Tuesday, October 20, 2026
Google search engine
HomeDeshਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ

ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ

ਵਾਹਨ ਚਾਲਕਾਂ ਨੇ ਦੱਸਿਆ ਕਿ ਰੋਡ ਸ਼ੋਅ ਕਾਰਨ ਫੱਟੀ ਬਸਤਾ ਚੌਕ ਤੇ 2 ਵਜੇ ਤੋਂ ਕਾਫੀ ਗਹਿਮਾ-ਗਹਿਮੀ ਵਾਲਾ ਮਾਹੌਲ ਸੀ।

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਸਮੱਰਥਨ ਵਿਚ ਨਵਾਂਸ਼ਹਿਰ ’ਚ ਕੱਢੇ ਗਏ ਰੋਡ ਸ਼ੋਅ ’ਚ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ, ਤਾਨਾਸ਼ਾਹੀ ਖ਼ਿਲਾਫ਼ ਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਤੋਂ ਗੁਲਾਮੀ ਚਾਹੁੰਦੇ ਹੋ ਤਾਂ ਰਜਵਾੜਿਆਂ ਨੂੰ ਵੋਟ ਪਾ ਦਿਓ ਪਰ ਉਨ੍ਹਾਂ ਨੂੰ ਪਾਈ ਗਈ ਵੋਟ ਦਾ ਮੁੱਲ ਮੋੜਿਆ ਜਾਵੇਗਾ।ਉਧਰ ਸੰਬੋਧਨ ਦੌਰਾਨ ਅਚਾਨਕ ਇਕ ਫੁੱਲ ਮੁੱਖ ਮੰਤਰੀ ਦੀ ਅੱਖ ਵਿਚ ਆ ਕੇ ਵੱਜਣ ਕਾਰਨ ਉਨ੍ਹਾਂ ਨੇ ਆਪਣਾ ਭਾਸ਼ਣ ਅੱਧ-ਵਿਚਕਾਰ ਹੀ ਰੋਕ ਦਿੱਤਾ। ਪੁਲਿਸ ਮੁਲਾਜ਼ਮ ਮੁੱਖ ਮੰਤਰੀ ਨੂੰ ਸਾਂਭਣ ਲੱਗ ਪਏ। ਉਪਰੰਤ ਆਗੂਆਂ ਤੇ ਵਲੰਟੀਅਰਾਂ ਨੇ ਰੋਡ ਸ਼ੋਅ ਨੂੰ ਅੱਗੇ ਤੋਰਦਿਆਂ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰਿਆਂ ਨਾਲ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ।ਇਸ ਮੌਕੇ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਵਿਧਾਇਕਾ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਗਗਨ ਅਗਨੀਹੋਤਰੀ, ਸਤਨਾਮ ਜਲਵਾਹਾ, ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਸਮੇਤ ਹੋਰ ‘ਆਪ’ ਆਗੂਆਂ ਦੀ ਅਗਵਾਈ ਹੇਠ ਵਲੰਟੀਅਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਮੁੱਖ ਬਾਜ਼ਾਰ ਵਿਚ ਰੋਡ ਸ਼ੋਅ ਨੂੰ ਲੈ ਕੇ ਕਾਫੀ ਤਿਆਰੀਆਂ ਸਨ। ਮੁੱਖ ਬਾਜ਼ਾਰਾਂ ਵਿਚ ਪੁਲਿਸ ਦੀ ਨਫਰੀ ਅਤੇ ਗਸ਼ਤ ਦੇ ਨਾਲ ਨਾਲ ਸਾਰੀਆਂ ਦੁਕਾਨਾਂ ਦੇ ਬਾਹਰ ਸਜਾਏ ਸਾਮਾਨ ਨੂੰ ਦੁਕਾਨਾਂ ਅੰਦਰ ਰੱਖਵਾ ਦਿੱਤਾ ਗਿਆ। ਕੋਈ ਵੀ ਫੜ੍ਹੀ, ਰੇਹੜੀ ਜਾਂ ਹੋਰ ਮੰਜਿਆਂ ’ਤੇ ਸਜੀਆਂ ਦੁਕਾਨਾਂ ਬੰਦ ਰਹੀਆਂ। ਮੁੱਖ ਬਾਜ਼ਾਰਾਂ ਵਿਚ ਆਉਣ ਵਾਲੇ ਰਸਤਿਆਂ ’ਤੇ ਬੈਰੀਕੇਡਿੰਗ ਕਰ ਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਸ਼ੁੱਕਰਵਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਤੇ ਸਰਕਾਰੀ ਛੁੱਟੀ, ਦੂਜੇ ਸ਼ਨਿਚਰਵਾਰ ਦਾ ਬੈਂਕ ਹੌਲੀਡੇ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਕੰਮਕਾਰ ਲੀਹ ’ਤੇ ਆਉਣਾ ਸੀ ਪਰ ਮੁੱਖ ਮਤਰੀ ਦੇ ਰੋਡ ਸ਼ੋਅ ਕਾਰਨ ਸਾਰਾ ਕੰਮ-ਕਾਰ ਠੱਪ ਹੀ ਰਿਹਾ। ਦੁਕਾਨਦਾਰਾਂ ਨੇ ਕਿਹਾ ਕਿ ਅਜਿਹੇ ਰੋਡ ਸ਼ੋਅ ਛੁੱਟੀ ਵਾਲੇ ਦਿਨਾਂ ’ਚ ਰੱਖਣੇ ਚਾਹੀਦੇ ਸਨ ਤਾਂ ਜੋ ਲੋਕ ਵੀ ਆਪਣੇ ਕੰਮ-ਕਾਰ ਪ੍ਰਭਾਵਿਤ ਹੋਏ ਤੋਂ ਬਿਨਾਂ ਇਸ ਵਿਚ ਸ਼ਾਮਲ ਹੋ ਸਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments