ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਸਟਾਰ ਕਾਸਟ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹੁੰਚੀ ਸੀ।
ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਤੋਂ ਦੂਰ ਹਨ। ਉਹ ਕਪਿਲ ਸ਼ਰਮਾ ਤੇ ਕਾਮੇਡੀ ਸ਼ੋਅ ‘ਚ ਜੱਜ ਤੇ ਪਰਮਾਨੈਂਟ ਗੈਸਟ ਵਜੋਂ ਨਜ਼ਰ ਆਉਂਦੇ ਹਨ। ਹਾਲਾਂਕਿ, ਇਸ ਸ਼ੋਅ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੀ ਰਾਜਨੀਤੀ ਦੀ ਫਿਰ ਤੋਂ ਚਰਚਾ ਹੋਣ ਲੱਗੀ। ਕਪਿਲ ਸ਼ਰਮਾ ਨੇ ਪ੍ਰਮੋਸ਼ਨ ਇਵੈਂਟ ਦੌਰਾਨ ਸਿੱਧੂ ਲਈ ਵੋਟ ਮੰਗ ਲਏ। ਸਿੱਧੂ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਹੱਸਣ ਲੱਗ ਪਏ। ਕਪਿਲ ਨੇ ਭੀੜ ਨੂੰ ਦੇਖਦੇ ਹੋਏ ਕਿਹਾ ਕਿ ਲੱਗ ਰਿਹਾ ਹੈ ਕਿ ਅਸੀਂ ਕਿਸੇ ਰੈਲੀ ‘ਚ ਆ ਗਏ ਹਾਂ।
ਦਰਅਸਲ, ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਸਟਾਰ ਕਾਸਟ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹੁੰਚੀ ਸੀ। ਪ੍ਰਮੋਸ਼ਨਲ ਇਵੈਂਟ ‘ਚ ਕਪਿਲ ਨੇ ਮਜ਼ਾਕ ‘ਚ ਕਿਹਾ ਕਿ ਇਸ ਵਾਰ ਵੋਟ ਨਵਜੋਤ ਸਿੱਧੂ ਨੂੰ ਹੀ ਪਾਣਾ। ਇਹ ਸੁਣ ਕੇ ਸਿੱਧੂ ਹੱਸ ਪਾਏ। ਇਸ ਤੋਂ ਬਾਅਦ ਕਪਿਲ ਨੇ ਕਿਹਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਰੈਲੀ ‘ਚ ਆ ਗਏ ਹੋਈਏ।
ਇਸ ਇਵੈਂਟ ‘ਚ ਕਿਕੂ ਸ਼ਾਰਧਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗ੍ਰੋਵਰ ਤੇ ਅਰਚਨਾ ਪੂਰਨ ਸਿੰਘ ਵੀ ਪਹੁੰਚੇ ਸਨ। ਕਪਿਲ ਸ਼ਰਮਾ ਨੇ ਇਸ ਦੌਰਾਨ ਗੀਤ ਗਾ ਕੇ ਫੈਨਸ ਦਾ ਦਿਲ ਜਿੱਤ ਲਿਆ। ਕ੍ਰਿਸ਼ਨਾ ਅਭਿਸ਼ੇਕ ਤੇ ਸੁਨੀਲ ਗਰੋਵਰ ਨੱਚਦੇ ਨਜ਼ਰ ਆਏ। ਸੁਨੀਲ ਗ੍ਰੋਵਰ ਨੇ ਆਪਣੀ ਮਿਮਕ੍ਰੀ ਨਾਲ ਸਟੂਡੈਂਟਸ ਦਾ ਮਨੋਰੰਜਨ ਕੀਤਾ।


![navjot-sidhu-[2]](https://punjabbuzz.com/Punjabi/wp-content/uploads/2026/03/navjot-sidhu-2-696x392.jpg)


