Saturday, April 18, 2026
Google search engine
HomeDeshKabul hospital 'ਤੇ Pakistan ਹਮਲਾ: 400 ਲੋਕਾਂ ਦੀ ਮੌਤ; ਭਾਰਤ ਨੇ...

Kabul hospital ‘ਤੇ Pakistan ਹਮਲਾ: 400 ਲੋਕਾਂ ਦੀ ਮੌਤ; ਭਾਰਤ ਨੇ ਦੁਨੀਆ ਸਾਹਮਣੇ ਪਾਕਿਸਤਾਨ ਨੂੰ ਨਿਖੇੜਿਆ, ਕਿਹਾ- ‘ਇਹ ਨਿਰੋਲ ਕਤਲੇਆਮ ਹੈ’

ਭਾਰਤ ਨੇ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ‘ਓਮਿਦ ਅਡਿਕਸ਼ਨ ਟ੍ਰੀਟਮੈਂਟ ਹਸਪਤਾਲ’ ‘ਤੇ ਕੀਤੇ ਗਏ ਵਹਿਸ਼ੀਆਨਾ ਹਵਾਈ ਹਮਲੇ ਦੀ ਸਖ਼ਤ ਨਿਦਾ ਕੀਤੀ ਹੈ।

ਭਾਰਤ ਨੇ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ‘ਓਮਿਦ ਅਡਿਕਸ਼ਨ ਟ੍ਰੀਟਮੈਂਟ ਹਸਪਤਾਲ’ (Omid Addiction Treatment Hospital) ‘ਤੇ ਕੀਤੇ ਗਏ ਵਹਿਸ਼ੀਆਨਾ ਹਵਾਈ ਹਮਲੇ ਦੀ ਸਖ਼ਤ ਨਿਦਾ ਕੀਤੀ ਹੈ। ਇਸ ਹਮਲੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ।
ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਇੱਕਜੁੱਟਤਾ ਜਤਾਈ ਹੈ।
ਇਹ ਕਾਇਰਤਾਪੂਰਨ ਹਰਕਤ ਹੈ: ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤ, ਪਾਕਿਸਤਾਨ ਦੇ ਇਸ ਕਰੂਰ ਹਵਾਈ ਹਮਲੇ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਹਮਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਫੌਜੀ ਨਿਸ਼ਾਨਾ (Military Target) ਨਹੀਂ ਮੰਨਿਆ ਜਾ ਸਕਦਾ।
ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਪਰ ਪਾਕਿਸਤਾਨ ਨੇ ਇਸ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ‘ਤੇ ਆਮ ਨਾਗਰਿਕਾਂ ਦੀ ਜਾਨ ਲਈ ਹੈ। ਪਾਕਿਸਤਾਨ ਹੁਣ ਇਸ ਕਤਲੇਆਮ ਨੂੰ ਫੌਜੀ ਅਪ੍ਰੇਸ਼ਨ ਦਾ ਨਾਂ ਦੇ ਕੇ ਛਿਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਨੇ ਇਸ ਨੂੰ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ‘ਤੇ ਸਿੱਧਾ ਹਮਲਾ ਦੱਸਿਆ ਹੈ। ਇਹ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ। ਪਾਕਿਸਤਾਨ ਦਾ ਇਹ ਵਿਵਹਾਰ ਉਸ ਦੀ ਲਾਪਰਵਾਹੀ ਦੀ ਪੁਰਾਣੀ ਆਦਤ ਨੂੰ ਦਰਸਾਉਂਦਾ ਹੈ। ਉਹ ਆਪਣੀਆਂ ਅੰਦਰੂਨੀ ਕਮੀਆਂ ਨੂੰ ਛਿਪਾਉਣ ਲਈ ਵਾਰ-ਵਾਰ ਸਰਹੱਦ ਪਾਰ ਹਿੰਸਾ ਦਾ ਸਹਾਰਾ ਲੈਂਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments