Saturday, August 29, 2026
Google search engine
HomeDeshਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਦਾ ਡਰੋਨ ਹਮਲਾ, ਸਾਰੇ 14 ਨਾਵਿਕਾਂ...

ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਦਾ ਡਰੋਨ ਹਮਲਾ, ਸਾਰੇ 14 ਨਾਵਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ

ਲਾਲ ਸਾਗਰ ਵਿੱਚ ਯਮਨ ਦੇ ਪੱਛਮੀ ਤੱਟ ਨੇੜੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ

ਲਾਲ ਸਾਗਰ ਵਿੱਚ ਯਮਨ ਦੇ ਪੱਛਮੀ ਤੱਟ ਨੇੜੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਯਮਨ ਦੇ ਹੂਤੀ ਵਿਦਰੋਹੀਆਂ ਨੇ ਇੱਕ ਭਾਰਤੀ ਵਪਾਰਕ ਜਹਾਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਿਆਨਕ ਡਰੋਨ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਭਾਰਤੀ ਝੰਡੇ ਵਾਲਾ ਇਹ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ। ਹਾਲਾਂਕਿ, ਯਮਨੀ ਕੋਸਟ ਗਾਰਡ ਅਤੇ ਸਰਕਾਰੀ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਹਾਜ਼ ‘ਤੇ ਤਾਇਨਾਤ 13 ਭਾਰਤੀਆਂ ਸਮੇਤ ਸਾਰੇ 14 ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਭਾਰਤ ਸਰਕਾਰ ਨੇ ਇਸ ਅੱਤਵਾਦੀ ਹਮਲੇ ਦੀ ਪੂਰੀ ਸਖ਼ਤੀ ਨਾਲ ਨਿੰਦਾ ਕੀਤੀ ਹੈ।

ਬਾਰੂਦ ਨਾਲ ਭਰੀ ‘ਡਰੋਨ ਬੋਟ’ ਨਾਲ ਕੀਤਾ ਗਿਆ ਹਮਲਾ

ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਨੂੰ ਲਾਲ ਸਾਗਰ ‘ਚੋਂ ਲੰਘ ਰਹੇ ਭਾਰਤੀ ਵਪਾਰਕ ਜਹਾਜ਼ ‘ਐੱਮ.ਐੱਸ.ਵੀ. ਫ਼ੈਜ਼ ਨੂਰ ਔਲੀਆ’ (MSV Faiz Noor Aulia) ‘ਤੇ ਯਮਨ ਦੇ ਹੂਤੀ ਵਿਦਰੋਹੀਆਂ ਨੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਵਿਸਫੋਟਕਾਂ ਨਾਲ ਲੱਦੀ ਇੱਕ ਮਾਨਵ-ਰਹਿਤ ਨਾਵ (ਡਰੋਨ ਬੋਟ) ਰਾਹੀਂ ਕੀਤਾ ਗਿਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਨੁਕਸਾਨਿਆ ਗਿਆ ਅਤੇ ਹੌਲੀ-ਹੌਲੀ ਲਾਲ ਸਾਗਰ ਵਿੱਚ ਡੁੱਬ ਗਿਆ।
ਹਮਲੇ ਤੋਂ ਤੁਰੰਤ ਬਾਅਦ ਯਮਨ ਦੇ ਸੁਰੱਖਿਆ ਬਲਾਂ ਨੇ ਬਚਾਅ ਅਭਿਆਨ ਚਲਾਇਆ ਅਤੇ ਜਹਾਜ਼ ‘ਚ ਮੌਜੂਦ 13 ਭਾਰਤੀ ਨਾਗਰਿਕਾਂ ਅਤੇ 1 ਯਮਨੀ ਨਾਗਰਿਕ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਗੰਭੀਰ ਰੋਸ

ਇਸ ਖ਼ਤਰਨਾਕ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (MEA) ਨੇ ਲਾਲ ਸਾਗਰ ‘ਚ ਭਾਰਤੀ ਵਪਾਰਕ ਜਹਾਜ਼ ‘ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਅਧਿਕਾਰਤ ਬਿਆਨ ‘ਚ ਕਿਹਾ ਕਿ ਭਾਵੇਂ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ‘ਚ ਗਰਕ ਹੋ ਗਿਆ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਉਸ ‘ਚ ਸਵਾਰ ਸਾਰੇ 13 ਭਾਰਤੀ ਨਾਗਰਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਰਿਆਧ ਸਥਿਤ ਭਾਰਤੀ ਦੂਤਾਵਾਸ ਨਜ਼ਰ ਬਣਾਏ ਹੋਏ

ਦੂਜੇ ਪਾਸੇ, ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਰਿਆਧ ਸਥਿਤ ਭਾਰਤੀ ਦੂਤਾਵਾਸ ਪੂਰੀ ਸਥਿਤੀ ‘ਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਅਤੇ ਭਾਰਤੀ ਕਰੂ ਮੈਂਬਰਾਂ ਦੀ ਸੁਰੱਖਿਆ ਤੇ ਵਾਪਸੀ ਸੁਨਿਸ਼ਚਿਤ ਕਰਨ ਲਈ ਯਮਨ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਬਤੇ ਵਿੱਚ ਹੈ। ਭਾਰਤ ਨੇ ਭਾਰਤੀ ਨਾਗਰਿਕਾਂ ਦੀ ਜਾਨ ਬਚਾਉਣ ਲਈ ਚਲਾਏ ਗਏ ਸਫ਼ਲ ਬਚਾਅ ਕਾਰਜ ਅਤੇ ਸਹਿਯੋਗ ਲਈ ਯਮਨੀ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments