ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।
ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਦੇ ਮੰਤਰੀ ਬਣਾਏ ਜਾਣ ਤੋਂ ਬਾਅਦ ਕੁਲਦੀਪ ਧਾਲੀਵਾਲ ਨੇ ਕੈਬਨਿਟ ਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲਈ ਲੜਾਈ ਜਾਰੀ ਰਹੇਗੀ।
ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਨੇ ਬੋਲਦੇ ਹੋਏ ਕਿਹਾ ਕਿ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ। ਉਨ੍ਹਾਂ ਨੇ ਕਿਹਾ ਕਿ 2013 ਵਿੱਚ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ। ਉਹ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਵਿੱਚ ਛੱਡ ਪੰਜਾਬ ਵਾਪਸ ਆ ਗਏ ਅਤੇ ਜਦੋਂ ਤੋਂ ਉਹ ਆਏ ਅਤੇ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ। ਪਾਰਟੀ ਲਈ 24 ਘੰਟੇ ਕੰਮ ਕੀਤਾ। ਕਈ ਵਾਰ ਲੋਕ ਉਨ੍ਹਾਂ ਤੋਂ ਪੁੱਛਦੇ ਸਨ ਕਿ ਵਿਭਾਗਾਂ ਦੀ ਗਿਣਤੀ ਘੱਟ ਗਈ ਹੈ, ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਵਿਭਾਗਾਂ ਦੇ ਪਿੱਛੇ ਭੱਜਣ ਵਾਲੇ ਨੇਤਾ ਨਹੀਂ ਹਾਂ।