HomeDeshਕੇਦਾਰਨਾਥ 'ਚ ਹੈਲੀਕਾਪਟਰ ਦੇ ਇੰਜਣ 'ਚੋਂ ਨਿਕਲਣ ਲੱਗਿਆ ਧੂੰਆਂ, ਐਮਰਜੈਂਸੀ ਲੈਂਡਿੰਗ; ਵਾਲ-ਵਾਲ...
ਕੇਦਾਰਨਾਥ ‘ਚ ਹੈਲੀਕਾਪਟਰ ਦੇ ਇੰਜਣ ‘ਚੋਂ ਨਿਕਲਣ ਲੱਗਿਆ ਧੂੰਆਂ, ਐਮਰਜੈਂਸੀ ਲੈਂਡਿੰਗ; ਵਾਲ-ਵਾਲ ਬਚੀ ਪੰਜ ਯਾਤਰੀਆਂ ਦੀ ਜਾਨ
ਬਾਬਾ ਕੇਦਾਰ ਦੇ ਦਰਸ਼ਨਾਂ ਲਈ ਕੇਦਾਰਨਾਥ ਧਾਮ ਆਏ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਇੰਜਣ ‘ਚੋਂ ਲੈਂਡਿੰਗ ਤੋਂ ਕੁਝ ਸਕਿੰਟ ਪਹਿਲਾਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਬਾਬਾ ਕੇਦਾਰ ਦੇ ਦਰਸ਼ਨਾਂ ਲਈ ਕੇਦਾਰਨਾਥ ਧਾਮ ਆਏ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਇੰਜਣ ‘ਚੋਂ ਲੈਂਡਿੰਗ ਤੋਂ ਕੁਝ ਸਕਿੰਟ ਪਹਿਲਾਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਇਸ ‘ਤੇ ਪਾਇਲਟ ਨੇ ਸਿਆਣਪ ਦਿਖਾਉਂਦਿਆਂ ਕੇਦਾਰਨਾਥ ਹੈਲੀਪੈਡ ‘ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਚੰਗੀ ਗੱਲ ਇਹ ਹੈ ਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਵਾਲ-ਵਾਲ ਬਚੇ ਪੰਜ ਸ਼ਰਧਾਲੂ
ਹੈਲੀਕਾਪਟਰ ‘ਚ ਬੈਠੇ ਸਾਰੇ ਪੰਜ ਸ਼ਰਧਾਲੂਆਂ ਦੀ ਜਾਨ ਉਦੋਂ ਤੱਕ ਖਤਰੇ ‘ਚ ਰਹੀ ਜਦੋਂ ਤੱਕ ਇਹ ਸੁਰੱਖਿਅਤ ਜ਼ਮੀਨ ‘ਤੇ ਨਹੀਂ ਉਤਰਿਆ। ਘਟਨਾ ਪਿੱਛੇ ਇੰਜਣ ਦਾ ਤੇਲ ਲੀਕ ਹੋਣ ਦਾ ਸ਼ੱਕ ਹੈ। ਹਾਲਾਂਕਿ ਤਕਨੀਕੀ ਟੀਮ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

ਜਹਾਜ਼ ’ਚ ਪਾਇਲਟ ਤੋਂ ਇਲਾਵਾ ਸਵਾਰ ਸਨ ਪੰਜ ਸ਼ਰਧਾਲੂ
ਮੰਗਲਵਾਰ ਦੁਪਹਿਰ ਕਰੀਬ 12 ਵਜੇ ਹਿਮਾਲੀਅਨ ਹੈਲੀ ਕੰਪਨੀ ਦਾ ਹੈਲੀਕਾਪਟਰ ਸ਼ੇਰਸੀ ਹੈਲੀਪੈਡ ਤੋਂ ਕੇਦਾਰਨਾਥ ਧਾਮ ਲਈ ਰਵਾਨਾ ਹੋਇਆ। ਜਹਾਜ਼ ਵਿਚ ਪਾਇਲਟ ਤੋਂ ਇਲਾਵਾ ਪੰਜ ਸ਼ਰਧਾਲੂ ਸਵਾਰ ਸਨ। ਇੱਥੋਂ ਹੈਲੀਕਾਪਟਰ ਨੂੰ ਧਾਮ ਤਕ ਪਹੁੰਚਣ ਲਈ ਅੱਠ ਮਿੰਟ ਲੱਗਦੇ ਹਨ।
ਹੈਲੀ ਸਰਵਿਸ ਦੇ ਨੋਡਲ ਅਫ਼ਸਰ ਅਤੇ ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਦੱਸਿਆ ਕਿ ਜਿਵੇਂ ਹੀ ਪਾਇਲਟ ਨੇ ਧਾਮ ਨੇੜੇ ਪਹੁੰਚ ਕੇ ਲੈਂਡਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਹੈਲੀਕਾਪਟਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਇਸ ਨਾਲ ਸ਼ਰਧਾਲੂਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਜਿਹੇ ‘ਚ ਪਾਇਲਟ ਨੇ ਸਿਆਣਪ ਦਿਖਾਉਂਦਿਆਂ ਤੁਰੰਤ ਹੈਲੀਕਾਪਟਰ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ।
ਹੈਲੀ ਸੇਵਾ ਕੁਝ ਸਮੇਂ ਲਈ ਰਹੀ ਪ੍ਰਭਾਵਿਤ
ਫਿਲਹਾਲ ਪਾਇਲਟ ਅਤੇ ਸਾਰੇ ਪੰਜ ਸ਼ਰਧਾਲੂ ਸੁਰੱਖਿਅਤ ਹਨ। ਇਸ ਘਟਨਾ ਕਾਰਨ ਕੁਝ ਸਮੇਂ ਲਈ ਹਿਮਾਲੀਅਨ ਹੈਲੀ ਕੰਪਨੀ ਦੀ ਹੈਲੀ ਸੇਵਾ ਪ੍ਰਭਾਵਿਤ ਰਹੀ। ਕੰਪਨੀ ਨੇ ਦੇਹਰਾਦੂਨ ਤੋਂ ਦੂਜਾ ਹੈਲੀਕਾਪਟਰ ਮੰਗਵਾਇਆ, ਇਸ ਦੇ ਆਉਣ ‘ਤੇ ਕੰਪਨੀ ਦੀ ਹੈਲੀ ਸੇਵਾ ਚਾਲੂ ਹੋ ਗਈ।