30 ਦਿਨਾਂ ਦੀ ਮਿਲੀ ਪੈਰੋਲ
ਤੁਹਾਨੂੰ ਦੱਸ ਦੇਈਏ ਕਿ ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 28 ਜਨਵਰੀ ਨੂੰ ਉਹ 30 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ। ਹਾਲਾਂਕਿ, ਇਸ ਵਾਰ ਸਰਕਾਰ ਨੇ ਉਹਨਾਂ ਨੂੰ ਸਿਰਸਾ ਡੇਰੇ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ। ਜਿੱਥੋਂ ਉਹ ਸ਼ਰਧਾਲੂਆਂ ਨੂੰ ਔਨਲਾਈਨ ਉਪਦੇਸ਼ ਦੇ ਰਹੇ ਹਨ। ਉਹਨਾਂ ਨੇ ਇਸ ਉਪਦੇਸ਼ ਵਿੱਚ ਇਹ ਦਾਅਵਾ ਕੀਤਾ।
ਹਨੀਪ੍ਰੀਤ ਨੂੰ ਮਿਲ ਸਕਦੀ ਹੈ ਡੇਰੇ ਦੀ ਕਮਾਨ
ਸੂਤਰਾਂ ਅਨੁਸਾਰ ਰਾਮ ਰਹੀਮ ਡੇਰੇ ਦੀ ਕਮਾਨ ਆਪਣੀ ਗੋਦ ਲਈ ਧੀ ਹਨੀਪ੍ਰੀਤ ਨੂੰ ਸੌਂਪ ਸਕਦਾ ਹੈ। ਹਨੀਪ੍ਰੀਤ ਨੂੰ ਡੇਰੇ ਦੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ ਸਮੇਤ ਸਾਰੇ ਅਧਿਕਾਰ ਦਿੱਤੇ ਜਾ ਸਕਦੇ ਹਨ। ਇਸ ਲਈ, ਉਨ੍ਹਾਂ ਨੂੰ ਪਾਵਰ ਆਫ਼ ਅਟਾਰਨੀ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਡੇਰਾ ਪ੍ਰਬੰਧਨ ਨੇ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ।