ਅੰਮ੍ਰਿਤਸਰ ‘ਚ ਅੱਜ ਇਕ ਵਾਰ ਫਿਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ।
ਅੰਮ੍ਰਿਤਸਰ ‘ਚ ਅੱਜ ਇਕ ਵਾਰ ਫਿਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ’ਚ ਪੁਲਿਸ ਨੇ ਇਕ ਗੈਂਗਸਟਰ ਨੂੰ ਮਾਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਉੱਥੇ ਹੀ ਇਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਇਹ ਗੈਂਗਸਟਰ ਲੰਡਾ ਹਰੀਕੇ ਗੈਂਗ ਨਾਲ ਸਬੰਧਿਤ ਹਨ, ਜੋ ਵਿਦੇਸ਼ ਵਿਚ ਬੈਠ ਕੇ ਭਾਰਤ ’ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਹ ਮੁਕਾਬਲਾ ਅੰਮ੍ਰਿਤਸਰ ਦੇ ਬਿਆਸ ਨੇੜੇ ਭਿੰਡਰ ਪਿੰਡ ’ਚ ਹੋਇਆ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੰਡਾ ਹਰੀਕੇ ਗੈਂਗ ਨਾਲ ਸਬੰਧਤ ਇਕ ਬਦਨਾਮ ਗੈਂਗਸਟਰ ਨੂੰ ਐਨਕਾਊਂਟਰ ’ਚ ਮਾਰ ਦਿੱਤਾ ਹੈ, ਜਦੋਂਕਿ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ। ਮਾਰੇ ਗਏ ਗੈਂਗਸਟਰ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਹਰੀਕੇ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਉਹ ਇਸ ਸਬੰਧੀ ਜਲਦੀ ਹੀ ਪ੍ਰੈੱਸ ਕਾਨਫਰੰਸ ਕਰ ਕੇ ਪੂਰੀ ਜਾਣਕਾਰੀ ਸਾਂਝੀ ਕਰਨਗੇ।