Tuesday, June 23, 2026
Google search engine
HomeDeshਜੱਜਾਂ ਦੇ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਲਈ ਪੈਨਲ ਗਠਿਤ ਕਰੇ ਹਾਈ ਕੋਰਟ...

ਜੱਜਾਂ ਦੇ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਲਈ ਪੈਨਲ ਗਠਿਤ ਕਰੇ ਹਾਈ ਕੋਰਟ : Supreme Court

ਜੇ ਹੁਣ ਤੱਕ ਕਿਸੇ ਹਾਈ ਕੋਰਟ ਨੇ ਸੀਐੱਸਸੀਡੀਜੇ ਦੀ ਨਿਯੁਕਤੀ ਨਹੀਂ ਕੀਤੀ ਹੈ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਰੇ ਹਾਈ ਕੋਰਟ ਨੂੰ ਕਿਹਾ ਕਿ ਉਹ ਦੋ-ਜੱਜਾਂ ਵਾਲੇ ਪੈਨਲ ਦੇ ਗਠਨ ’ਚ ਤੇਜ਼ੀ ਲਿਆਉਣ, ਤਾਂ ਜੋ ਦੂਜੇ ਰਾਸ਼ਟਰੀ ਜੱਜ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੇ ਸਬੰਧ ’ਚ ਜ਼ਿਲ੍ਹਾ ਨਿਆਇਕ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕੇ।
ਨਿਆ ਮਿੱਤਰ ਦੇ ਰੂਪ ’ਚ ਮੌਜੂਦ ਸੀਨੀਅਰ ਵਕੀਲ ਕੇ. ਪਰਮੇਸ਼ਵਰ ਨੇ ਦੱਸਿਆ ਕਿ ਪਹਿਲਾਂ ਦਿੱਤੇ ਗਏ ਨਿਰਦੇਸ਼ ਦੇ ਬਾਵਜੂਦ ਕਈ ਹਾਈ ਕੋਰਟ ਹੁਣ ਤੱਕ ਕਮੇਟੀ ਫਾਰ ਸਰਵਿਸ ਕੰਡੀਸ਼ਨਜ਼ ਆਫ ਦ ਡਿਸਟ੍ਰਿਕਟ ਜੂਡੀਸ਼ੀਅਰੀ (ਸੀਐੱਸੀਡੀਜੇ) ਦਾ ਗਠਨ ਨਹੀਂ ਕਰ ਸਕੇ ਹਨ। ਇਸ ’ਤੇ ਜਸਟਿਸ ਬੀਆਰ ਗਵਈ, ਆਗਸਟੀਨ ਜਾਰਜ ਮਸੀਹ ਤੇ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਕਿ ਸਾਰੇ ਹਾਈ ਕੋਰਟ 4 ਜਨਵਰੀ 2024 ਨੂੰ ਜਾਰੀ ਨਿਰਦੇਸ਼ ਲਾਗੂ ਕਰਨ।
ਜੇ ਹੁਣ ਤੱਕ ਕਿਸੇ ਹਾਈ ਕੋਰਟ ਨੇ ਸੀਐੱਸਸੀਡੀਜੇ ਦੀ ਨਿਯੁਕਤੀ ਨਹੀਂ ਕੀਤੀ ਹੈ, ਉਹ ਚਾਰ ਹਫ਼ਤੇ ਦੇ ਅੰਦਰ ਨਿਯੁਕਤੀ ਕਰਨ। ਸੁਪਰੀਮ ਕੋਰਟ ਨੇ ਜਨਵਰੀ 2024 ’ਚ ਨਿਰਦੇਸ਼ ਜਾਰੀ ਕੀਤੇ ਸਨ ਕਿ ਸਾਰੇ ਹਾਈ ਕੋਰਟ ’ਚ ਦੋ ਜੱਜਾਂ ਵਾਲਾ ਪੈਨਲ ਗਠਿਤ ਕੀਤਾ ਜਾਵੇ, ਤਾਂ ਜੋ ਨਿਆਇਕ ਅਧਿਕਾਰੀਆਂ ਨੂੰ ਦੂਜੇ ਤਨਖ਼ਾਹ ਕਮਿਸ਼ਨ ਮੁਤਾਬਕ ਤਨਖ਼ਾਹ ਤੇ ਹੋਰ ਲਾਭ ਮਿਲਣਾ ਯਕੀਨੀ ਹੋਵੇ। ਦੂਜੇ ਤਨਖ਼ਾਹ ਕਮਿਸ਼ਨ ’ਚ ਤਨਖ਼ਾਹ, ਪੈਨਸ਼ਨ ਤੇ ਫੈਮਿਲੀ ਪੈਨਸ਼ਨ ਤੇ ਭੱਤੇ ਸਮੇਤ ਹੋਰ ਲਾਭ ਦੀਆਂ ਸਿਫ਼ਾਰਸ਼ਾਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments