Tuesday, October 27, 2026
Google search engine
Homelatest Newsਹੁਣ ਪੰਜਾਬ ਦੀਆਂ ਸੜਕਾਂ SSF ਹਵਾਲੇ

ਹੁਣ ਪੰਜਾਬ ਦੀਆਂ ਸੜਕਾਂ SSF ਹਵਾਲੇ

ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਲਾਂਚ ਕਰ ਦਿੱਤੀ ਗਈ ਹੈ। ਅੱਜ ਜਲੰਧਰ ਵਿੱਚ PAP ਗਰਾਉਂਡ ‘ਚ ਸਮਾਗਮ ਰੱਖਿਆ ਗਿਆ ਸੀ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਅਤੇ ਪੰਜਾਬ ਪੁਸਿਲ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਸਨ। ਇਸ ਦੌਰਾਨ ਸੀਐਮ ਭਗਵੰਤ ਮਾਨ ਸੜਕ ਸੁਰੱਖਿਆ ਫੋਰਸ ਲਈ ਤਿਆਰ ਕੀਤੀਆਂ 144 ਨਵੀਆਂ ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਦਿੱਤੀ।

ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਦੁਬਈ ਪੁਲਿਸ ਕੋਲ ਅਜਿਹੀਆਂ ਗੱਡੀਆਂ ਹਨ ਅਤੇ ਹੁਣ ਪੰਜਾਬ ਪੁਲਿਸ ਦੇ ਹਿੱਸੇ ਅਜਿਹੀਆਂ ਹਾਈਪਾਵਰ ਗੱਡੀਆਂ ਆਈਆਂ ਹਨ। ਜਿਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਕੋਲ ਸੜਕ ਸੁਰੱਖਿਆ ਫੋਰਸ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਰੇਕ 30 ਕਿਲੋਮੀਟਰ ਦੇ ਘੇਰੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੇ ਮੁਲਾਜ਼ਮ ਹੋਣਗੇ। ਇਸ ਸਿਰਫ਼ ਹਾਈਵੇ ‘ਤੇ ਨਹੀਂ ਪੰਜਾਬ ਦੀਆਂ ਸਾਰੀਆਂ ਸੜਕਾਂ ਨੂੰ ਕਵਰ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਗੱਡੀਆਂ ‘ਚ ਬਹੁਤ ਤਾਕਤ ਹੈ। ਜੇਕਰ ਸੜਕ ‘ਤੇ ਕੋਈ ਡਰੱਕ ਖਰਾਬ ਹੁੰਦਾ ਹੈ ਤੋਂ ਉਸ ਨੂੰ ਖਿੱਚ ਕੇ ਇੱਕ ਪਾਸੇ ਵੀ ਕਰ ਸਕਦੀ ਹੈ।

ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ ।  ਇਨ੍ਹਾਂ ਵਾਹਨਾਂ ਵਿੱਚ MDT ਫੀਚਰ ,  ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ। ਇਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰੇਗੀ। ਐਮਰਜੈਂਸੀ ਨੰਬਰ 112 ‘ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ  ਜਾਣਕਾਰੀ ਦੇ ਸਕਦਾ ਹੈ । ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਆਪਣਾ ਕੰਮ ਕਰੇਗੀ।

ਗੱਡੀ  ਵਿੱਚ ਤੈਨਾਤ ਟੀਮ ਕੋਲ ਐਲਕੋਮੀਟਰ ਵੀ ਰਹੇਗਾ ਤਾਂ ਕਿ ਉਨਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਵੀ ਜਾੰਚ ਕੀਤੀ ਜਾ ਸਕੇ । ਹਾਦਸਾਗ੍ਰਸਤ ਹੋਏ ਜਖਮੀਆਂ ਵਾਹਨ ਚੋ ਬਾਹਰ ਕੱਢਣ ਲਈ ਨੂੰ ਕਟਰ ਵੀ ਮੋਜੂਦ ਰਹੇਗਾ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments