Thursday, June 18, 2026
Google search engine
HomeCrimeCanada ਲਕਸ਼ਮੀ ਨਾਰਾਇਣ Temple ਫਾਇਰਿੰਗ ਕੇਸ, ਲਾਰੈਂਸ ਗੈਂਗ ਨੇ ਲਈ ਹਮਲੇ...

Canada ਲਕਸ਼ਮੀ ਨਾਰਾਇਣ Temple ਫਾਇਰਿੰਗ ਕੇਸ, ਲਾਰੈਂਸ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਗੈਂਗ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਗੋਲਡੀ ਢਿੱਲੋਂ ਦੁਆਰਾ ਕਰਵਾਇਆ ਗਿਆ।

ਕੈਨੇਡਾ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਪ੍ਰਾਪਟੀ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਜ਼ਿੰਮੇਵਾਰੀ ਲੈਂਦੇ ਹੋਏ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਦਾ ਨਾਮ ਸ਼ਾਮਲ ਨਹੀਂ ਹਨ, ਜਦਕਿ ਨਵੇਂ ਗੈਂਗਸਟਰ ਗੋਲਡੀ ਢਿੱਲੋਂ ਤੇ ਅਰਜ਼ੂ ਬਿਸ਼ਨੋਈ ਉਨ੍ਹਾਂ ਦੀ ਗੈਂਗ ਨਾਲ ਜੁੜੇ ਹੋਏ ਨਜ਼ਰ ਆ ਰਹੇ ਹਨ।
ਗੈਂਗ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਗੋਲਡੀ ਢਿੱਲੋਂ ਦੁਆਰਾ ਕਰਵਾਇਆ ਗਿਆ। ਘਟਨਾ ਤੋਂ ਪਹਿਲਾਂ ਸਤੀਸ਼ ਕੁਮਾਰ ਨੇ ਲਗਭਗ 20 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ, ਪਰ ਉਨ੍ਹਾਂ ਦੇ ਇਨਕਾਰ ਕਰਨ ‘ਤੇ 48 ਘੰਟਿਆਂ ਅੰਦਰ ਉਨ੍ਹਾਂ ਦੀਆਂ ਦੋਂ ਪ੍ਰਾਪਟੀਆਂ ‘ਤੇ ਗੋਲੀਆਂ ਚਲਾਈਆਂ ਗਈਆਂ।
ਦੱਸ ਦਈਏ ਕਿ ਪ੍ਰਾਪਟੀ ਮਾਲਿਕ ਤੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਨੇ ਦੱਸਿਆ ਕਿ ਇਹ ਵਾਰਦਾਤ 7 ਜੂਨ ਨੂੰ ਹੋਈ ਸੀ। ਇਸ ਤੋਂ ਪਹਿਲਾ ਦਸੰਬਰ ‘ਚ ਵੀ ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਬਾਹਰ ਫਾਇਰਿੰਗ ਹੋਈ ਸੀ।

ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਗੈਂਗਸਟਰ ਗੋਲਡੀ ਢਿੱਲੋਂ ਦੇ ਨਾਂ ਦੇ ਪੇਜ਼ ਤੋਂ ਇੱਕ ਪੋਸਟ ਕੀਤੀ ਗਈ ਹੈ, ਜਿਸ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮਵਾਰੀ ਲਈ ਹੈ। ਜਿਸ ‘ਚ ਲਿਖਿਆ ਗਿਆ ਹੈ, ਸਤਿ ਸ੍ਰੀ ਅਕਾਲ ਤੇ ਰਾਮ ਰਾਮ ਸਾਰਿਆ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਰਿਫਲੈਕਸ਼ਨ ਬੈਂਕਟ ਤੇ ਓ ਹਬ ‘ਚ ਜਿਹੜੀ ਗੋਲੀਬਾਰੀ ਹੋਈ ਉਸ ਦੀ ਜ਼ਿੰਮਵਾਰੀ ਮੈਂ ਲੈਂਦਾ ਹਾਂ। ਅਸੀਂ ਅੱਜ ਤੱਕ ਕਿਸੀ ਨੂੰ ਨਾਜਾਇਜ਼ ਤੰਗ ਨਹੀਂ ਕੀਤਾ ਤੇ ਨਾ ਹੀ ਅੱਗੇ ਕਰਾਂਗੇ। ਸਾਡੀ ਕਿਸੇ ਧਰਮ ਤੇ ਜਾਤ ਨਾਲ ਦੁਸ਼ਮਣੀ ਨਹੀਂ। ਸਾਡੀ ਦੁਸ਼ਮਣੀ ਸਿਰਫ਼ ਸਤੀਸ਼ ਵਰਗੇ ਲੋਕਾਂ ਨਾਲ ਹੈ। ਇਸ ਦੇ ਵਰਗੇ ਲੋਕ ਕਾਲੇ ਕੰਮ ਨਾਲ ਪੈਸੇ ਕਮਾ ਕੇ ਸਫੇਦ ਕਾਲਰ ਬਣੇ ਬੈਠੇ ਹਨ।
ਪੋਸਟ ‘ਚ ਅੱਗੇ ਲਿਖਿਆ ਹੈ ਸਤੀਸ਼ ਤੇ ਉਸ ਦੇ ਪੁੱਤਰ ਨੇ ਆਪਣੀ ਪੋਸਟ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਆਪਸ ‘ਚ ਲੜਾਇਆ ਤੇ ਲੋਕਾਂ ਨੂੰ ਵੰਡਣ ਦਾ ਕੰਮ ਕੀਤਾ। ਇਸ ਤੋਂ ਬਾਅਦ ਇਹ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਹੇ ਹੈ। ਇਨ੍ਹਾਂ ਨੇ ਲੋਕਾਂ ‘ਚ ਹੇਟ ਫਲਾ ਤੇ ਪਾਲਿਟੀਕਲ ਸਟੰਟ ਕੀਤਾ। ਅਜਿਹੇ ਝੂਠੇ ਵਿਅਕਤੀਆਂ ਨੂੰ ਅਸੀਂ ਨਹੀਂ ਛੱਡਾਂਗੇ। ਜਿਹੜੇ ਮੰਦਿਰ, ਗੁਰੂ ਘਰ ਦੇ ਆੜ ‘ਚ ਪੈਸੇ ਕਮਾਉਂਦੇ ਹਨ ਤਿਆਰ ਰਹਿਣ।
ਅੱਗੇ ਪੋਸਟ ‘ਚ ਸਤੀਸ਼ ਨਾਲ ਕਾਰੋਬਾਰ ਤੇ ਉਸ ਦੀ ਪ੍ਰਾਪਟੀ ‘ਤੇ ਨਾ ਜਾਣ ਦੀ ਨਸੀਹਤ ਦਿੱਤੀ ਗਈ ਹੈ। ਲਿਖਿਆ ਹੈ ਕਿ ਕੋਈ ਉਨ੍ਹਾਂ ਦੀ ਪ੍ਰਾਪਟੀ ‘ਚ ਜਾ ਰਿਹਾ ਹੈ ਤਾਂ ਸੋਚ ਸਮਝ ਕੇ ਜਾਣ, ਕੋਈ ਆਪਣਾ ਨੁਕਸਾਨ ਨਾ ਕਰਵਾ ਲਓ। ਇਹ ਸਿਰਫ਼ ਟ੍ਰੇਲਰ ਸੀ, ਮੂਵੀ ਅਜੇ ਦਿਖਾਉਣੀ ਹੈ। ਅਸੀਂ ਨਹੀਂ ਚਾਹੁੰਦੇ ਕਿ ਸਤੀਸ਼ ਤੇ ਉਸਦੇ ਮੁੰਡੇ ਕਰਕੇ ਕਿਸੇ ਬੇਕਸੂਰ ਦਾ ਨੁਕਸਾਨ ਹੋਵੇ। ਆਖਿਰ ‘ਚ ਜੈ ਸ਼੍ਰੀ ਰਾਮ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ, ਅੰਕਿਤ ਭਾਦੂ ਸ਼ੇਰਵਾਲਾ, ਜਤਿੰਦਰ ਗੋਗੀ ਮਾਨ ਗਰੁੱਪ, ਹਾਸਿਮ ਬਾਬ, ਕਾਲਾ ਰਾਨਾ ਤੇ ਅਰਜੂ ਬਿਸ਼ਨੋਈ ਦਾ ਨਾਂ ਲਿਖਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments