Wednesday, September 2, 2026
Google search engine
HomeDeshਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ...

ਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਧੜੇ ਤੋਂ ਬਣਾਈ ਦੂਰੀ

ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।

ਪੰਜਾਬ ਕਾਂਗਰਸ ‘ਚ ਲੀਡਰਸ਼ਿਪ ਨੂੰ ਲੈ ਕੇ ਵਿਵਾਦ ਅਜੇ ਤੱਕ ਵੀ ਨਹੀਂ ਸੁਲਝਿਆ ਹੈ। ਜਲੰਧਰ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧੜੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਚੰਨੀ ਧੜੇ ਦਾ ਕੋਈ ਵੀ ਆਗੂ ਕਾਂਗਰਸ ਹਾਈ ਕਮਾਂਡ ਦੀ ਰਣਨੀਤੀ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ। ਸੋਮਵਾਰ ਨੂੰ ਹੋਏ ਸੰਸਦ ‘ਚ ਹੋਏ ਘਟਨਾਕ੍ਰਮ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਹੋਰ ਤੇਜ਼ ਕਰ ਦਿੱਤਾ।

ਸੰਸਦ ਕੰਪਲੈਕਸ ‘ਚ ਵਿਰੋਧ ਪ੍ਰਦਰਸ਼ਨ ਤੋਂ ਦੂਰੀ

ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਨੇ ਸਾਂਸਦ ਰਾਜਾ ਵੜਿੰਗ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਤੇ ਸ਼ੇਰ ਸਿੰਘ ਘੁਬਾਇਆ ਪ੍ਰਦਰਸ਼ਨ ‘ਚ ਮੌਜੂਦ ਸਨ। ਹਾਲਾਂਕਿ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਨਹੀਂ ਹੋਏ। ਇਸ ਨਾਲ ਪਾਰਟੀ ਦੇ ਅੰਦਰ ਦੋਵਾਂ ਧੜਿਆਂ ਵਿਚਕਾਰ ਵਧ ਰਹੀ ਰਾਜਨੀਤਿਕ ਦਰਾਰ ਸਪੱਸ਼ਟ ਤੌਰ ‘ਤੇ ਉਜਾਗਰ ਹੋਈ।

ਚੰਨੀ-ਰੰਧਾਵਾ ਦੀ ਵੱਖਰੀ ਮੀਟਿੰਗ

ਬੀਤੇ ਐਤਵਾਰ, ਚੰਨੀ-ਰੰਧਾਵਾ ਧੜਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਰਿਸ਼ਤੇਦਾਰ ਦੇ ਅੰਤਿਮ ਅਰਦਾਸ ਤੇ ਭੋਗ ਸਮਾਗਮ ‘ਚ ਸ਼ਾਮਲ ਹੋਇਆ। ਰਾਣਾ ਗੁਰਜੀਤ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਸੀਨੀਅਰ ਆਗੂ ਇਸ ‘ਚ ਸ਼ਾਮਲ ਹੋਏ।

ਇਸ ਤੋਂ ਬਾਅਦ ਬੀਤੇ ਦਿਨ, ਸੋਮਵਾਰ ਨੂੰ ਕਾਂਗਰਸੀ ਆਗੂ ਅਨੀਲ ਜੋਸ਼ੀ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ‘ਚ ਚੰਨੀ-ਰੰਧਾਵਾ ਧੜੇ ਦੇ ਕਈ ਆਗੂ ਨਜ਼ਰ ਆ ਰਹੇ ਹਨ। ਉਹ ਵੀਡੀਓ ‘ਚ ਇੱਕ ਵੱਡੇ ਡਾਇਨਿੰਗ ਟੇਬਲ ‘ਤੇ ਖਾਣਾ ਖਾਂਦੇ ਦਿਖਾਈ ਦਿੱਤੇ। ਇਨ੍ਹਾਂ ਗਤੀਵਿਧੀਆਂ ਨੇ ਜ਼ਾਹਰ ਕੀਤਾ ਹੈ ਕਿ ਚੰਨੀ ਧੜਾ ਕਿਸੇ ਵੀ ਤਰ੍ਹਾਂ ਨਾਲ ਝੁਕਣ ਲਈ ਤਿਆਰ ਨਹੀਂ ਹੈ।

ਵੇਣੂਗੋਪਾਲ ਦੀ ਮੌਜੂਦਗੀ ‘ਚ ਵੀ ਕੋਈ ਸਹਿਮਤੀ ਨਹੀਂ

ਸੂਤਰਾਂ ਅਨੁਸਾਰ, ਹਾਲ ਹੀ ‘ਚ ਦਿੱਲੀ ‘ਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. … ਵੇਣੂਗੋਪਾਲ ਦੀ ਮੌਜੂਦਗੀ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਵਿਚਕਾਰ ਇੱਕ ਮੀਟਿੰਗ ਹੋਈ। ਮੀਟਿੰਗ ਦਾ ਉਦੇਸ਼ ਧੜੇਬੰਦੀ ਨੂੰ ਸੁਲਝਾਉਣਾ ਤੇ ਸੰਗਠਨ ਨੂੰ ਇਕਜੁੱਟ ਕਰਨਾ ਸੀ। ਰਿਪੋਰਟਾਂ ਅਨੁਸਾਰ ਮੀਟਿੰਗ ਦੌਰਾਨ ਦੋਵਾਂ ਧਿਰਾਂ ਵਿਚਕਾਰ ਮਤਭੇਦ ਹੱਲ ਨਹੀਂ ਹੋ ਸਕੇ। ਵਿਚਾਰ-ਵਟਾਂਦਰੇ ਦੌਰਾਨ ਗਰਮਾ-ਗਰਮ ਬਹਿਸ ਵੀ ਹੋਈ ਤੇ ਮੀਟਿੰਗ ਬਿਨਾਂ ਕਿਸੇ ਠੋਸ ਨਤੀਜੇ ਦੇ ਸਮਾਪਤ ਹੋਈ।

ਚੰਨੀ ਲੋਕਾਂ ‘ਚ ਉਤਰੇ

ਹਾਲ ਹੀ ਦੇ ਦਿਨਾਂ ‘ਚ, ਚਰਨਜੀਤ ਸਿੰਘ ਚੰਨੀ ਨੇ ਜਨਤਕ ਸਮਾਗਮਾਂ ‘ਚ ਆਪਣੀ ਸਰਗਰਮੀ ਵਧਾ ਦਿੱਤੀ ਹੈ। ਸਫ਼ਾਈ ਕਰਮਚਾਰੀਆਂ ਦੇ ਸਮਰਥਨ ‘ਚ ਬਰਨਾਲਾ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਕਿਹਾ ਕਿ ਜੇ ਪਰਮਾਤਮਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਸਫ਼ਾਈ ਕਰਮਚਾਰੀਆਂ ਦੇ ਲਾਠੀਚਾਰਜ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕਰਨਗੇ। ਚੰਨੀ ਦੀ ਵਧਦੀ ਸਰਗਰਮੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਵਧਦੀ ਰਾਜਨੀਤਿਕ ਭੂਮਿਕਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments