Monday, August 31, 2026
Google search engine
HomeDeshਕਿਸਾਨਾਂ ਦਾ ਅੱਜ Mohali - Chandigarh ਬਾਈਕ ਰੈਲੀ; ਟ੍ਰੇਡ ਡੀਲ, ਕਿਸਾਨੀ ਤੇ...

ਕਿਸਾਨਾਂ ਦਾ ਅੱਜ Mohali – Chandigarh ਬਾਈਕ ਰੈਲੀ; ਟ੍ਰੇਡ ਡੀਲ, ਕਿਸਾਨੀ ਤੇ ਪਾਣੀ ਵਰਗਿਆਂ ਮੁੱਦਿਆਂ ‘ਤੇ ਕਰ ਰਹੇ ਪ੍ਰਦਰਸ਼ਨ

ਇਹ ਪ੍ਰਦਰਸ਼ਨ ਕਿਸਾਨੀ,ਪਾਣੀ, ਜ਼ਮੀਨ ਤੇ ਭਾਰਤ-ਅਮਰੀਕਾ ਟ੍ਰੇਡ ਡੀਲ ਸਮੇਤ ਹੋਰ ਮੁੱਦਿਆਂ ‘ਤੇ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਸੜਕਾਂ ‘ਤੇ ਉਤਰ ਆਏ ਹਨ ਤੇ ਇਸ ਵਾਰ ਕਿਸਾਨਾਂ ਨੇ ਇੱਕ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਸੂਬੇ ਭਰ ਦੇ ਕਿਸਾਨ ਅੱਜ ਮੁਹਾਲੀ ਤੋਂ ਚੰਡੀਗੜ੍ਹ ਤੱਕ ਬਾਈਕ ਰੈਲੀ ਕੱਢਣਗੇ ਤੇ ਮੁੱਖ ਮੰਤਰੀ ਤੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ‘ਤੇ ਦੋ ਮੰਗ ਪੱਤਰ ਸੌਂਪਣਗੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ‘ਚ ਨਿਕਲਣ ਵਾਲੀ ਇਹ ਮੋਟਰ ਸਾਈਕਲ ਰੈਲੀ ਮੁਹਾਲੀ ਤੋਂ ਚੰਡੀਗੜ੍ਹ ਸੈਕਟਰ-34 ਪਹੁੰਚੇਗੀ।
ਇਹ ਪ੍ਰਦਰਸ਼ਨ ਕਿਸਾਨੀ, ਪਾਣੀ, ਜ਼ਮੀਨ ਤੇ ਭਾਰਤ-ਅਮਰੀਕਾ ਟ੍ਰੇਡ ਡੀਲ ਸਮੇਤ ਹੋਰ ਮੁੱਦਿਆਂ ‘ਤੇ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ 13 ਜੁਲਾਈ ਨੂੰ ਹੋਣ ਵਾਲੀ ਮੋਟਰ ਸਾਇਕਲ ਰੈਲੀ ‘ਚ ਪੰਜਾਬ ਭਰ ਦੇ ਕਿਸਾਨ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੱਡੀ ਗਿਣਤੀ ‘ਚ ਚੰਡੀਗੜ੍ਹ ਪਹੁੰਚ ਕੇ ਭਾਰਤ-ਅਮਰੀਕਾ ਟ੍ਰੇਡ ਡੀਲ, ਪਾਣੀ, ਜ਼ਮੀਨ ਤੇ ਕਿਸਾਨੀ ਵਰਗੇ ਮੁੱਦਿਆਂ ‘ਤੇ ਕੇਂਦਰ ਸਰਕਾਰ ਖਿਲਾਫ਼ ਆਵਾਜ਼ ਚੁੱਕਣਗੇ।
ਦੂਜੇ ਪਾਸੇ, ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਅਲਰਟ ‘ਤੇ ਹੈ। ਆਮ ਲੋਕਾਂ ਦੀ ਸੁਵਿਧਾ ਦੇ ਲਈ ਟ੍ਰੈਫਿਕ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਈ ਰੂਟਾਂ ‘ਤੇ ਟ੍ਰੈਫਿਕ ਆਵਾਜਾਈ ਸੀਮਤ ਰਹੇਗੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਸਬੰਧੀ ਟ੍ਰੈਫਿਕ ਐਡਵਾਇਜਰੀ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਖੇਚਲ ਤੋਂ ਬਚਣ ਲਈ ਸਬੰਧਤ ਰੂਟਾਂ ਬਾਰੇ ਜਾਣਕਾਰੀ ਦਿੱਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments