Wednesday, June 10, 2026
Google search engine
HomeDeshAmit Shah ਦੀ ਕਿਹੜੀ ਜਾਂਚ ਹੋਈ ਸੀ?… DM ਮਾਮਲੇ ‘ਚ CBI Investigation...

Amit Shah ਦੀ ਕਿਹੜੀ ਜਾਂਚ ਹੋਈ ਸੀ?… DM ਮਾਮਲੇ ‘ਚ CBI Investigation ਦੀ ਮੰਗ ‘ਤੇ ਬੋਲੇ CM Bhagwant mann

ਮੰਤਰੀ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਚੀਫ਼ ਸਕੱਤਰ ਦੇ ਲੈਵਲ ਦੀ ਕਮੇਟੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਗਗਨਦੀਪ ਸਿੰਘ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਵਿਰੋਧੀਆਂ ‘ਤੇ ਹਮਲਾਵਰ ਰਵੱਈਆ ਅਪਣਾਇਆ ਤੇ ਹੋਰ ਮਾਮਲਿਆਂ ਦੀ ਉਦਾਹਰਣਾਂ ਦਿੰਦੇ ਹੋਏ ਸਵਾਲ ਚੁੱਕਿਆ ਕਿ ਕੀ ਉਨ੍ਹਾਂ ਮਾਮਲਿਆਂ ‘ਚ ਸੀਬੀਆਈ ਜਾਂਚ ਕਰਵਾਈ ਗਈ ਸੀ?
ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਤੋਂ ਅਸਤੀਫ਼ਾ ਲੈ ਲਿਆ ਗਿਆ ਹੈ, ਮੰਤਰੀ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਚੀਫ਼ ਸਕੱਤਰ ਦੇ ਲੈਵਲ ਦੀ ਕਮੇਟੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜਾਂਚ ‘ਚ ਜੋ ਕੁੱਝ ਵੀ ਨਿਕਲ ਕੇ ਆਵੇਗਾ. ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਜਾਂ ਸੰਤਰੀ ਹੋਵੇ ਕਾਨੂੰਨ ਸਭ ਲਈ ਇੱਕ ਹੈ, ਅਸੀਂ ਕਿਸੇ ਦੀ ਪੁਸ਼ਤ-ਪਨਾਹੀ ਨਹੀਂ ਕਰਦੇ ਤੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਮੇਰੇ ਲਈ ਪੰਜਾਬ ਸਾਰਾ ਇੱਕ ਪਰਿਵਾਰ ਹੈ।

ਵਿਰੋਧੀਆਂ ‘ਤੇ ਹਮਲਾਵਰ ਸੀਐਮ ਮਾਨ

ਸੀਐਮ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਘੇਰਦੋ ਹੋਏ ਕਿਹਾ, ਹਾਲਾਂਕਿ ਜੇ ਮੈਂ ਬਰਾਬਰ ਦੀਆਂ ਉਦਾਹਰਣਾਂ ਦੇਵਾਂਗਾ ਤਾਂ ਹਰਿਆਣਾ ਦੇ ਏਡੀਜੀਪੀ ਨੇ ਚੰਡੀਗੜ੍ਹ ‘ਚ ਖ਼ੁਦਕੁਸ਼ੀ ਕਰ ਲਈ ਸੀ, ਉਸ ਦੀ ਕਿਹੜੀ ਸੀਬੀਆਈ ਜਾਂਚ ਹੋਈ ਸੀ। ਉਸ ਮਾਮਲੇ ‘ਚ ਸਿਰਫ਼ ਡੀਜੀਪੀ ਦੀ ਬਦਲੀ ਕਰਕੇ ਸਾਰ ਦਿੱਤਾ ਗਿਆ। ਇੱਕ ਮਾਮਲੇ ‘ਚ ਪਟਿਆਲਾ ‘ਚ ਬੱਸ ਸਟੈਂਡ ਨੇੜੇ ਪ੍ਰੈੱਸ ਅੱਗੇ ਇੱਕ ਵਿਅਕਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਭਰਤ ਇੰਦਰ ਚਹਿਲ ਦਾ ਨਾਮ ਲੈ ਕੇ ਆਪਣੇ-ਆਪ ਨੂੰ ਅੱਗ ਲਗਾ ਲਈ ਗਈ ਸੀ , ਉਸ ਮਾਮਲੇ ‘ਚ ਕਿਹੜੀ ਸੀਬੀਆਈ ਜਾਂਚ ਹੋਈ ਤੇ ਕਿਸ ਨੇ ਅਸਤੀਫ਼ਾ ਦਿੱਤਾ ਸੀ।
ਮਹਿਲ ਕਲਾਂ ਦੇ ਕਿਰਨਜੀਤ ਕੌਰ ਕਾਂਡ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਯਾਦ ਮਨਾਈ ਜਾਂਦੀ ਹੈ। ਉਸ ਮਾਮਲੇ ‘ਚ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਕੇ ਇੱਕ ਪਰਿਵਾਰ ਨੇ ਛਲਾਂਗ ਲਗਾ ਦਿੱਤੀ ਸੀ। ਉਸ ਮਾਮਲੇ ‘ਚ ਧੀ ਤੇ ਪਿਓ ਦੀ ਮੌਤ ਹੋ ਗਈ ਸੀ ਤੇ ਮਾਂ ਬੱਚ ਗਈ ਸੀ। ਉਸ ਮਾਮਲੇ ‘ਚ ਕਿਹੜੀ ਜਾਂਚ ਹੋਈ ਸੀ।

ਗ੍ਰਹਿ ਮੰਤਰੀ ‘ਤੇ ਸਾਧਿਆ ਨਿਸ਼ਾਨਾ

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਬੰਦਾ ਸੁਨੀਲ ਕੁਮਾਰ ਅਮਿਤ ਸ਼ਾਹ ਦਾ ਨਾਮ ਲੈ ਕੇ ਮਰ ਗਿਆ ਸੀ। ਉਸ ਮਾਮਲੇ ‘ਚ ਅਮਿਤ ਸ਼ਾਹ ਨੇ ਕਦੋਂ ਅਸਤੀਫ਼ਾ ਦਿੱਤਾ ਸੀ ਤੇ ਕਦੋਂ ਸੀਬੀਆਈ ਜਾਂਚ ਹੋਈ ਸੀ। ਅਸੀਂ ਅੱਜ ਬਿਲਕੁਲ ਇਹ ਕਹਿੰਦੇ ਹਾਂ ਕਿ ਕਿਸੇ ਦੇ ਜਾਨ ਦੀ ਕੋਈ ਕੀਮਤ ਨਹੀਂ। ਅਸੀਂ ਅਹਿਸਾਨ ਨਹੀਂ ਕੀਤਾ, ਇਹ ਸਾਡਾ ਫਰਜ਼ ਸੀ। ਅਸੀਂ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ, ਪੰਜਾਬ ਪੁਲਿਸ ਜਾਂਚ ਦੇ ਸਮਰੱਥ ਹੈ। ਅੱਜ ਮਾਮਲੇ ‘ਚ ਰਿਮਾਂਡ ਵੀ ਮਿਲੇਗਾ, ਜੋ ਕੁੱਝ ਵੀ ਜਾਂਚ ‘ਚ ਸਾਜ਼ਿਸ਼ਕਰਤਾ ਆਵੇਗਾ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਹੋਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments