Homelatest NewsJalandhar ‘ਚ ਭਾਜਪਾ ਖ਼ਿਲਾਫ਼ ਆਪ ਦਾ ਪ੍ਰਦਰਸ਼ਨ, ਸਤੀਸ਼ ਪੂਨੀਆ ਦੇ ਮੀਟਿੰਗ ਹਾਲ...
Jalandhar ‘ਚ ਭਾਜਪਾ ਖ਼ਿਲਾਫ਼ ਆਪ ਦਾ ਪ੍ਰਦਰਸ਼ਨ, ਸਤੀਸ਼ ਪੂਨੀਆ ਦੇ ਮੀਟਿੰਗ ਹਾਲ ਨੇੜੇ ਨਾਅਰੇਬਾਜ਼ੀ; ਭਾਰੀ ਬੈਰੀਕੇਡਿੰਗ ਨਾਲ ਪੁਲਿਸ ਬਲ ਤਾਇਨਾਤ
ਪੁਲਿਸ ਨੇ ਆਪ ਵਰਕਰਾਂ ਨੂੰ ਕਲੱਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ।
ਜਲੰਧਰ ‘ਚ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ ਡਾ. ਸਤੀਸ਼ ਪੂਨੀਆ ਦੇ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਇੰਚਾਰਜ ਦੇ ਲਾਇਨਜ਼ ਕਲੱਬ ਪਹੁੰਚਣ ਤੋਂ ਪਹਿਲਾਂ ਹੀ ਆਪ ਵਰਕਰ ਉੱਥੇ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਪੁਲਿਸ ਨੇ ਆਪ ਵਰਕਰਾਂ ਨੂੰ ਕਲੱਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਕਲੱਬ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਹੱਥਾਂ ‘ਚ ਤਖ਼ਤੀਆਂ ਫੜ ਕੇ ਆਪ ਆਗੂ ਅਤੇ ਵਰਕਰ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਤਖ਼ਤੀਆਂ ਤੇ ਲਿਖਿਆ ਹੈ – ‘ਕਾਂਗਰਸ ਕਾਤਲ, ਭਾਜਪਾ ਹਮਦਰਦ’।
ਸੱਜਣ ਕੁਮਾਰ ਦੇ ਘਰ ਜਾ ਕੇ ਸ਼ੋਕ ਪ੍ਰਗਟਾਉਣ ਨੂੰ ਲੈ ਕੇ ਵਿਰੋਧ
ਦਰਅਸਲ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਜਾ ਕੇ ਸ਼ੋਕ ਪ੍ਰਗਟਾਉਣ ਨੂੰ ਲੈ ਕੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖ਼ਿਲਾਫ਼ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਉੱਤਰ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਤੇ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੂੰ ਤਲਬ ਕਰਕੇ ਇਸ ਮਾਮਲੇ ਤੇ ਸਖ਼ਤ ਫਟਕਾਰ ਲਗਾਈ ਸੀ। ਉਨ੍ਹਾਂ ਨੂੰ ਭਵਿੱਖ ‘ਚ ਅਜਿਹੀ ਅਨੁਸ਼ਾਸਨਹੀਣਤਾ ਨਾ ਦੁਹਰਾਉਣ ਦੀ ਸਖ਼ਤ ਹਦਾਇਤ ਵੀ ਦਿੱਤੀ ਗਈ ਸੀ।