਆਂ ਨੂੰ ਮਿਲਾ ਕੇ ਕਾਂਗਰਸ ਹੁਣ ਤੱਕ ਆਪਣੇ 82 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਚੋਣ ਕਮੇਟੀ ਦੇ ਮੈਂਬਰ ਹਨ ਪਰ ਉਹ ਮੰਗਲਵਾਰ ਨੂੰ ਹੋਈ ਇਸ ਬੈਠਕ ’ਚ ਸ਼ਾਮਿਲ ਨਹੀਂ ਹੋਏ।