Saturday, April 18, 2026
Google search engine
HomeDeshਮਿਡਲ ਈਸਟ ’ਚ ਸ਼ੁਰੂ ਹੋਇਆ ਜੰਗ ਦਾ 'ਨਵਾਂ ਫੇਜ਼', ਤਹਿਰਾਨ ’ਚ ਫਿਰ...

ਮਿਡਲ ਈਸਟ ’ਚ ਸ਼ੁਰੂ ਹੋਇਆ ਜੰਗ ਦਾ ‘ਨਵਾਂ ਫੇਜ਼’, ਤਹਿਰਾਨ ’ਚ ਫਿਰ ਮਿਜ਼ਾਈਲ ਹਮਲਾ; ਈਰਾਨ ਨੇ ਵੀ ਦਿੱਤਾ ਜਵਾਬ

ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਨੇ ਉਸ ਸਮੇਂ ਇੱਕ ਭਿਆਨਕ ਮੋੜ ਲੈ ਲਿਆ।

ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਨੇ ਉਸ ਸਮੇਂ ਇੱਕ ਭਿਆਨਕ ਮੋੜ ਲੈ ਲਿਆ, ਜਦੋਂ ਇਜ਼ਰਾਈਲੀ ਹਵਾਈ ਸੈਨਾ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ ‘ਤੇ ਭਾਰੀ ਹਮਲੇ ਕੀਤੇ ਗਏ। ਇਜ਼ਰਾਈਲ ਵੱਲੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਇਹ ਜੰਗ ਹੁਣ ਇੱਕ ‘ਨਵੇਂ ਪੜਾਅ’ ਵਿੱਚ ਦਾਖਲ ਹੋ ਗਈ ਹੈ, ਜਿਸ ਵਿੱਚ ਅਮਰੀਕਾ ਦਾ ਵੀ ਸਾਥ ਮਿਲ ਰਿਹਾ ਹੈ।
ਦਰਅਸਲ, ਸ਼ੁੱਕਰਵਾਰ ਨੂੰ ਇਜ਼ਰਾਈਲ-ਅਮਰੀਕਾ ਵੱਲੋਂ ਤਹਿਰਾਨ ਵਿੱਚ ਕੀਤੇ ਗਏ ਭਾਰੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਈਰਾਨ ਦੇ ਖਿਲਾਫ ਅਮਰੀਕਾ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਜੰਗ ਦੇ ਨਵੇਂ ਪੜਾਅ ਵਿੱਚ ਕਦਮ ਰੱਖ ਲਿਆ ਹੈ।
ਅਜੇ ਹੋਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰਨਗੀਆਂ…
ਲੈਫਟੀਨੈਂਟ ਜਨਰਲ ਇਯਾਲ ਜ਼ਮੀਰ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ, “ਅੱਗੇ ਹੋਰ ਵੀ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰਨਗੀਆਂ, ਜਿਨ੍ਹਾਂ ਦਾ ਮੈਂ ਅਜੇ ਖੁਲਾਸਾ ਨਹੀਂ ਕਰਨਾ ਚਾਹੁੰਦਾ।”
ਅਮਰੀਕਾ ਨੇ ਵੀ ਕਸੀ ਕਮਰ
ਦੂਜੇ ਪਾਸੇ, ਈਰਾਨ ਵਿਰੁੱਧ ਕਾਰਵਾਈ ਨੂੰ ਲੈ ਕੇ ਅਮਰੀਕਾ ਵੀ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਵੀ ਐਲਾਨ ਕੀਤਾ ਹੈ ਕਿ “ਈਰਾਨ ਅਤੇ ਤਹਿਰਾਨ ‘ਤੇ ਫੌਜੀ ਸ਼ਕਤੀ ਵਿੱਚ ਭਾਰੀ ਵਾਧਾ ਹੋਣ ਵਾਲਾ ਹੈ।”
ਤਹਿਰਾਨ ਲੰਬੀ ਜੰਗ ਲਈ ਤਿਆਰ ਹੈ…
ਇਸ ਦੌਰਾਨ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ ਦੇ ਬੁਲਾਰੇ ਨੇ ਕਿਹਾ ਕਿ ਈਰਾਨ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦੀ ਹੀ ਅਜਿਹੇ ਆਧੁਨਿਕ ਹਥਿਆਰ ਪੇਸ਼ ਕਰੇਗਾ, ਜਿਨ੍ਹਾਂ ਦੀ ਵਰਤੋਂ ਅਜੇ ਤੱਕ ਇਸ ਸੰਘਰਸ਼ ਵਿੱਚ ਨਹੀਂ ਹੋਈ ਹੈ। ਇੱਕ ਬਿਆਨ ਵਿੱਚ, ਬ੍ਰਿਗੇਡੀਅਰ ਜਨਰਲ ਅਲੀ ਮੁਹੰਮਦ ਨੈਨੀ ਨੇ ਚਿਤਾਵਨੀ ਦਿੱਤੀ ਕਿ ਈਰਾਨ ਦੇ ਦੁਸ਼ਮਣਾਂ ਨੂੰ ਹਮਲਿਆਂ ਦੀ ਅਗਲੀ ਲਹਿਰ ਵਿੱਚ ਹੋਣ ਵਾਲੀ ਭਿਆਨਕ ਤਬਾਹੀ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਰਾਨ ਦੀਆਂ ਨਵੀਆਂ ਯੋਜਨਾਵਾਂ ਅਤੇ ਘਾਤਕ ਹਥਿਆਰ ਬਿਲਕੁਲ ਤਿਆਰ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments