Monday, June 29, 2026
Google search engine
Homelatest Newsਫਰਾਂਸ 'ਚ ਭਿਆਨਕ ਗਰਮੀ ਵਿਚਕਾਰ ਆਇਆ ਤੂਫ਼ਾਨ, ਐਫ਼ਿਲ ਟਾਵਰ 'ਤੇ ਡਿੱਗੀ ਅਸਮਾਨੀ...

ਫਰਾਂਸ ‘ਚ ਭਿਆਨਕ ਗਰਮੀ ਵਿਚਕਾਰ ਆਇਆ ਤੂਫ਼ਾਨ, ਐਫ਼ਿਲ ਟਾਵਰ ‘ਤੇ ਡਿੱਗੀ ਅਸਮਾਨੀ ਬਿਜਲੀ

ਇਸ ਜਾਨਲੇਵਾ ਗਰਮੀ ਦੇ ਵਿਚਕਾਰ ਐਫ਼ਿਲ ਟਾਵਰ ‘ਤੇ ਬਿਜਲੀ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ।

 ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਰਿਕਾਰਡਤੋੜ ਅਤੇ ਜਾਨਲੇਵਾ ਗਰਮੀ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਭਿਆਨਕ ਤੂਫ਼ਾਨ ਆਇਆ। ਇਸ ਦੌਰਾਨ ਪੈਰਿਸ ਸਥਿਤ 330 ਮੀਟਰ ਉੱਚੇ ਐਫ਼ਿਲ ਟਾਵਰ ‘ਤੇ ਅਸਮਾਨੀ ਬਿਜਲੀ ਡਿੱਗੀ। ਇਹ ਘਟਨਾ ਲਾਈਵ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਫਰਾਂਸ ਦੀ ਰਾਜਧਾਨੀ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਪੈਰਿਸ ਹੁਣ ਤੱਕ ਦੇ ਸਭ ਤੋਂ ਵੱਧ ਤਾਪਮਾਨ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੀ ਪਬਲਿਕ ਹੈਲਥ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਰਿਕਾਰਡ ਤੋੜਨ ਵਾਲੀ ਹੀਟਵੇਟ ਦੌਰਾਨ ਫਰਾਂਸ ਵਿੱਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਬੁੱਧਵਾਰ ਨੂੰ 1,200 ਤੋਂ ਵੱਧ ਮੌਤਾਂ ਹੋਈਆਂ। ਪਬਲਿਕ ਹੈਲਥ ਫਰਾਂਸ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਹਰ ਦਿਨ ਮੌਤਾਂ ਦੀ ਗਿਣਤੀ ਵਧ ਕੇ 1,400 ਤੋਂ ਵੱਧ ਹੋ ਗਈ।
ਬਿਜਲੀ ਡਿੱਗਣ ਦੀ ਵੀਡੀਓ ਆਈ ਸਾਹਮਣੇ
ਉੱਥੇ ਹੀ, ਇਸ ਜਾਨਲੇਵਾ ਗਰਮੀ ਦੇ ਵਿਚਕਾਰ ਐਫ਼ਿਲ ਟਾਵਰ ‘ਤੇ ਬਿਜਲੀ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਕਾਲੇ ਬੱਦਲਾਂ ਵਿਚਕਾਰ ਅਚਾਨਕ ਤੇਜ਼ ਚਮਕ ਦਿਖਾਈ ਦਿੰਦੀ ਹੈ ਅਤੇ ਕੁਝ ਹੀ ਸੈਕੰਡਾਂ ਵਿੱਚ ਬਿਜਲੀ ਸਿੱਧੀ 330 ਮੀਟਰ ਉੱਚੇ ਐਫ਼ਿਲ ਟਾਵਰ ਨਾਲ ਟਕਰਾਉਂਦੀ ਹੋਈ ਨਜ਼ਰ ਆਉਂਦੀ ਹੈ।
ਐਫ਼ਿਲ ਟਾਵਰ ‘ਤੇ ਬਿਜਲੀ ਡਿੱਗਣ ਦੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਐਫ਼ਿਲ ਟਾਵਰ ਨੂੰ ਅਜਿਹੀ ਬਿਜਲੀ ਝੱਲਣ ਲਈ ਹੀ ਬਣਾਇਆ ਗਿਆ ਹੈ।
ਐਫਿਲ ਟਾਵਰ ਨੂੰ ਨਹੀਂ ਹੁੰਦਾ ਕੋਈ ਨੁਕਸਾਨ
ਤੁਹਾਨੂੰ ਦੱਸ ਦੇਈਏ ਕਿ ਐਫਿਲ ਟਾਵਰ ’ਤੇ ਹਰ ਸਾਲ 5 ਤੋਂ 10 ਵਾਰ ਅਸਮਾਨੀ ਬਿਜਲੀ ਡਿੱਗਦੀ ਹੈ ਪਰ ਇਸ ਨਾਲ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਮਾਹਰਾਂ ਦੇ ਅਨੁਸਾਰ, ਐਫਿਲ ਟਾਵਰ ਫੈਰਾਡੇ ਕੇਜ ਦੇ ਸਿਧਾਂਤ ’ਤੇ ਕੰਮ ਕਰਦਾ ਹੈ। ਇਸ ਸਿਧਾਂਤ ਦੇ ਤਹਿਤ, ਬਿਜਲੀ ਤੋਂ ਸੁਰੱਖਿਆ ਦੇਣ ਵਾਲਾ ਧਾਤੂ ਦਾ ਢਾਂਚਾ ਬਿਜਲੀ ਦੇ ਪੂਰੇ ਕਰੰਟ ਨੂੰ ਲੋਹੇ ਦੇ ਢਾਂਚੇ ਰਾਹੀਂ ਸਿੱਧਾ ਜ਼ਮੀਨ ਵਿੱਚ ਭੇਜ ਦਿੰਦਾ ਹੈ, ਜਿਸ ਕਾਰਨ ਟਾਵਰ ਦੇ ਅੰਦਰ ਮੌਜੂਦ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments