Sunday, October 18, 2026
Google search engine
HomeDesh“ਕੁਝ ਆਪਣੇ ਵੀ ਬੇਗਾਨੇ ਹੋ ਗਏ…”, ਇਮੋਸ਼ਨਲ Raja Warring ਬੋਲੇ- ਮੈਂ ਕੋਈ...

“ਕੁਝ ਆਪਣੇ ਵੀ ਬੇਗਾਨੇ ਹੋ ਗਏ…”, ਇਮੋਸ਼ਨਲ Raja Warring ਬੋਲੇ- ਮੈਂ ਕੋਈ ਗੁਨਾਹ ਨਹੀਂ ਕੀਤਾ

ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤਾਂ ਕਾਂਗਰਸ ਦੇ ਖ਼ਿਲਾਫ਼ ਹੈ ਹੀ ਹਨ, ਪਰ ਹੁਣ ਕੁਝ ਆਪਣੇ ਲੋਕ ਵੀ ਬੇਗਾਨੇ ਹੋ ਗਏ ਹਨ।

ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਵਿਚਕਾਰ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਪ੍ਰੋਗਰਾਮ ਦੌਰਾਨ ਭਾਵੁਕ ਹੋ ਗਏ। ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ 40 ਮੁਕਤਿਆਂ ਦੀ ਧਰਤੀ ‘ਤੇ ਪਹੁੰਚੇ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਅੰਦਰ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ।

ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤਾਂ ਕਾਂਗਰਸ ਦੇ ਖ਼ਿਲਾਫ਼ ਹੈ ਹੀ ਹਨ, ਪਰ ਹੁਣ ਕੁਝ ਆਪਣੇ ਲੋਕ ਵੀ ਬੇਗਾਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਫ਼ ਨੀਅਤ ਨਾਲ ਪੰਜਾਬ ਤੇ ਕਾਂਗਰਸ ਲਈ ਕੰਮ ਕੀਤਾ ਹੈ ਤੇ ਕਦੇ ਵੀ ਸੱਚ ਦਾ ਸਾਥ ਨਹੀਂ ਛੱਡਿਆ।

“ਕੁਝ ਆਪਣੇ ਵੀ ਬੇਗਾਨੇ ਹੋ ਗਏ”

ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਹੈ, ਕਿਉਂਕਿ ਮੈਂ ਆਪਣੇ ਘਰ ਆਇਆ ਹਾਂ। ਸਾਰੇ ਲੋਕ ਤੁਹਾਡੇ ਪੁੱਤਰ ਨੂੰ ਫੜ ਕੇ ਮਾਰਨਾ ਚਾਹੁੰਦੇ ਹਨ। ਅਕਾਲੀ ਦਲ, ਬੀਜੇਪੀ ਤੇ ਝਾੜੂ ਵਾਲੇ ਤਾਂ ਹੈ ਹੀ ਹਨ, ਪਰ ਕੁਝ ਆਪਣੇ ਵੀ ਬੇਗਾਨੇ ਹੋ ਗਏ ਹਨ।”

ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ,ਪਰ ਗੁਨਾਹ ਇਹ ਹੈ ਕਿ ਚਾਰ ਸਾਲ ਪਹਿਲਾਂ ਕਾਂਗਰਸ ਕੋਲ 80 ਸੀਟਾਂ ਸਨ ਤੇ ਹੁਣ ਪਾਰਟੀ 18 ਸੀਟਾਂ ‘ਤੇ ਆ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਲਈ ਸਿਰਫ਼ ਉਨ੍ਹਾਂ ਦਾ ਕਸੂਰ ਠਹਿਰਾਇਆ ਜਾ ਸਕਦਾ ਹੈ। ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਹਰਾ ਦਿੱਤੀ। ਪਰ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਸਾਥ ਦਿੱਤਾ।

ਰਾਜਾ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਆਪਣੀ ਤਾਕਤ ਦੱਸਦਿਆਂ ਕਿਹਾ ਕਿ ਇਸ ਧਰਤੀ ਨੇ ਹਮੇਸ਼ਾ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਉਹ ਕਦੇ ਗਲਤ ਅੱਗੇ ਝੁਕੇ ਹਨ ਅਤੇ ਨਾ ਹੀ ਸੱਚ ਨੂੰ ਭੁੱਲੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments