ਕੇਂਦਰ ਸਰਕਾਰ ਨੇ ਮੰਗਲਵਾਰ ਨੂੰ Delhi High Court ਦੇ ਚੀਫ਼ ਜਸਟਿਸ ਮਨਮੋਹਨ ਦੀ Supreme Court ਦੇ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦੇ Chief Justice Manmohan ਦੀ Supreme Court ਦੇ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਮਨਮੋਹਨ ਇਸ ਸਮੇਂ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਕੰਮ ਕਰ ਰਹੇ ਹਨ।
Justice Manmohan ਦਾ ਜਨਮ 17 ਦਸੰਬਰ 1962 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਮਾਡਰਨ ਸਕੂਲ, ਬਾਰਾਖੰਬਾ ਰੋਡ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੂ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਬੀਏ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਡੀਯੂ ਦੇ ਕੈਂਪਸ ਲਾਅ ਸੈਂਟਰ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1987 ਵਿੱਚ ਦਿੱਲੀ ਬਾਰ ਕੌਂਸਲ ਵਿੱਚ ਇੱਕ ਵਕੀਲ ਵਜੋਂ ਰਜਿਸਟਰ ਹੋਏ।
ਕਾਨੂੰਨ ਦਾ ਅਭਿਆਸ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੀ Supreme Court ਅਤੇ Delhi High Court ਵਿੱਚ ਮੁੱਖ ਤੌਰ ‘ਤੇ ਸਿਵਲ, ਸੰਵਿਧਾਨਕ, ਟੈਕਸ, ਟ੍ਰੇਡਮਾਰਕ ਅਤੇ ਸੇਵਾ ਮਾਮਲਿਆਂ ਵਿੱਚ ਅਭਿਆਸ ਕੀਤਾ। 18 ਜਨਵਰੀ 2003 ਨੂੰ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਸੀਨੀਅਰ ਵਕੀਲ ਨਿਯੁਕਤ ਕੀਤਾ।
Chief Justice Manmohan ਨੂੰ 13 ਮਾਰਚ 2008 ਨੂੰ ਦਿੱਲੀ ਹਾਈ ਕੋਰਟ ਦਾ ਜਸਟਿਸ ਨਿਯੁਕਤ ਕੀਤਾ ਗਿਆ ਸੀ। ਉਹ 29 ਸਤੰਬਰ 2024 ਤੋਂ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 9 ਨਵੰਬਰ 2023 ਨੂੰ ਦਿੱਲੀ ਹਾਈ ਕੋਰਟ ਦਾ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ।
ਰਾਸ਼ਟਰਪਤੀ ਵੱਲੋਂ Notification ਜਾਰੀ ਹੋਣ ਤੋਂ ਬਾਅਦ ਉਹ Supreme Court ਦੇ ਜਸਟਿਸ ਵਜੋਂ ਸਹੁੰ ਚੁੱਕਣਗੇ। ਉਹ 16 ਦਸੰਬਰ 2027 ਤੱਕ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਕੰਮ ਕਰਨਗੇ। ਜਸਟਿਸ ਮਨਮੋਹਨ ਪ੍ਰਸਿੱਧ ਬਿਊਰੋਕ੍ਰੇਟ ਤੇ ਨੇਤਾ ਮਰਹੂਮ ਜਗਮੋਹਨ ਦੇ ਪੁੱਤਰ ਹਨ, ਜੋ ਦਿੱਲੀ ਦੇ ਐਲਜੀ ਤੇ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਰਹਿ ਚੁੱਕੇ ਸਨ।