Monday, October 19, 2026
Google search engine
HomeDeshRajoana ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ...

Rajoana ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ

ਰਾਜੋਆਣਾ ਨੇ ਲਿਖਿਆ ਹੈ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਹੋ ਗਿਆ ਹੈ ਤੇ ਫਾਂਸੀ ਦੀ ਚੱਕੀ ‘ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ।

ਬਲਵੰਤ ਸਿੰਘ ਰਾਜੋਆਣਾ ਨੇ ਭਾਰਤੀ ਜਨਤਾ ਪਾਰਟੀ ਦੀ ਸਿੱਖ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਲਿੱਖ ਕੇ ਇਹ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਫਾਂਸੀ ਨੂੰ ਟਾਲਣ ਲਈ ਕੀਤੀ ਗਈ, ਅਪੀਲ ਨੂੰ ਇੰਨ੍ਹਾਂ ਸਮਾਂ ਹੋ ਚੁੱਕਿਆ ਹੈ ਤੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਫਿਰ ਐਸਜੀਪੀਸੀ ਨੂੰ ਆਪਣੀ ਅਪੀਲ ਵਾਪਸ ਲੈ ਲੈਣੀ ਚਾਹੀਦੀ ਹੈ ਜਾਂ ਫੈਸਲਾ ਲੈਣ ਲਈ ਇੰਨੀ ਦੇਰੀ ਲਈ ਭਾਜਪਾ ਲੀਡਰਸ਼ਿਪ ਤੋਂ ਤਲਬ ਕਰਕੇ ਜਵਾਬ ਮੰਗਿਆ ਜਾਵੇ।
ਰਾਜੋਆਣਾ ਨੇ ਲਿਖਿਆ ਹੈ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਹੋ ਗਿਆ ਹੈ ਤੇ ਫਾਂਸੀ ਦੀ ਚੱਕੀ ‘ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਇਨ੍ਹਾਂ ਸਾਜ਼ਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜ਼ਿਸ਼ਾਂ ਤੋਂ ਮੁਕਤ ਕਰ ਦੇਵੋ ਜਾਂ ਫਿਰ ਦੇਸ਼ ‘ਤੇ ਰਾਜ ਕਰ ਹੀ ਭਾਜਪਾ ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਤਲਬ ਕਰਕੇ ਇਹ ਪੁੱਛੋ ਕਿ ਫੈਸਲਾ 6 ਮਹੀਨੇ ‘ਚ ਹੋ ਜਾਣਾ ਚਾਹੀਦਾ ਸੀ, ਉਸ ਫੈਸਲੇ 15 ਸਾਲ ਬਾਅਦ ਵੀ ਕਿਉਂ ਨਹੀਂ ਲਿਆ ਜਾ ਰਿਹਾ।
ਰਾਜੋਆਣਾ ਨੇ ਲਿੱਖਿਆ ਕਿ ਚੰਡੀਗੜ੍ਹ ਦੇ ਸੈਸ਼ਨ ਕੋਰਟ ਨੇ 31 ਮਾਰਚ, 2012 ਨੂੰ ਮੈਨੂੰ ਫਾਂਸੀ ਦੀ ਸਜ਼ਾ ਦੇਣ ਲਈ ਮੇਰੇ ਡੈੱਥ ਵਰੰਟ ਜਾਰੀ ਕਰ ਦਿੱਤੇ ਸਨ। ਉਸ ਸਮੇਂ ਮੈਂ ਆਪਣਾ ਸੰਘਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਤੇ ਇਸ ਫੈਸਲੇ ਨੂੰ ਹੱਸ ਕੇ ਸਵੀਕਾਰ ਕਰ ਲਿਆ। ਉਸ ਸਮੇਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾਂ ਤਾਂ ਕਿਹਾ ਸੀ ਕਿ ਮੇਰੀ ਫਾਂਸੀ ਦੀ ਸਜ਼ਾ ਰਕਵਾਉਣ ਲਈ ਕੋਈ ਆਦੇਸ਼ ਜਾਰੀ ਕਰੋ ਤੇ ਨਾ ਹੀ ਮੈਂ ਐਸਜੀਪੀਸੀ ਨੂੰ ਕਿਹਾ ਸੀ ਕਿ ਫਾਂਸੀ ਨੂੰ ਰੁਕਵਾਉਣ ਲਈ ਰਾਸ਼ਟਰਪਤੀ ਅੱਗੇ ਅਪੀਲ ਕਰੋ। ਉਨ੍ਹਾਂ ਅੱਗੇ ਲਿਖਿਆ ਨਾ ਹੀ ਮੈਂ ਕੇਂਦਰ ਗ੍ਰਹਿ ਮੰਤਰਾਲੇ ਨੂੰ ਇਹ ਕਿਹਾ ਕਿ ਮੇਰੀ ਸਜ਼ਾ ‘ਤੇ ਰੋਕ ਲਗਾ ਦੇਵੋ। ਮੈਂ ਅੱਜ ਵੀ 19 ਸਾਲਾਂ ਤੋਂ ਫਾਂਸੀ ਦੀ ਚੱਕੀ ‘ਤੇ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments