Wednesday, September 2, 2026
Google search engine
HomeCrimePatiala: ਕੂੜੇ ਦੇ ਢੇਰ ਤੋਂ ਨੀਲੇ ਡਰੱਮ ‘ਚ ਮਿਲੀ ਲੜਕੀ ਦੀ ਲਾਸ਼;...

Patiala: ਕੂੜੇ ਦੇ ਢੇਰ ਤੋਂ ਨੀਲੇ ਡਰੱਮ ‘ਚ ਮਿਲੀ ਲੜਕੀ ਦੀ ਲਾਸ਼; 15-20 ਸਾਲ ਦੱਸੀ ਜਾ ਰਹੀ ਉਮਰ

ਲੋਕਾਂ ਨੇ ਕੂੜੇ ਦੇ ਢੇਰ ਕੋਲੋਂ ਇੱਕ ਨੀਲਾ ਡਰੱਮ ਦੇਖਿਆ ਜਿਸ ਉੱਪਰ ਲਾਲ ਰੰਗ ਦਾ ਢੱਕਣ ਲੱਗਿਆ ਹੋਇਆ ਸੀ।

ਪਟਿਆਲਾ ‘ਚ ਡੀਸੀਡਬਲਯੂ ਪੁੱਲ ਨੇੜੇ ਇੱਕ ਕੁੜੇ ਦੇ ਢੇਰ ਤੋਂ ਡਰੱਮ ਅੰਦਰ ਲੜਕੀ ਦੀ ਲਾਸ਼ ਮਿਲੀ ਹੈ। ਸ਼ੁਰੂਆਤੀ ਜਾਂਚ ‘ਚ ਲੜਕੀ ਦੀ ਉਮਰ 15 ਤੋਂ 20 ਸਾਲ ਦੱਸੀ ਜਾ ਰਹੀ ਹੈ ਤੇ ਲੜਕੀ ਦੇ ਪ੍ਰਵਾਸੀ ਹੋਣ ਦਾ ਖ਼ਦਸ਼ਾ ਹੈ। ਪੁਲਿਸ ਵੱਲੋਂ ਲੜਕੀ ਦੀ ਪਹਿਚਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਲਹਾਲ ਲਾਸ਼ ਨੂੰ ਮੁਰਦਾ ਘਰ ‘ਚ ਰਖਵਾ ਦਿੱਤਾ ਗਿਆ ਹੈ।
ਘਟਨਾ ਮੰਗਲਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਲੋਕਾਂ ਨੇ ਕੂੜੇ ਦੇ ਢੇਰ ਕੋਲ ਇੱਕ ਨੀਲਾ ਡਰੱਮ ਦੇਖਿਆ, ਜਿਸ ਉੱਪਰ ਲਾਲ ਰੰਗ ਦਾ ਢੱਕਣ ਲੱਗਿਆ ਹੋਇਆ ਸੀ। ਲੋਕਾਂ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਡਰੱਮ ‘ਚ ਇੱਕ ਲੜਕੀ ਦੀ ਲਾਸ਼ ਮਿਲੀ। ਲੜਕੀ ਦੇ ਚਿਹਰੇ ‘ਤੇ ਸੱਟ ਦੇ ਹਲਕੇ ਨਿਸ਼ਾਨ ਸਨ ਤੇ ਹੱਥ ‘ਤੇ ਖੂਨ ਲੱਗਾ ਹੋਇਆ ਸੀ।

ਲਾਸ਼ ਦੇ ਦੋਵੇਂ ਹੱਥਾਂ ‘ਤੇ ਟੈਟੂ, ਪੁਲਿਸ ਜਾਂਚ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਰਬਨ ਸਟੇਟ ਪਟਿਆਲਾ ਨੂੰ ਫੋਨ ਕਾਲ ਰਾਹੀਂ ਜਾਣਕਾਰੀ ਮਿਲੀ ਕਿ ਡੀਸੀਡਬਲਯੂ ਪੁੱਲ ਨੇੜੇ ਡਰੱਮ ਪਿਆ ਹੋਇਆ ਹੈ, ਜਿਸ ‘ਚ ਲਾਸ਼ ਹੋ ਸਕਦੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਡਰੱਮ ‘ਚੋਂ ਲਾਸ਼ ਹੋਣ ਦੀ ਗੱਲ ਪੁਖਤਾ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਇੱਕ ਹੱਥ ‘ਤੇ ਅੰਗਰੇਜੀ ‘ਚ ‘ਨੇਹਾ’ ਨਾਮ ਦਾ ਟੈਟੂ ਬਣਿਆ ਹੋਇਆ ਹੈ, ਜਦਕਿ ਦੂਸਰੇ ਹੱਥ ‘ਤੇ ਦਿਲ ਦੇ ਟੈਟੂ ਅੰਦਰ N ਤੇ A ਲਿਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਦੇ ਉਮਰ 15-20 ਸਾਲ ਹੋ ਸਕਦੀ ਹੈ ਤੇ ਉਹ ਪ੍ਰਵਾਸੀ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਲਾਸ਼ ਸੁੱਟੀ ਗਈ ਸੀ, ਉਹ ਬਲਾਇੰਡ ਸਪੋਟ ਹੈ ਪਰ ਇਲਾਕੇ ‘ਚ ਹੋਰ ਕੈਮਰਿਆਂ ਤੋਂ ਕੋਈ ਸੁਰਾਗ ਮਿਲ ਸਕਦਾ ਹੈ।

ਲਾਸ਼ ਨੂੰ ਮੁਰਦਾ ਘਰ ‘ਚ ਰਖਵਾਇਆ ਗਿਆ

ਪੁਲਿਸ ਨੇ ਡਰੱਮ ਤੇ ਲਾਸ਼ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ। ਫੋਰੈਂਸਿਕ ਟੀਮ ਨੇ ਡਰੱਮ ਤੇ ਲਾਸ਼ ‘ਤੇ ਨਿਸ਼ਾਨਾ ਦੀ ਜਾਂਚ ਕੀਤੀ। ਪੁਲਿਸ ਨੇ ਇਸ ਤੋਂ ਬਾਅਦ ਲਾਸ਼ ਨੂੰ ਮੁਰਦਾ ਘਰ ‘ਚ ਰਖਵਾ ਦਿੱਤਾ। ਮੁਰਦਾ ਘਰ ‘ਚ ਲਾਸ਼ ਨੂੰ, ਸ਼ਨਾਖਤ ਲਈ 72 ਘੰਟਿਆਂ ਵਾਸਤੇ ਰੱਖਿਆ ਜਾਵੇਗਾ ਤੇ ਜੇਕਰ ਲਾਸ਼ ਦੀ ਸ਼ਨਾਖਤ ਨਹੀਂ ਹੁੰਦੀ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲੜਕੀ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ‘ਚ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਦੇ ਕਤਲ ਤੋਂ ਬਾਅਦ, ਸਬੂਤ ਮਿਟਾਉਣ ਦੀ ਕੋਸ਼ਿਸ਼ ‘ਚ ਲਾਸ ਨੂੰ ਡਰੱਮ ‘ਚ ਪਾ ਕੇ ਕੂੜੇ ਦੇ ਢੇਰ ‘ਤੇ ਸੁੱਟ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਕਿ ਕਿਸੇ ਵਾਹਨ ‘ਤੇ ਡਰੱਮ ‘ਚ ਲਾਸ਼ ਪਾ ਕੇ ਇੱਥੇ ਲਿਆਂਦੀ ਗਈ ਸੀ। ਪੁਲਿਸ ਇਲਾਕੇ ‘ਚ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਲੜਕੀ ਦੇ ਫੋਟੋ ਨੂੰ ਸਰਕੂਲੇਟ ਕਰ ਦਿੱਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments