HomeDesh'ਬੇਹੱਦ ਸ਼ਰਮਨਾਕ', Rohit Sharma ਨੂੰ ਮੋਟਾ ਕਹਿਣ 'ਤੇ ਭੜਕਿਆ BCCI, ਕਾਂਗਰਸੀ ਆਗੂ...
‘ਬੇਹੱਦ ਸ਼ਰਮਨਾਕ’, Rohit Sharma ਨੂੰ ਮੋਟਾ ਕਹਿਣ ‘ਤੇ ਭੜਕਿਆ BCCI, ਕਾਂਗਰਸੀ ਆਗੂ ਦੀ ਬੋਰਡ ਸੈਕਟਰੀ ਨੇ ਲਾਈ ਕਲਾਸ
BCCI ਸਕੱਤਰ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਹਿਤ ਸਾਡੇ ਕਪਤਾਨ ਹਨ ਤੇ ਉਨ੍ਹਾਂ ਖਿਲਾਫ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।
ਕਾਂਗਰਸ ਦੀ ਮਹਿਲਾ ਆਗੂ ਸ਼ਮਾ ਮੁਹੰਮਦ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੂੰ ਇਕ ਪੋਸਟ ਵਿਚ ਮੋਟਾ ਕਹਿ ਦਿੱਤਾ ਸੀ। ਉਸ ਦੀ ਇਸ ਪੋਸਟ ਤੋਂ ਬਾਅਦ ਹੰਗਾਮਾ ਮਚ ਗਿਆ ਤੇ ਚੁਫੇਰੇ ਸ਼ਮਾ ਦੀ ਆਲੋਚਨ ਹੋ ਰਹੀ ਹੈ। ਇਹ ਮੁੱਦਾ ਕਾਫੀ ਗਰਮਾ ਗਿਆ ਹੈ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਬੀਸੀਸੀਆਈ ਸਕੱਤਰ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਹਿਤ ਸਾਡੇ ਕਪਤਾਨ ਹਨ ਤੇ ਉਨ੍ਹਾਂ ਖਿਲਾਫ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ, ‘ਇਕ ਜ਼ਿੰਮੇਵਾਰੀ ਵਾਲੇ ਅਹੁਦੇ ‘ਤੇ ਬੈਠੇ ਸ਼ਖਸ ਤੋਂ ਸਾਡੇ ਕਪਤਾਨ ਖਿਲਾਫ ਅਜਿਹਾ ਬਿਆਨ ਆਉਣਾ ਮੰਦਭਾਗਾ ਹੈ। ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਟੀਮ ਇੰਡੀਆ ਆਈਸੀਸੀ ਟੂਰਨਾਮੈਂਟ ‘ਚ ਖੇਡ ਰਹੀ ਹੈ ਤੇ ਸੈਮੀਫਾਈਨਲ ਮੈਚ ਖੇਡਣ ਨੂੰ ਤਿਆਰ ਹੈ।’
ਭਾਰਤ ਨੇ ਰੋਹਿਤ ਦੀ ਕਪਤਾਨੀ ‘ਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਮਾਤ ਦੇ ਕੇ ਚੈਂਪੀਅਨਜ਼ ਟਰਾਫੀ ‘ਚ ਜਿੱਤ ਕੇ ਹੈਟ੍ਰਿਕ ਲਗਾਈ ਹੈ।
ਸ਼ਮਾ ਦਾ ਬਿਆਨ
ਸ਼ਮਾ ਨੇ ਨਿਊਜ਼ੀਲੈਂਡ ਖਿਲਾਫ ਜਿੱਤ ਮਿਲਣ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਲੈ ਕੇ ਪੋਸਟ ਕੀਤੀ ਸੀ। ਉਨ੍ਹਾਂ ਲਿਖਿਆ, ‘ਇਕ ਖਿਡਾਰੀ ਦੇ ਤੌਰ ‘ਤੇ ਰੋਹਿਤ ਸ਼ਰਮਾ ਮੋਟੇ ਹਨ! ਉਨ੍ਹਾਂ ਨੂੰ ਭਾਰ ਘਟਾਉਣ ਦੀ ਲੋੜ ਹੈ। ਨਾਲ ਹੀ ਉਹ ਭਾਰਤ ਦੇ ਹੁਣ ਤਕ ਦੇ ਸਭ ਤੋਂ ਅਸਰਹੀਣ ਕਪਤਾਨ ਹਨ।’
