Sunday, October 18, 2026
Google search engine
HomeDeshਜ਼ਿਲ੍ਹੇ 'ਚ ਪੰਜ ਥਾਵਾਂ 'ਤੇ ਕਾਨੂੰਨਗੋ ਕਰਨਗੇ ਮਾਲੀਆ ਰਜਿਸਟ੍ਰੇਸ਼ਨ, ਤਹਿਸੀਲਾਂ ਦੀਆਂ ਅਸਾਮੀਆਂ...

ਜ਼ਿਲ੍ਹੇ ‘ਚ ਪੰਜ ਥਾਵਾਂ ‘ਤੇ ਕਾਨੂੰਨਗੋ ਕਰਨਗੇ ਮਾਲੀਆ ਰਜਿਸਟ੍ਰੇਸ਼ਨ, ਤਹਿਸੀਲਾਂ ਦੀਆਂ ਅਸਾਮੀਆਂ ਖਾਲੀ ਹੋਣ ਤੋਂ ਬਾਅਦ ਡੀਸੀ ਨੇ ਜਾਰੀ ਕੀਤੇ ਹੁਕਮ

ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ 
ਜ਼ਿਲ੍ਹੇ ਵਿੱਚ ਤਹਿਸੀਲਦਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਤੋਂ ਬਾਅਦ, ਪੰਜ ਥਾਵਾਂ ‘ਤੇ ਮਾਲੀਆ ਰਜਿਸਟ੍ਰੇਸ਼ਨ ਦਾ ਕੰਮ ਕਰਨ ਲਈ ਕਾਨੂੰਨਗੋਆਂ ਨੂੰ ਸਬ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਜਲੰਧਰ ਵਿੱਚ ਤਾਇਨਾਤ ਸਬ ਡਿਵੀਜ਼ਨਲ ਮੈਜਿਸਟ੍ਰੇਟਾਂ ਦੇ ਕੰਮ ਦੇ ਭਾਰੀ ਬੋਝ ਕਾਰਨ ਅਤੇ ਪ੍ਰਸ਼ਾਸਕੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਗਲੇ ਹੁਕਮਾਂ ਤੱਕ ਪੰਜ ਵੱਖ-ਵੱਖ ਥਾਵਾਂ ‘ਤੇ ਮਾਲੀਆ ਰਜਿਸਟ੍ਰੇਸ਼ਨ ਦਾ ਕੰਮ ਕਰਨ ਲਈ ਪੰਜ ਕਾਨੂੰਨਗੋਆਂ ਨੂੰ ਸਬ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ।

ਹੁਕਮਾਂ ਅਨੁਸਾਰ ਮਨਮੋਹਨ ਸਿੰਘ (ਕਾਨੂੰਨਗੋ ਫੋਲਡੀਵਾਲ) ਨੂੰ ਸਬ ਰਜਿਸਟਰਾਰ ਜਲੰਧਰ-1, ਅਵਿੰਦਰ ਸਿੰਘ (ਕਾਨੂੰਨਗੋ ਜਲੰਧਰ-1 ਦਫ਼ਤਰ) ਨੂੰ ਸਬ ਰਜਿਸਟਰਾਰ ਜਲੰਧਰ-2, ਹੁਸਨ ਲਾਲ (ਕਾਨੂੰਨਗੋ ਨਕੋਦਰ) ਨੂੰ ਸਬ ਰਜਿਸਟਰਾਰ ਨਕੋਦਰ, ਨਰੇਸ਼ ਕੁਮਾਰ (ਕਾਨੂੰਨਗੋ ਵਰਿਆਣਾ) ਨੂੰ ਸਬ ਰਜਿਸਟਰਾਰ ਫਿਲੌਰ ਅਤੇ ਵਰਿੰਦਰ ਕੁਮਾਰ (ਕਾਨੂੰਨਗੋ ਸ਼ਾਹਕੋਟ ਦਫ਼ਤਰ) ਨੂੰ ਸਬ ਰਜਿਸਟਰਾਰ ਸ਼ਾਹਕੋਟ ਦਾ ਚਾਰਜ ਸੌਂਪਿਆ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments