Saturday, October 17, 2026
Google search engine
HomeDeshMaharashtra ਦੇ ਹਸਪਤਾਲ ‘ਚ ਵੈਂਟੀਲੇਟਰ ਫਟਿਆ, ਅੱਗ ‘ਚ ਜ਼ਿੰਦਾ ਸੜੇ 3 ਨਵਜੰਮੇ...

Maharashtra ਦੇ ਹਸਪਤਾਲ ‘ਚ ਵੈਂਟੀਲੇਟਰ ਫਟਿਆ, ਅੱਗ ‘ਚ ਜ਼ਿੰਦਾ ਸੜੇ 3 ਨਵਜੰਮੇ ਬੱਚੇ

ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਨਵਜੰਮੇ ਬੱਚਿਆਂ ਦੇ ਵਾਰਡ ‘ਚ ਅੱਗ ਲੱਗ ਗਈ।

ਮਹਾਰਾਸ਼ਟਰ ਦੇ ਅਮਰਾਵਤੀ ‘ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਬੇਬੀ ਵਾਰਡ ‘ਚ ਅੱਗ ਲੱਗਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਤੜਕੇ ਕਰੀਬ 3:30 ਵਜੇ ਅਚਾਨਕ ਵੈਂਟੀਲੇਟਰ ‘ਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਦੇ ਹੀ ਡਾਕਟਰਾਂ, ਨਰਸਾਂ ਤੇ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਦੀ ਮਦਦ ਨਾਲ ਕਈ ਬੱਚਿਆਂ ਦੀ ਜਾਨ ਬਚਾ ਲਈ ਗਈ। ਅੱਗ ਲੱਗਣ ਦੀ ਘਟਨਾ ਨਾਲ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ। ਹਾਦਸੇ ਤੋਂ ਬਾਅਦ ਤੁਰੰਤ 6 ਨਵਜੰਮੇ ਬੱਚਿਆਂ ਨੂੰ ਇਲਾਜ ਲਈ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਦੀ ਤੀਜੀ ਮੰਜ਼ਿਲ ਤੇ ਸਥਿਤ ਨਵਜੰਮੇ ਬੱਚਿਆਂ ਦੀ ਗੰਭੀਰ ਇਲਾਜ ਇਕਾਈ (SNCU/NICU) ‘ਚ ਸਵੇਰੇ ਕਰੀਬ 3:30 ਵਜੇ ਅਚਾਨਕ ਵੈਂਟੀਲੇਟਰ ਫਟ ਗਿਆ। ਵੈਂਟੀਲੇਟਰ ‘ਚ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ‘ਚ ਝੁਲਸਣ ਕਾਰਨ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ, ਹਸਪਤਾਲ ਦੇ ਕਰਮਚਾਰੀਆਂ ਨੂੰ ਕਈ ਨਵਜੰਮੇ ਬੱਚਿਆਂ ਦੀ ਜਾਨ ਬਚਾਉਣ ‘ਚ ਸਫਲਤਾ ਮਿਲੀ ਹੈ।
ਇਸ ਹਸਪਤਾਲ ‘ਚ ਕੁੱਲ 39 ਨਵਜੰਮੇ ਬੱਚਿਆਂ ਨੂੰ ਰੱਖਿਆ ਗਿਆ ਸੀ। ਯਾਨੀ ਅੱਗ ਲੱਗਣ ਸਮੇਂ ਵਾਰਡ ‘ਚ 39 ਨਵਜੰਮੇ ਬੱਚੇ ਦਾਖਲ ਸਨ। ਅੱਗ ਲੱਗਣ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ‘ਚੋਂ 6 ਬੱਚਿਆਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਹੜਕੰਪ ਮਚ ਗਿਆ ਹੈ। ਹਸਪਤਾਲ ਪ੍ਰਬੰਧਨ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਲੋਕਾਂ ‘ਚ ਗੁੱਸੇ ਤੇ ਨਾਰਾਜ਼ਗੀ ਦਾ ਮਾਹੌਲ

ਇਸ ਘਟਨਾ ਨੂੰ ਲੈ ਕੇ ਲੋਕਾਂ ‘ਚ ਗੁੱਸੇ ਤੇ ਨਾਰਾਜ਼ਗੀ ਦਾ ਮਾਹੌਲ ਹੈ। ਕੀ ਜਿਸ ਵੈਂਟੀਲੇਟਰ ‘ਚ ਧਮਾਕਾ ਹੋਇਆ, ਉਹ ਪੁਰਾਣਾ ਸੀ? ਕੀ ਉਸ ‘ਚ ਕੋਈ ਤਕਨੀਕੀ ਖਰਾਬੀ ਸੀ? ਅਜਿਹੇ ਕਈ ਸਵਾਲ ਉੱਠ ਰਹੇ ਹਨ। ਇਸ ਹਸਪਤਾਲ ਦੇ ਇਲਾਕੇ ਤੋਂ ਫਾਇਰ ਬ੍ਰਿਗੇਡ ਦਾ ਦਫ਼ਤਰ ਕਿੰਨੀ ਦੂਰ ਹੈ? ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਪਹੁੰਚਣ ‘ਚ ਕਿੰਨਾ ਸਮਾਂ ਲੱਗਾ? ਇਹ ਸਾਰੇ ਸਵਾਲ ਵੀ ਉੱਠ ਰਹੇ ਹਨ। ਡੀਸੀਪੀ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਅਜੀਤ ਪਵਾਰ ਨੇ ਕੀਤਾ ਸੀ ਹਸਪਤਾਲ ਦਾ ਉਦਘਾਟਨ

ਇੱਥੇ 10-15 ਦਿਨ ਦੇ ਨਵਜੰਮੇ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਐਨਆਈਸੀਯੂ ‘ਚ ਅੱਗ ਲੱਗਣ ਕਾਰਨ ਕਈ ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਜਿਸ ਹਸਪਤਾਲ ਦੀ ਗੰਭੀਰ ਇਲਾਜ ਇਕਾਈ ‘ਚ ਅੱਗ ਲੱਗੀ, ਉਸ ਦਾ ਉਦਘਾਟਨ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕੀਤਾ ਸੀ। ਨਵੇਂ ਹਸਪਤਾਲ ‘ਚ ਇਸ ਤਰ੍ਹਾਂ ਦੀ ਦੁਰਘਟਨਾ ਵਾਪਰਨਾ ਗੰਭੀਰ ਮਾਮਲਾ ਹੈ। ਇਸ ਹਾਦਸੇ ਦੀ ਜਾਂਚ ਜ਼ਰੂਰੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments