Thursday, October 15, 2026
Google search engine
HomeDeshBathinda ਦੇ ਪਾਈਵੇਟ ਹਸਪਤਾਲ ‘ਚ ED ਦੀ ਛਾਪੇਮਾਰੀ, ਵਿੱਤੀ ਰਿਕਾਰਡ ਖੰਗਾਲ ਰਹੀ...

Bathinda ਦੇ ਪਾਈਵੇਟ ਹਸਪਤਾਲ ‘ਚ ED ਦੀ ਛਾਪੇਮਾਰੀ, ਵਿੱਤੀ ਰਿਕਾਰਡ ਖੰਗਾਲ ਰਹੀ ਟੀਮ

 ਬਠਿੰਡਾ ਦੇ ਪਾਰਕ ਹਸਪਤਾਲ ‘ਚ ਸੋਮਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਮੁਤਾਬਕ, ਈਡੀ ਦੀ ਟੀਮ ਸਵੇਰੇ ਕਰੀਬ 9 ਵਜੇ ਸਥਾਨਕ ਪੁਲਿਸ ਬਲ ਦੇ ਨਾਲ ਹਸਪਤਾਲ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਇਸ ਕਾਰਵਾਈ ਦੌਰਾਨ ਹਸਪਤਾਲ ਦੇ ਪ੍ਰਸ਼ਾਸਨਿਕ ਦਫ਼ਤਰਾਂ ਤੇ ਵੱਖ-ਵੱਖ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ, ਹਸਪਤਾਲ ਪ੍ਰਬੰਧਨ ਨਾਲ ਜੁੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਵਿੱਤੀ ਲੈਣ-ਦੇਣ ਅਤੇ ਦਸਤਾਵੇਜ਼ਾਂ ਦੀ ਜਾਂਚ

ਸੂਤਰਾਂ ਮੁਤਾਬਕ, ਜਾਂਚ ਦੌਰਾਨ ਈਡੀ ਦੀ ਟੀਮ ਵੱਲੋਂ ਹਸਪਤਾਲ ਦੇ ਵਿੱਤੀ ਲੈਣ-ਦੇਣ, ਟੈਕਸ ਭੁਗਤਾਨ ਤੇ ਸਰਕਾਰੀ ਯੋਜਨਾਵਾਂ ਤਹਿਤ ਕੀਤੇ ਗਏ ਦਾਅਵਿਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਿਊਟਰਾਂ, ਸਰਵਰਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ‘ਚ ਮੌਜੂਦ ਡਿਜੀਟਲ ਡਾਟਾ ਵੀ ਖੰਗਾਲਿਆ ਜਾ ਰਿਹਾ ਹੈ। ਬਿਲਿੰਗ ਰਿਕਾਰਡ, ਬੈਂਕ ਖਾਤਿਆਂ ਦੇ ਵੇਰਵੇ ਤੇ ਹੋਰ ਵਿੱਤੀ ਦਸਤਾਵੇਜ਼ ਵੀ ਜਾਂਚ ਦੇ ਘੇਰੇ ਵਿੱਚ ਦੱਸੇ ਜਾ ਰਹੇ ਹਨ।

ਛਾਪੇਮਾਰੀ ਦੇ ਕਾਰਨਾਂ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਵਿੱਤੀ ਬੇਨਿਯਮੀਆਂ ਜਾਂ ਨਿਯਮਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦੇ ਆਧਾਰ ਤੇ ਹੋਈ ਹੋ ਸਕਦੀ ਹੈ। ਹਾਲਾਂਕਿ, ਈਡੀ ਵੱਲੋਂ ਅਜੇ ਤੱਕ ਛਾਪੇਮਾਰੀ ਦੇ ਕਾਰਨਾਂ ਜਾਂ ਇਸ ਨਾਲ ਜੁੜੇ ਮਾਮਲੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਫਿਲਹਾਲ ਅਧਿਕਾਰਨ ਤੌਰ ‘ਤੇ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਛਾਪੇਮਾਰੀ ਦਾ ਅਸਲ ਕਾਰਨ ਕੀ ਹੈ। ਜਾਂਚ ਪੂਰੀ ਹੋਣ ਤੇ ਈਡੀ ਵੱਲੋਂ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments