Tuesday, October 20, 2026
Google search engine
HomeDeshIND vs NZ: ਮਹੁੰਮਦ ਸ਼ਮੀ ਨੂੰ ਇਕ ਨਹੀਂ ਸਗੋਂ ਦੋ ਟੀਮਾਂ 'ਚ...

IND vs NZ: ਮਹੁੰਮਦ ਸ਼ਮੀ ਨੂੰ ਇਕ ਨਹੀਂ ਸਗੋਂ ਦੋ ਟੀਮਾਂ ‘ਚ ਨਹੀਂ ਮਿਲੀ ਜਗ੍ਹਾ, ਬਾਰਡਰ-ਗਾਵਸਕਰ ਟਰਾਫੀ ਖੇਡਣ ‘ਤੇ ਸਸਪੈਂਸ

ਸ਼ਮੀ ਦੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੌਰਾਨ ਸੱਟ ਲੱਗ ਗਈ ਸੀ। ਉਦੋਂ ਤੋਂ ਹੀ ਇਹ ਤੇਜ਼ ਗੇਂਦਬਾਜ਼ ਕ੍ਰਿਕਟ ਤੋਂ ਦੂਰ ਹੈ ਤੇ ਆਪਣੀ ਸੱਟ ਨੂੰ ਠੀਕ ਕਰ ਰਿਹਾ ਹੈ। 

ਇਸ ਮਹੀਨੇ ਨਿਊਜ਼ੀਲੈਂਡ ਨਾਲ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। BCCI ਦੀ ਸੀਨੀਅਰ ਚੋਣ ਕਮੇਟੀ ਨੇ ਸ਼ੁੱਕਰਵਾਰ ਰਾਤ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਸਾਰਿਆਂ ਨੂੰ ਉਮੀਦ ਸੀ ਕਿ ਤੇਜ਼ ਗੇਂਦਬਾਜ਼ ਮਹੁੰਮਦ ਸ਼ਮੀ ਨੂੰ ਇਸ ਸੀਰੀਜ਼ ਲਈ ਚੁਣਿਆ ਜਾਵੇਗਾ ਪਰ ਟੀਮ ‘ਚ ਉਨ੍ਹਾਂ ਦਾ ਨਾਂ ਨਹੀਂ ਸੀ। ਉਸ ਤੋਂ ਬਾਅਦ ਹੀ ਸ਼ਮੀ ਦੇ ਬਾਰਡਰ-ਗਾਵਸਕਰ ਟਰਾਫੀ ਖੇਡਣ ‘ਤੇ ਸਸਪੈਂਸ ਬਣਿਆ ਹੋਇਆ ਹੈ।

ਸ਼ਮੀ ਦੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੌਰਾਨ ਸੱਟ ਲੱਗ ਗਈ ਸੀ। ਉਦੋਂ ਤੋਂ ਹੀ ਇਹ ਤੇਜ਼ ਗੇਂਦਬਾਜ਼ ਕ੍ਰਿਕਟ ਤੋਂ ਦੂਰ ਹੈ ਤੇ ਆਪਣੀ ਸੱਟ ਨੂੰ ਠੀਕ ਕਰ ਰਿਹਾ ਹੈ। ਸ਼ਮੀ ਇਸ ਸਮੇਂ NCA ‘ਚ ਰਿਕਵਰੀ ‘ਤੇ ਧਿਆਨ ਦੇ ਰਿਹਾ ਹੈ। ਨਿਊਜ਼ੀਲੈਂਡ ਸੀਰੀਜ਼ ‘ਚ ਵੀ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ। ਇਸ ਦਾ ਮਤਲਬ ਹੈ ਕਿ ਜਾਂ ਤਾਂ ਸ਼ਮੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ ਜਾਂ ਮੈਨੇਜਮੈਂਟ ਉਨ੍ਹਾਂ ਲਈ ਕੋਈ ਜਲਦਬਾਜ਼ੀ ਕਰਨ ਦੇ ਮੂਡ ‘ਚ ਨਹੀਂ ਹੈ।

ਵਾਪਸੀ ਦੀ ਸੀ ਉਮੀਦ

ਕੁਝ ਦਿਨ ਪਹਿਲਾਂ ਹੀ ਰਣਜੀ ਟਰਾਫੀ ਲਈ ਬੰਗਾਲ ਟੀਮ ਦਾ ਐਲਾਨ ਹੋਇਆ ਸੀ। ਸ਼ਮੀ ਬੰਗਾਲ ਤੋਂ ਹੀ ਘਰੇਲੂ ਕ੍ਰਿਕਟ ਖੇਡਦੇ ਹਨ। ਇਸ ਟੀਮ ‘ਚ ਉਨ੍ਹਾਂ ਦਾ ਨਾਂ ਦੇਖ ਕੇ ਲੱਗਿਆ ਸੀ ਕਿ ਨਿਊਜ਼ੀਲੈਂਡ ਸੀਰੀਜ਼ ‘ਚ ਵਾਪਸੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਨਹੀਂ ਹੋਇਆ। ਨਿਊਜ਼ੀਲੈਂਡ ਸੀਰੀਜ਼ ‘ਚ ਵੀ ਉਨ੍ਹਾਂ ਦਾ ਨਾਂ ਨਹੀਂ ਆਇਆ। ਮਤਲਬ ਸ਼ਮੀ ਦੋ ਟੀਮਾਂ ਤੋਂ ਬਾਹਰ ਹੈ। ਹੋ ਸਕਦਾ ਹੈ ਕਿ ਮੈਨੇਜਮੈਂਟ ਉਨ੍ਹਾਂ ਨੂੰ ਬਾਰਡਰ-ਗਾਵਸਕਰ ਟਰਾਫੀ ਨਾਲ ਪਹਿਲਾਂ ਮੈਦਾਨ ‘ਤੇ ਉਤਾਰਨ ਦਾ ਰਿਸਕ ਨਾ ਲੈਣਾ ਚਾਹੁੰਦੀ ਹੋਵੇ।

ਭਾਰਤ ਲਈ ਸਾਲ ਦੇ ਅੰਤ ‘ਚ ਹੋਣ ਵਾਲਾ ਆਸਟ੍ਰੇਲੀਆ ਦੌਰਾ ਕਾਫ਼ੀ ਮਹੱਤਵਪੂਰਨ ਹੈ। ਇੱਥੇ ਭਾਰਤ ਆਪਣੀ ਬੈਸਟ ਟੀਮ ਨਾਲ ਜਾਣਾ ਚਾਹੇਗੀ। ਸ਼ਮੀ ਅਜਿਹਾ ਗੇਂਦਬਾਜ਼ ਹੈ ਜੋ ਆਸਟ੍ਰੇਲੀਆ ਪਿੱਚਾਂ ‘ਤੇ ਬਹੁਤ ਅਸਰਦਾਰ ਹੋ ਸਕਦਾ ਹੈ। ਅਜਿਹੇ ‘ਚ ਟੀਮ ਮੈਨੇਜਮੈਂਟ ਪੂਰੀ ਕੋਸ਼ਿਸ਼ ਕਰੇਗੀ ਕਿ ਉਹ ਇਸ ਦੌਰੇ ‘ਤੇ 100 ਫੀਸਦੀ ਫਿੱਟ ਹੋ ਕੇ ਜਾਵੇ।

ਬੁਮਰਾਹ ਦੀ ਜ਼ਿੰਮੇਵਾਰੀ ਵਧੀ

ਸ਼ਮੀ ਦੀ ਗੈਰਮੌਜੂਦਗੀ ‘ਚ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਜਸਪ੍ਰੀਤ ਬੁਮਰਾਹ ਦੇ ਮੋਢਿਆਂ ‘ਤੇ ਹੋਵੇਗੀ। ਬੁਮਰਾਹ ਨੂੰ ਟੈਸਟ ਟੀਮ ਦਾ ਉੱਪ-ਕਪਤਾਨ ਵੀ ਨਿਯੁਕਤ ਕੀਤਾ ਗਿਆ ਹੈ। ਨਿਊਜ਼ੀਲੈਂਡ ਸੀਰੀਜ਼ ਲਈ ਜਦੋਂ ਟੀਮ ਦਾ ਐਲਾਨ ਹੋਇਆ ਤਾਂ ਬੁਮਰਾਹ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਆਸਟ੍ਰੇਲੀਆ ਦੌਰੇ ‘ਤੇ ਵੀ ਬੁਮਰਾਹ ਦੀ ਟੀਮ ਨੂੰ ਕਾਫ਼ੀ ਜ਼ਰੂਰਤ ਹੋਵੇਗੀ ਤੇ ਜੇ ਸ਼ਮੀ ਨਹੀਂ ਹੈ ਤਾਂ ਬੁਮਰਾਹ ਦਾ ਭਾਰ ਦੁੱਗਣਾ ਹੋ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments