Tuesday, June 23, 2026
Google search engine
HomeDeshਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ SIT ਅੱਗੇ ਪੇਸ਼ ਹੋਣਗੇ ਵਿਜੇ ਸਾਂਪਲਾ, ਤੱਥਾਂ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ SIT ਅੱਗੇ ਪੇਸ਼ ਹੋਣਗੇ ਵਿਜੇ ਸਾਂਪਲਾ, ਤੱਥਾਂ ਤੇ ਹਾਲਾਤਾਂ ਬਾਰੇ ਹੋ ਸਕਦੀ ਜਾਂਚ

ਵਿਜੇ ਸਾਂਪਲਾ ਨੂੰ ਭੇਜੇ ਗਏ ਨੋਟਿਸ ਚ, ਐਸਆਈਟੀ ਨੇ ਕਿਹਾ ਕਿ ਉਹ ਮਾਮਲੇ ਨਾਲ ਸਬੰਧਤ ਤੱਥਾਂ ਤੇ ਹਾਲਾਤਾਂ ਤੋਂ ਜਾਣੂ ਜਾਪਦੇ ਹਨ।

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਸਪੈਸ਼ਨ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ‘ਚ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਐਸਆਈਟੀ ਸਾਹਮਣੇ ਅੱਜ ਜਲੰਧਰ ਦੇ ਪੀਏਪੀ ਕੰਪਲੈਕਸ ‘ਚ ਪੇਸ਼ ਹੋਣਗੇ। ਵਿਜੇ ਸਾਂਪਲਾ ਦੇ ਨਾਲ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ ਰਹੇ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ, ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਤੇ ਫਰੀਦਕੋਟ ਦੇ ਤਤਕਾਲੀ ਡੀਸੀ ਮਾਲਵਿੰਦਰ ਸਿੰਘ ਜੱਗੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਹਾਲਾਂਕਿ, ਵਿਜੇ ਸਾਂਪਲਾ ਨੂੰ ਬੀਤੇ ਦਿਨ ਪੇਸ਼ ਹੋਣ ਲਈ ਕਿਹਾ ਸੀ, ਪਰ ਕਿਸੇ ਕਾਰਨਾਂ ਕਰਕੇ ਉਹ ਪੇਸ਼ ਨਹੀਂ ਹੋਏ ਸਨ।
ਦੱਸ ਦੇਈਏ ਕਿ ਐਸਆਈਟੀ ਵੱਲੋਂ ਥਾਣਾ ਬਾਜਾਖਾਣਾ ਚ 14 ਅਕਤੂਬਰ 2015 ਤੇ 21 ਅਕਤੂਬਰ, 2015 ਚ ਦਰਜ ਮਾਮਲਿਆਂ ਚ ਸੰਮਨ ਜਾਰੀ ਕੀਤਾ ਗਿਆ ਹੈ। ਐਸਆਈਟੀ ਘਟਨਾਵਾਂ ਦੇ ਵੱਖ-ਵੱਖ ਪਹਿਲੂਆਂ ਤੇ ਉਸ ਸਮੇਂ ਦੌਰਾਨ ਲਏ ਗਏ ਪ੍ਰਸ਼ਾਸਨਿਕ ਫੈਸਲਿਆਂ ਦੀ ਜਾਂਚ ਕਰ ਰਹੀ ਹੈ।

ਵਿਜੇ ਸਾਂਪਲਾ ਨੂੰ ਸੰਮਨ

ਵਿਜੇ ਸਾਂਪਲਾ ਨੂੰ ਭੇਜੇ ਗਏ ਨੋਟਿਸ ਚ, ਐਸਆਈਟੀ ਨੇ ਕਿਹਾ ਕਿ ਉਹ ਮਾਮਲੇ ਨਾਲ ਸਬੰਧਤ ਤੱਥਾਂ ਤੇ ਹਾਲਾਤਾਂ ਤੋਂ ਜਾਣੂ ਜਾਪਦੇ ਹਨ। ਇਸ ਲਈ ਉਨ੍ਹਾਂ ਨੂੰ ਜਾਣਕਾਰੀ ਦੇਣ ਤੇ ਆਪਣਾ ਬਿਆਨ ਦਰਜ ਕਰਨ ਲਈ ਐਸਆਈਟੀ ਸਾਹਮਣੇ ਪੇਸ਼ ਹੋਣਾ ਹੋਵੇਗਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਂਪਲਾ ਦੀ ਗਵਾਹੀ ਜਾਂਚ ਟੀਮ ਨੂੰ ਘਟਨਾ ਤੇ ਅਧਿਕਾਰੀਆਂ ਦੀ ਪ੍ਰਤੀਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਣ ਚ ਮਦਦ ਕਰ ਸਕਦੀ ਹੈ।

ਫਰੀਦਕੋਟ ਦੇ ਸਾਬਕਾ ਡੀਸੀ ਨੂੰ ਪਹਿਲੀ ਵਾਰ ਤਲਬ

ਫਰੀਦਕੋਟ ਦੇ ਸਾਬਕਾ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਮਾਲਵਿੰਦਰ ਜੱਗੀ ਨੂੰ ਐਸਆਈਟੀ ਜਾਂਚ ਦੇ ਸੰਬੰਧ ਚ ਬੁਲਾਇਆ ਗਿਆ ਹੈ। ਉਨ੍ਹਾਂ ਤੋਂ ਘਟਨਾ ਵਾਪਰਨ ਦੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਫੈਸਲਿਆਂ ਬਾਰੇ ਵੇਰਵਿਆਂ ਬਾਰੇ ਪੁੱਛਿਆ ਜਾ ਸਕਦਾ ਹੈ।

ਸਾਬਕਾ ਮੁੱਖ ਮੰਤਰੀ ਦੇ ਓਐਸਡੀ ਤੋਂ ਹੋਰ ਪੁੱਛਗਿੱਛ

ਐਸਆਈਟੀ ਨੇ ਸਾਬਕਾ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਨੂੰ ਵੀ ਤਲਬ ਕੀਤਾ ਹੈ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ ਵਜੋਂ ਸੇਵਾ ਨਿਭਾ ਚੁੱਕੇ ਹਨ। ਐਸਆਈਟੀ 2015 ਦੀਆਂ ਘਟਨਾਵਾਂ ਦੌਰਾਨ ਸਰਕਾਰੀ ਅਧਿਕਾਰੀਆਂ ਤੇ ਮੁੱਖ ਮੰਤਰੀ ਦਫ਼ਤਰ ਵਿਚਕਾਰ ਹੋਏ ਸੰਚਾਰ ਤੇ ਤਾਲਮੇਲ ਦੀ ਸਪੱਸ਼ਟ ਸਥਿਤੀ ਬਾਰੇ ਜਾਣਣ ਦੀ ਕੋਸ਼ਿਸ਼ ਕਰ ਰਹੀ ਹੈ। ਗਗਨਦੀਪ ਬਰਾੜ ਤੋਂ ਪਹਿਲਾਂ ਵੀ ਐਸਆਈਟੀ ਦੁਆਰਾ ਕਈ ਮੌਕਿਆਂ ਤੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments