ਸ਼੍ਰੇਅਸ ਤਲਪੜੇ ਨੇ ਕਹੀ ਸੀ ਇਹ ਗੱਲ
ਸੈਂਸਰ Certificate ਮਿਲਣ ਤੋਂ ਬਾਅਦ Film ‘ਚ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਅ ਰਹੇ ਸ਼੍ਰੇਅਸ ਤਲਪੜੇ ਨੇ ਇਕ Interview ‘ਚ ਕਿਹਾ ਸੀ, ”ਇਕ ਐਕਟਰ ਦੇ ਤੌਰ ‘ਤੇ ਜੇਕਰ ਤੁਹਾਡੀ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਜਾਵੇ ਤਾਂ ਤੁਸੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿਓ ਅਤੇ ਪ੍ਰਮੋਸ਼ਨ ਸ਼ੁਰੂ ਕਰ ਦਿਓ।
ਜੇਕਰ ਤੁਸੀਂ ਫੇਰ ਵੀ ਦੇਰ ਕਰਦੇ ਹੋ ਤਾਂ ਦੁਖ ਹੁੰਦਾ ਹੈ। ਲੋਕ Film ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਅਸੀਂ ਇਸਨੂੰ ਜਾਰੀ ਕਰਨਾ ਚਾਹੁੰਦੇ ਹਾਂ ਤਾਂ ਜੋ ਲੋਕ ਇਸਨੂੰ ਦੇਖ ਸਕਣ। ਪਰ ਹਰ ਵਾਰ ਇਹ ਕਿਸੇ ਨਾ ਕਿਸੇ ਕਾਰਨ ਲੇਟ ਹੋ ਜਾਂਦੀ ਹੈ।
ਸ਼੍ਰੇਅਸ ਨੇ ਕਿਹਾ ਸੀ, ‘ਜ਼ਿਆਦਾਤਰ ਵਾਰ ਅਜਿਹਾ ਹੁੰਦਾ ਹੈ ਕਿ ਉਹ ਕਾਰਨ ਸਾਡੇ Control ‘ਚ ਨਹੀਂ ਹੁੰਦੇ। ਜਿਵੇਂ ਕਿ ਮੈਂ ਕਿਹਾ, ਹੁਣ ਸਾਨੂੰ CBFC ਤੋਂ ਅੰਤਿਮ ਪ੍ਰਵਾਨਗੀ ਮਿਲ ਗਈ ਹੈ ਅਤੇ ਅਸੀਂ ਬਹੁਤ ਖੁਸ਼ ਹਾਂ। ਇੱਕ ਐਕਟਰ ਦੇ ਤੌਰ ‘ਤੇ ਮੈਂ ਬਹੁਤ ਖੁਸ਼ ਹਾਂ ਕਿ ਫਿਲਮ ਨੂੰ ਰਿਲੀਜ਼ ਲਈ ਹਰੀ ਝੰਡੀ ਮਿਲ ਗਈ ਹੈ।”