Thursday, June 18, 2026
Google search engine
HomeDeshਗੁਜਰਾਤ ਦੇ ਇਕ ਪਿੰਡ ’ਚ ਪੁਰਾਣੀ ਕਾਰ ਦਾ ਕੀਤਾ ਅੰਤਿਮ ਸੰਸਕਾਰ, ਚਾਰ...

ਗੁਜਰਾਤ ਦੇ ਇਕ ਪਿੰਡ ’ਚ ਪੁਰਾਣੀ ਕਾਰ ਦਾ ਕੀਤਾ ਅੰਤਿਮ ਸੰਸਕਾਰ, ਚਾਰ ਲੱਖ ਖ਼ਰਚ ਕੇ ਕਾਰ ਦੀ ਬਣਾਈ ਸਮਾਧ, 1500 ਲੋਕਾਂ ਨੂੰ ਖੁਆਇਆ ਖਾਣਾ

ਆਪਣੀ ਕਿਸੇ ਚੀਜ਼ ਨਾਲ ਡੂੰਘਾ ਭਾਵਨਾਤਮਕ ਲਗਾਅ ਹੋਣ ਦੀ ਅਜਿਹੀ ਮਿਸਾਲ ਦੇਖਣ ਨੂੰ ਨਹੀਂ ਮਿਲਦੀ। 

ਆਪਣੀ ਕਿਸੇ ਚੀਜ਼ ਨਾਲ ਡੂੰਘਾ ਭਾਵਨਾਤਮਕ ਲਗਾਅ ਹੋਣ ਦੀ ਅਜਿਹੀ ਮਿਸਾਲ ਦੇਖਣ ਨੂੰ ਨਹੀਂ ਮਿਲਦੀ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਕਿਸਾਨ ਪਰਿਵਾਰ ਨੇ ਆਪਣੀ ਪੁਰਾਣੀ ਪਰ ਲੱਕੀ ਕਾਰ ਨੂੰ ਸਕ੍ਰੈਪ ’ਚ ਪਾਉਣ ਦੀ ਇੱਛਾ ਨਾ ਹੋਣ ਦੇ ਚੱਲਦੇ ਉਸ ਤੋਂ ਵਿਛੜਨ ਦੀ ਪ੍ਰਰਿਕਿਆ ਨੂੰ ਇਕ ਖੂਬਸੂਰਤ ਮੋੜ ਦੇ ਦਿੱਤਾ। ਉਨ੍ਹਾਂ ਪੂਰੇ ਵਿਧੀ-ਵਿਧਾਨ ਨਾਲ ਆਪਣੀ 12 ਸਾਲ ਪੁਰਾਣੀ ਵੈਗਨਆਰ ਕਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ। ਖਾਣੇ ਦੇ ਇਸ ਆਯੋਜਨ ’ਚ ਉਨ੍ਹਾਂ ਚਾਰ ਲੱਖ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕਰ ਦਿੱਤੀ।
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਲਾਠੀ ਤਾਲੁਕਾ ਦੇ ਪਾਦਰਸ਼ਿੰਗਾ ਪਿੰਡ ਦੇ ਸੰਜੇ ਪੋਲਾਰਾ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਖੇਤ ’ਚ ਆਪਣੀ ਪੁਰਾਣੀ ਕਾਰ ਦਾ ਅੰਤਿਮ ਸੰਸਕਾਰ ਕੀਤਾ। ਇਸ ਵਿਚ ਧਾਰਮਿਕ ਰਵਾਇਤਾਂ ਦੀ ਪਾਲਣਾ ਕਰਦੇ ਹੋਏ ਸਾਧੂ, ਸੰਤਾਂ ਸਮੇਤ ਕਰੀਬ 1500 ਲੋਕ ਸ਼ਾਮਲ ਹੋਏ, ਜਿਨ੍ਹਾਂ ਨੂੰ ਖਾਣਾ ਖੁਆਇਆ ਗਿਆ। ਇਸ ਆਯੋਜਨ ਦੀ ਬਣਾਈ ਵੀਡੀਓ ’ਚ ਪੋਲਾਰਾ ਪਰਿਵਾਰ ਨੂੰ 12 ਸਾਲ ਪੁਰਾਣੀ ਵੈਗਨਆਰ ਕਾਰ ਦੀ ਸਮਾਧ ਬਣਾਉਣ ਲਈ 15 ਫੁੱਟ ਡੂੰਘੀ ਖੱਡ ਪੁੱਟੀ ਗਈ। ਅੰਤਿਮ ਵਿਦਾਈ ਦੌਰਾਨ ਕਾਰ ਨੂੰ ਹਰੇ ਕੱਪੜੇ ਨਾਲ ਢਕਣ ਦੇ ਨਾਲ ਹੀ ਫੁੱਲਾਂ ਤੇ ਮਾਲਾਵਾਂ ਨਾਲ ਸਜਾਇਆ ਗਿਆ। ਧਾਰਮਿਕ ਪ੍ਰਕਿਰਿਆ ਵਿਚਾਲੇ ਪੁਜਾਰੀਆਂ ਨੇ ਕਾਰ ’ਤੇ ਗੁਲਾਬ ਦੀਆਂ ਪੱਤੀਆਂ ਪਾਉਂਦੇ ਹੋਏ ਮੰਤਰਾਂ ਦਾ ਉਚਾਰਣ ਕੀਤਾ। ਅੰਤ ’ਚ ਐਕਸਾਵੇਟਰ ਮਸ਼ੀਨ ਨਾਲ ਕਾਰ ਨੂੰ ਖੱਡ ’ਚ ਪਹੁੰਚਾ ਕੇ ਉਸ ’ਤੇ ਮਿੱਟੀ ਸੁੱਟ ਕੇ ਸਮਾਧ ਬਣਾਈ ਗਈ।
ਸੂਰਤ ’ਚ ਕੰਸਟਰੱਕਸ਼ਨ ਬਿਜ਼ਨੈੱਸ ਦੇ ਮਾਲਕ ਪੋਲਾਰਾ ਨੇ ਦੱਸਿਆ ਕਿ ਪਰਿਵਾਰ ਲਈ ਬੇਹੱਦ ਸੁਭਾਗੀ ਸਾਬਿਤ ਹੋਈ ਕਾਰ ਨੂੰ ਆਉਣ ਵਾਲੀ ਪੀੜ੍ਹੀ ਦੀ ਯਾਦ ’ਚ ਕਾਇਮ ਰੱਖਣ ਦੀ ਇਹ ਇਕ ਕੋਸ਼ਿਸ਼ ਹੈ। ਇਹ ਕਾਰ ਉਨ੍ਹਾਂ ਨੂੰ ਕਰੀਬ 12 ਸਾਲ ਪਹਿਲਾਂ ਖ਼ਰੀਦੀ ਸੀ। ਇਸਦੇ ਆਉਂਦਿਆਂ ਹੀ ਘਰ ’ਚ ਖੁਸ਼ਹਾਲੀ ਆ ਗਈ। ਕਾਰੋਬਾਰ ’ਚ ਸਫਲਤਾ ਤੇ ਪਰਿਵਾਰ ਨੂੰ ਭਾਰੀ ਮਾਣ-ਸਨਮਾਨ ਮਿਲਿਆ। ਇਸ ਲਈ ਪੋਲਾਰਾ ਨੇ ਚਾਰ ਲੱਖ ਰੁਪਏ ਖ਼ਰਚ ਕਰ ਕੇ ਹਿੰਦੂ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਸਮਾਰੋਹ ਕਰਵਾਇਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਕਾਰ ਦੀ ਸਮਾਧ ਦੇ ਉੱਪਰ ਇਕ ਰੁੱਖ ਲਾਉਣ ’ਤੇ ਵੀ ਵਿਚਾਰ ਕਰ ਰਹੇ ਹਨ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਲੱਕੀ ਕਾਰ ਦੀ ਛਾਂ ਹੇਠ ਬੈਠ ਸਕਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments